ਭਾਰਤੀ ਫ਼ੌਜ ਦਾ ਇੱਕ ਹੋਰ ਅਗਨੀਵੀਰ ਡਿਊਟੀ ਦੌਰਾਨ ਹੋਇਆ ਸ਼ਹੀਦ

Barnala News:ਭਾਰਤੀ ਫ਼ੌਜ ਦੇ ਇੱਕ ਜਵਾਨ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਖ਼ਬਰ ਹੈ। ਸ਼ਹੀਦ ਫ਼ੌਜੀ ਨੌਜਵਾਨ ਦੀ ਪਹਿਚਾਣ ਕੁਲਵਿੰਦਰ ਸਿੰਘ (22 ਸਾਲ) ਵਾਸੀ ਪਿੰਡ ਕਾਹਨੇਕੇ ਜ਼ਿਲ੍ਹਾ ਬਰਨਾਲਾ ਵਜੋਂ ਹੋਇਆ ਸੀ। ਦਸਿਆ ਜਾ ਰਿਹਾ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਕੁਲਵਿੰਦਰ ਸਿੰਘ ਕੁੱਝ ਸਮਾਂ ਪਹਿਲਾਂ ਭਾਰਤੀ ਫ਼ੌਜ ‘ਚ ਦੇਸ਼ ਸੇਵਾ ਦਾ ਜਜਬਾ ਲੈ ਕੇ ਅਗਨੀਵੀਰ ਵਜੋਂ ਭਰਤੀ ਹੋਇਆ ਸੀ। ਮੌਜੂਦਾ ਸਮੇਂ ਉਹ ਫਿਰੋਜ਼ਪੁਰ ਛਾਉਣੀ ‘ਚ ਤੈਨਾਤ ਸੀ, ਜਿੱਥੇ ਡਿਊਟੀ ਦੌਰਾਨ ਅਚਾਨਕ ਤਬੀਅਤ ਵਿਗੜ ਗਈ ਤੇ ਉਸਨੂੰ ਬਚਾਇਆ ਨਹੀਂ ਜਾ ਸਕਿਆ। ਘਟਨਾ ਤੋਂ ਬਾਅਦ ਸ਼ਹੀਦ ਅਗਨੀਵੀਰ ਕੁਲਵਿੰਦਰ ਸਿੰਘ ਦੇ ਪ੍ਰਵਾਰ, ਰਿਸ਼ਤੇਦਾਰਾਂ ਤੇ ਪੂਰੇ ਕਾਹਨੇਕੇ ਪਿੰਡ ਵਿਚ ਮਾਤਮ ਛਾਇਆ ਹੋਇਆ। ਜਾਣਕਾਰਾਂ ਮੁਤਾਬਕ ਕੁਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਪੂਰੇ ਸਨਮਾਨਾਂ ਨਾਲ ਉਸਦੇ ਜੱਦੀ ਪਿੰਡ ਵਿਖੇ ਕੀਤਾ ਜਾਵੇਗਾ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

R.B.D.A.V. School, Bathinda ਦੇ ਕਿੰਡਰਗਾਰਟਨ ਬਲਾਕ ਵਿੱਚ ਆਜ਼ਾਦੀ ਦਿਵਸ ਦਾ ਜਸ਼ਨ

ਕਾਰ ਛੱਪੜ ‘ਚ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਹੋਈ ਮੌ*ਤ

Leave a Reply

Your email address will not be published. Required fields are marked *