Big News; ਗਮਾਡਾ ਦੇ ਦਫ਼ਤਰ ‘ਤੇ ED ਦੀ Raid

Mohali News : ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿਚ ਕਾਫ਼ੀ ਗਤੀਸ਼ੀਲ ਹੋਈ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਮੰਗਲਵਾਰ ਨੂੰ ਮੋਹਾਲੀ ਸਥਿਤ ਗਮਾਡਾ ਦਫ਼ਤਰ ‘ਤੇ ਛਾਪਾ ਮਾਰਿਆ ਹੈ। ਦਫ਼ਤਰ ਪੁੱਜਦੇ ਹੀ ਈਡੀ ਦੀਆਂ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦਸਿਆ ਜਾ ਰਿਹਾ ਕਿ ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਤੋਂ ਈਡੀ ਦੀਆਂ ਟੀਮਾਂ ਤਿੰਨ ਗੱਡੀਆਂ ਵਿੱਚ ਇੱਥੇ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਇੱਥੇ ਪੁੱਜੇ ਹਨ। ਸੁਰੱਖਿਆ ਬਲਾਂ ਵੱਲੋਂ ਦਫ਼ਤਰ ਨੂੰ ਬੰਦ ਕਰ ਦਿੱਤਾ ਹੈ ਤੇ ਇੱਥੇ ਨਾਂ ਹੀ ਕਿਸੇ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਤੇ ਨਾਂ ਹੀ ਬਾਹਰ ।ਜਿਕਰਯੋਗ ਹੈ ਕਿ ਕਥਿਤ ਚੇਂਜ ਆਫ ਲੈਂਡ ਯੂਜ਼ (CLU) ਘੁਟਾਲੇ ਵਿਚ ਈਡੀ ਵੱਲੋਂ ਪਿਛਲੇ ਕੁੱਝ ਮਹੀਨਿਆਂ ਤੋਂ ਗਮਾਡਾ ਦੇ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿਚ ਪੁਛਗਿਛ ਲਈ ਕੁੱਝ ਅਧਿਕਾਰੀਆਂ ਨੂੰ ਵੀ ਸੱਦਿਆ ਜਾ ਚੁੱਕਿਆ। ਇਸੇ ਤਰ੍ਹਾਂ ਲੰਘੀ 7 ਮਈ ਨੂੰ ਈਡੀ ਨੇ ਖਰੜ ਵਿੱਚ ਵੈਸਟਰਨ ਟਾਵਰਜ਼ ਸੋਸਾਇਟੀ ਦੇ ਇੱਕ ਫਲੈਟ ‘ਤੇ ਛਾਪਾ ਮਾਰਿਆ ਸੀ ਅਤੇ ਇਸ ਛਾਪੇਮਾਰੀ ਦੌਰਾਨ ਨੌਵੀਂ ਮੰਜ਼ਿਲ ਤੋਂ ਨਗਦੀ ਨਾਲ ਭਰੇ ਦੋ ਬੈਗ ਸੁੱਟੇ ਗਏ ਸਨ। ਜਿਸ ਦੀਆਂ ਕਾਫ਼ੀ ਵੀਡੀਓ ਸ਼ੋਸਲ ਮੀਡੀਆ ‘ਤੇ ਵਾਈਰਲ ਹੋਈਆਂ ਸਨ। ਈਡੀ ਵੱਲੋਂ ਇਹ ਕਾਰਵਾਈ ਸਨਟੇਕ ਸਿਟੀ ਪ੍ਰੋਜੈਕਟ ਅਤੇ ਸੀਐਲਯੂ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਘੁਟਾਲੇ ਦੇ ਸਬੰਧ ਵਿੱਚ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਲਗਭਗ 12 ਥਾਵਾਂ ‘ਤੇ ਕੀਤੀ ਗਈ ਕਾਰਵਾਈ ਦਾ ਹਿੱਸਾ ਦੱਸੀ ਜਾ ਰਹੀ ਹੈ।

ਹੋਰ ਖ਼ਬਰਾਂ

ਮੁਲਾਜ਼ਮ ਵਰਦੀ ਪਾ ਕੇ ਨਾ ਆਉਣ ਵਾਲੀ ਆਡੀਓ ‘ਤੇ Punjab Police ਦਾ ਬਿਆਨ ਆਇਆ ਸਾਹਮਣੇ!

Amritsar ‘ਚ ਬਿਨ੍ਹਾਂ ਹਾਈ ਸਕਿਉਰਟੀ ਪਲੇਟ ਵਹੀਕਲਾਂ ‘ਚ ਪੰਪਾਂ ‘ਤੇ ਤੇਲ ਪਾਉਣ ‘ਤੇ ਰੋਕ, ਜਾਣੋਂ ਕਾਰਨ

Leave a Reply

Your email address will not be published. Required fields are marked *