Chandigarh News: Punjab Police India; ਮੰਗਲਵਾਰ ਸਵੇਰ ਤੋਂ ਹੀ ਸ਼ੋਸ਼ਲ ਮੀਡੀਆ ‘ਤੇ ਅੰਮ੍ਰਿਤਸਰ ਇਲਾਕੇ ਵਿਚ ਪੁਲਿਸ ਮੁਲਾਜਮਾਂ ਨੂੰ ਵਰਦੀ ਪਾ ਕੇ ਨਾ ਆਉਣ ਬਾਰੇ ਕੀਤੀ ਤਾਕੀਦ ਵਾਈਰਲ ਹੋ ਰਹੀ ਹੈ। ਸੂਬੇ ਦੀਆਂ ਮੁੱਖ ਵਿਰੋਧੀ ਧਿਰਾਂ ਦੇ ਪ੍ਰਮੁੱਖ ਆਗੂਆਂ ਵੱਲੋਂ ਵੀ ਇਸਨੂੰ ਆਪਣੇ ਸ਼ੋਸ਼ਲ ਮੀਡੀਆ ਹੈਂਡਲ ‘ਤੇ ਵੀ ਪਾਇਆ ਗਿਆ। ਇਸ ਮੁੱਦੇ ‘ਤੇ ਉਨ੍ਹਾਂ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ। ਮਾਮਲਾ ਭਖਦਾ ਦੇਖ ਹੁਣ ਪੰਜਾਬ ਪੁਲਿਸ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਇੰਡੀਆ ਨੇ ਆਪਣੇ ਅਧਿਕਾਰਤ ਸ਼ੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਪਾ ਕੇ ਇਸ ਆਡੀਓ ਬਾਰੇ ਸਪੱਸ਼ਟ ਕੀਤਾ ਹੈ।ਜਿਸਦੇ ਵਿਚ ਸਾਫ਼ ਕੀਤਾ ਗਿਆ ਕਿ ਪੁਲਿਸ ਹੈੱਡਕੁਆਰਟਰ ਜਾਂ ਇਸ ਦੇ ਅਧੀਨ ਆਉਂਦੇ ਪੁਲਿਸ ਦੇ ਕਿਸੇ ਵੀ ਦਫ਼ਤਰ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਅਜਿਹੀ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ ਹੈ ਜਿਸ ਵਿੱਚ ਪੁਲਿਸ ਮੁਲਾਜਮਾਂ ਨੂੰ ਡਿਊਟੀ ‘ਤੇ ਜਾਣ ਜਾਂ ਵਾਪਸ ਆਉਣ ਵੇਲੇ ਵਰਦੀ ਨਾ ਪਾਉਣ, ਡਿਊਟੀ ’ਤੇ ਆਉਣ-ਜਾਣ ਸਮੇਂ ਸਿਵਲ ਕੱਪੜੇ ਪਹਿਨਣ। ਜਿਸਦੇ ਚੱਲਦੇ ਸੋਸ਼ਲ ਮੀਡੀਆ ‘ਤੇ ਫੈਲ ਰਹੇ ਅਜਿਹੇ ਸੰਦੇਸ਼ ਝੂਠੇ ਹਨ ਅਤੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ। ਅਧਿਕਾਰੀਆਂ ਨੇ ਨਾਗਰਿਕਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਹੀ ਜਾਣਕਾਰੀ ਲਈ ਸਿਰਫ਼ ਅਧਿਕਾਰਤ ਸਾਧਨਾਂ ‘ਤੇ ਹੀ ਭਰੋਸਾ ਕਰਨ।
- Home
- ਮੁਲਾਜ਼ਮ ਵਰਦੀ ਪਾ ਕੇ ਨਾ ਆਉਣ ਵਾਲੀ ਆਡੀਓ ‘ਤੇ Punjab Police ਦਾ ਬਿਆਨ ਆਇਆ ਸਾਹਮਣੇ!
Posted in
ਚੰਡੀਗੜ੍ਹ
ਮੁਲਾਜ਼ਮ ਵਰਦੀ ਪਾ ਕੇ ਨਾ ਆਉਣ ਵਾਲੀ ਆਡੀਓ ‘ਤੇ Punjab Police ਦਾ ਬਿਆਨ ਆਇਆ ਸਾਹਮਣੇ!
ਹੋਰ ਖ਼ਬਰਾਂ
Posted in
ਬਠਿੰਡਾ
44 ਲੱਖ ਰੁਪਏ ਨਾਲ ਬਦਲੇਗੀ ਆਦਰਸ਼ ਨਗਰ ਦੀਆਂ ਸੜਕਾਂ ਦੀ ਤਸਵੀਰ
Posted by
sukhjindermannbti@gmail.com
Posted in
ਪੰਜਾਬ
ED ਦੇ ਛਾਪਿਆਂ ਦੇ ਵਿਰੋਧ ‘ਚ AAP ਦਾ ਜਬਰਦਸਤ ਪ੍ਰਦਰਸ਼ਨ…
Posted by
sukhjindermannbti@gmail.com
SSD Girls College Bathinda ਵੱਲੋਂ ਭਾਈ ਘਨੱਈਆ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਮਾਨਵਤਾ ਦਿਵਸ ਮਨਾਇਆ
