SSD Girls College Bathinda ਵੱਲੋਂ ਭਾਈ ਘਨੱਈਆ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਮਾਨਵਤਾ ਦਿਵਸ ਮਨਾਇਆ

Bathinda News: SSD Girls College, Bathinda (ਐਸ.ਐਸ.ਡੀ. ਗਰਲਜ਼ ਕਾਲਜ,ਬਠਿੰਡਾ) ਵਿਖੇ ਯੂਥ ਰੈੱਡ ਕਰਾਸ ਯੂਨਿਟ ਵੱਲੋਂ ਭਾਈ ਘਨੱਈਆ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਮਾਨਵਤਾ ਦਿਵਸ ਮਨਾਇਆ ਗਿਆ । ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਰਹਿਨੁਮਾਈ ਹੇਠ ਪੋਸਟਰ ਮੇਕਿੰਗ ਅਤੇ ਪੇਪਰ ਰੀਡਿੰਗ ਮੁਕਾਬਲੇ ਕਰਵਾਏ ਗਏ, ਇਹਨਾਂ ਦੋਨਾਂ ਮੁਕਾਬਲਿਆਂ ਵਿੱਚ 50 ਵਾਈ ਆਰ ਸੀ ਵਲੰਟੀਅਰਜ਼ ਨੇ ਭਾਗ ਲਿਆ। ਵਾਈ ਆਰ ਸੀ ਕੌਂਸਲਰ ਮੈਡਮ ਮੋਨਿਕਾ ਕਪੂਰ ਵੱਲੋਂ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ । ਪੇਪਰ ਰੀਡਿੰਗ ਮੁਕਾਬਲੇ ਦੀ ਜੱਜਮੈਂਟ ਡਾ.ਸਿਮਰਜੀਤ ਕੌਰ, ਮੈਡਮ ਅਨੂਪਮ ਅਤੇ ਮੈਡਮ ਗਰੀਮਾ ਵੱਲੋਂ ਕੀਤੀ ਗਈ । ਪੋਸਟਰ ਮੇਕਿੰਗ ਮੁਕਾਬਲੇ ਦੀ ਜੱਜਮੈਂਟ ਮੈਡਮ ਨੇਹਾ ਭੰਡਾਰੀ, ਡਾ. ਜੋਤੀ ਵੱਲੋਂ ਕੀਤੀ ਗਈ । ਸਟੇਜ ਨੂੰ ਸੰਭਾਲਣ ਦੀ ਜਿੰਮੇਵਾਰੀ ਵਲੰਟੀਅਰ ਸੁਖਮਨ ਸ਼ਰਮਾ ਅਤੇ ਮਨਪ੍ਰੀਤ ਕੌਰ ਵੱਲੋਂ ਨਿਭਾਈ ਗਈ । ਪੇਪਰ ਰੀਡਿੰਗ ਮੁਕਾਬਲੇ ਵਿੱਚ ਪਹਿਲੇ ਸਥਾਨ ਮੈਰਿਲੀਨ, ਦੂਜਾ ਸਥਾਨ ਗੀਤੀਕਾ ਅਤੇ ਤੀਜਾ ਸਥਾਨ ਜੈਸਲੀਨ ਕੌਰ ਅਤੇ ਦਲਜੀਤ ਕੌਰ ਜੇਤੂ ਰਹੇ । ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਟੈਗ ਨੰਬਰ.10 ਅਤੇ 30, ਦੂਜਾ ਸਥਾਨ ਟੈਗ ਨੰਬਰ. 2 ਅਤੇ 7, ਅਤੇ ਤੀਜਾ ਸਥਾਨ ਟੈਗ ਨੰਬਰ. 33 ਅਤੇ 01 ਜੇਤੂ ਰਹੇ । ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਵਾਈ ਆਰ ਸੀ ਐਕਟੀਵਿਟੀ ਦੀ ਸਹਾਰਣਾ ਕੀਤੀ ਗਈ ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਰਜਿੰਦਰਾ ਕਾਲਜ ‘ਚ ਵਿਦਿਆਰਥਣ ਪਾਇਲ ਦਾ ਦਾਖਲਾ ਵਿਚਾਰਾਂ ਦੇ ਆਧਾਰ ’ਤੇ ਨਾ ਰੋਕਣ ਦੀ ਅਪੀਲ; ਕਾਰਨ ਹੋਵੇ ਤਾਂ ਨਿਯਮਾਂ ਅਨੁਸਾਰ ਲਿਖਤੀ ਦੱਸਿਆ ਜਾਵੇ — ਜਮਹੂਰੀ ਅਧਿਕਾਰ ਸਭਾ

ਮੁਲਾਜ਼ਮ ਵਰਦੀ ਪਾ ਕੇ ਨਾ ਆਉਣ ਵਾਲੀ ਆਡੀਓ ‘ਤੇ Punjab Police ਦਾ ਬਿਆਨ ਆਇਆ ਸਾਹਮਣੇ!

Leave a Reply

Your email address will not be published. Required fields are marked *