Fatehgarh Sahib News: ਬੀਤੀ ਰਾਤ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ ਦੋ ਨੌਜਵਾਨਾਂ ਦੀ ਇੱਕ ਛੱਪੜ ਵਿਚ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਅਚਾਨਕ ਚੱਲਦੀ ਹੋਈ ਕਾਰ ਦਾ ਟਾਈਰ ਫ਼ਟਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ, ਜਿਸਦੇ ਚੱਲਦੇ ਕਾਰ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਸਥਿਤ ਛੱਪੜ ਵਿਚ ਡਿੱਗ ਪਈ। ਘਟਨਾ ਦੇਰ ਰਾਤ ਵਾਪਰਨ ਕਾਰਨ ਕਾਰ ਸਵਾਰ ਨੌਜਵਾਨਾਂ ਨੂੰ ਜਲਦੀ ਬਾਹਰ ਕੱਢਿਆ ਨਹੀਂ ਜਾ ਸਕਿਆ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਹਰੀਸ਼ ਕੁਮਾਰ ਅਤੇ ਮਾਧਵ ਕੁਮਾਰ ਵਜੋਂ ਹੋਈ ਹੈ, ਜੋਕਿ ਸਰਹਿੰਦ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਸੂਚਨਾ ਮੁਤਾਬਕ ਮ੍ਰਿਤਕ ਨੌਜਵਾਨਾਂ ਦੇ ਦੋਸਤ ਅਕਸ਼ਿਤ ਦੀ ਭੈਣ ਘਰ ਲੜਕਾ ਹੋਇਆ ਸੀ, ਜਿਸਦੀ ਖੁਸ਼ੀ ਮਨਾਉਣ ਹਰੀਸ਼ ਤੇ ਮਾਧਵ ਆਪਣੀ ਹੌਡਾ ਸਿਟੀ ਅਤੇ ਅਕਸ਼ਿਤ ਤੇ ਰਤਨਜੌਤ ਹੌਡਾ ਅਮੇਜ਼ ਕਾਰ ਉੱਪਰ ਲੜਕੀ ਦੇ ਘਰ ਜਾ ਕੇ ਕੇਕ ਕੱਟ ਕੇ ਵਾਪਸ ਸਰਹਿੰਦ-ਚੰਡੀਗੜ੍ਹ ਰੋਡ ‘ਤੇ ਰਤਨਜੌਤ ਨੂੰ ਛੱਡਣ ਜਾ ਰਹੇ ਸਨ। ਇਸ ਦੌਰਾਨ ਪਿੰਡ ਅੱਤੇਵਾਲੀ ਕੋਲ ਹੌਡਾ ਸਿਟੀ ਕਾਰ ਦਾ ਮੂਹਰਲਾ ਟਾਈਰ ਅਚਾਨਕ ਫਟ ਗਿਆ ਤੇ ਪਹਿਲਾਂ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਵਿਚ ਜਾ ਵੱਜੀ ਤੇ ਮੁੜ ਸੜਕ ਕਿਨਾਰੇ ਡੂੰਘੇ ਛੱਪੜ ਵਿਚ ਡਿੱਗ ਪਈ। ਕਾਰ ਨੂੰ ਪਿੰਡ ਦੇ ਲੋਕਾਂ ਵੱਲੋਂ ਪੁਲਿਸ ਦੀ ਮੱਦਦ ਨਾਲ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਹਰ ਕੱਢਿਆ ਗਿਆ ਪ੍ਰੰਤੂ ਤਦ ਤੱਕ ਦੋਨਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ ਭਾਰਤੀ ਫ਼ੌਜ ਦਾ ਇੱਕ ਹੋਰ ਅਗਨੀਵੀਰ ਡਿਊਟੀ ਦੌਰਾਨ ਹੋਇਆ ਸ਼ਹੀਦ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
