ਅਮਰਜੀਤ ਚਾਵਲਾ ਮਾਮਲੇ ‘ਚ ਪਹਿਲੀ ਵਾਰ ਬੋਲੇ SGPC ਪ੍ਰਧਾਨ, ਜਾਂਚ ਲਈ ਬਣਾਈ ਕਮੇਟੀ, ਚਾਵਲੇ ਦਾ ਅਸਤੀਫ਼ਾ ਪ੍ਰਵਾਨ

Amritsar News: ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸਰਾਂ ਵਿਚ ਇੱਕ ਵਿਦੇਸ਼ੀ ਬੀਬੀ ਨਾਲ ਜਬਰ ਜਿਨਾਹ ਵਰਗੇ ਸਿੱਖ ਸੰਸਥਾਵਾਂ ਤੇ ਮਰਿਆਦਾਵਾਂ ਨੂੰ ਢਾਹ ਲਾਹੁਣ ਵਾਲੇ ਵਾਪਰੇ ਘਟਨਾਕ੍ਰਮ ਦੇ ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖੁੱਲ ਕੇ ਸਾਹਮਣੇ ਆਏ ਹਨ। ਹਾਲਾਂਕਿ ਉਨ੍ਹਾਂ ਆਪਣਾ ਪੱਖ 8 ਮਿੰਟ ਦੇ ਕਰੀਬ ਇੱਕ ਵੀਡੀਓ ਜਾਰੀ ਕਰਕੇ ਰੱੱਖਿਆ ਹੈ, ਜਿਸਦੇ ਵਿਚ ਇਸ ਘਟਨਾਕ੍ਰਮ ਤੋਂ ਪਹਿਲਾਂ ਬੀਬੀ ਦੇ ਇੱਥੇ ਰਹਿਣ ਵਾਲੇ ਸਪੱਸ਼ਟ ਤੌਰ ‘ਤੇ ਅਣਜਾਣਤਾ ਜਾਹਰ ਕੀਤੀ ਹੈ।

ਇਹ ਵੀ ਪੜ੍ਹੋ  Amritsar ‘ਚ ਬਿਨ੍ਹਾਂ ਹਾਈ ਸਕਿਉਰਟੀ ਪਲੇਟ ਵਹੀਕਲਾਂ ‘ਚ ਪੰਪਾਂ ‘ਤੇ ਤੇਲ ਪਾਉਣ ‘ਤੇ ਰੋਕ, ਜਾਣੋਂ ਕਾਰਨ

ਇਸਦੇ ਨਾਲ ਹੀ ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਇੱਕ ਚਾਰ ਮੈਂਬਰੀ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਹੈ, ਜਿਹੜੀ 15 ਦਿਨਾਂ ਵਿਚ ਆਪਣੀ ਰੀਪੋਰਟ ਸੌਂਪੇਗੀ। ਇਸਤੋਂ ਇਲਾਵਾ ਆਪਣੇ ਵਿਰੁਧ ਪਰਚਾ ਦਰਜ਼ ਹੋਣ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ਅਮਰਜੀਤ ਸਿੰਘ ਚਾਵਲਾ ਦੇ ਅਸਤੀਫ਼ੇ ਨੂੰ ਪ੍ਰਵਾਰ ਕਰਨ ਅਤੇ ਨਾਲ ਹੀ ਹੈੱਡ ਗ੍ਰੰਥੀ ਮਲਕੀਤ ਸਿੰਘ ਦੀਆਂ ਸੇਵਾਵਾਂ ਸ਼੍ਰੋਮਣੀ ਕਮੇਟੀ ਤੋਂ ਤੁਰੰਤ ਸਮਾਪਤ ਕਰਨ ਦਾ ਵੀ ਐਲਾਨ ਕੀਤਾ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

ਹੋਰ ਖ਼ਬਰਾਂ

ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਹਾਕੀ ਅੰਡਰ-14 ਲੜਕੀਆਂ ਅਤੇ ਸਾਫਟਬਾਲ ਅੰਡਰ-14 ਲੜਕਿਆਂ ਦੇ ਮੁਕਾਬਲੇ ਸ਼ੁਰੂ

Bathinda ‘ਚ ਮੰਗਲਵਾਰ ਸ਼ਾਮ ਨੂੰ ਗਣਪਤੀ ਵਿਸਰਜਨ ਦੌਰਾਨ ਮਾਸੂਮ ਭੈਣ-ਭਰਾ ਨਹਿਰ ‘ਚ ਰੁੜੇ

Leave a Reply

Your email address will not be published. Required fields are marked *