ਜ਼ਿਲ੍ਹਾ ਸਕੂਲ ਖੇਡਾਂ ਤਹਿਤ ਸਾਫਟ ਟੈਨਿਸ ਮੁਕਾਬਲੇ ਕਰਵਾਏ

Bathinda News: ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਖੁਰਾਣਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਚਮਕੌਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਸਾਫਟ ਟੈਨਿਸ ਦੇ ਮੁਕਾਬਲੇ ਲਾਈਫ ਟਾਈਮ ਅਕੈਡਮੀ, ਸ਼ਕਤੀ ਵਿਹਾਰ ਵਿਖੇ ਕਰਵਾਏ ਗਏ। ਇਸ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀ ਜਸਵੀਰ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਪਹੁੰਚੇ।ਉਨ੍ਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਨੂੰ ਸਫ਼ਲ ਅਤੇ ਸੰਤੁਲਿਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਰਾਹੀਂ ਬੱਚਿਆਂ ਵਿੱਚ ਮਿਹਨਤ, ਅਨੁਸ਼ਾਸਨ, ਸਹਿਯੋਗ, ਆਤਮ-ਵਿਸ਼ਵਾਸ ਅਤੇ ਹੌਸਲੇ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਫਟ ਟੈਨਿਸ ਵਰਗੀਆਂ ਖੇਡਾਂ ਬੱਚਿਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਬਣਾਉਣ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਕਰਦੀਆਂ ਹਨ। ਹਰ ਖਿਡਾਰੀ ਨੂੰ ਜਿੱਤ ਨੂੰ ਨਿਮਰਤਾ ਨਾਲ ਸਵੀਕਾਰ ਕਰਨਾ ਅਤੇ ਹਾਰ ਤੋਂ ਸਿੱਖ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਖੇਡ ਮੈਦਾਨ ਵਿੱਚ ਕੀਤੀ ਮਿਹਨਤ, ਲਗਨ ਅਤੇ ਅਨੁਸ਼ਾਸਨ ਭਵਿੱਖ ਵਿੱਚ ਜੀਵਨ ਦੇ ਹਰ ਖੇਤਰ ਵਿੱਚ ਸਫ਼ਲਤਾ ਹਾਸਲ ਕਰਨ ਲਈ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਨੇ ਸਮੂਹ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਆਪਣੇ ਸਕੂਲ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ  Bathinda ‘ਚ ਸ਼ੱਕੀ ਹਾਲਾਤਾਂ ਵਿਚ ਦੋ ਨੌਜਵਾਨਾਂ ਦੀ ਹੋਈ ਮੌ*ਤ, ਨਸ਼ੇ ਦੀ ਓਵਰਡੋਜ਼ ਦਾ ਸ਼ੱਕ!

ਸਾਫਟ ਟੈਨਿਸ ਅੰਡਰ-14 ਸਾਲ ਲੜਕੇ:
ਪਹਿਲਾ ਸਥਾਨ: ਸੇਂਟ ਜੋਸਫ ਕਾਨਵੈਂਟ ਸਕੂਲ, ਬਠਿੰਡਾ
ਦੂਜਾ ਸਥਾਨ: ਸਿਲਵਰ ਓਕਸ ਗਲੋਬਲ ਸਕੂਲ, ਡੱਬਵਾਲੀ ਰੋਡ
ਤੀਜਾ ਸਥਾਨ: ਸੇਂਟ ਜੇਵਿਅਰ ਵਰਲਡ ਸਕੂਲ, ਬਠਿੰਡਾ
ਸਾਫਟ ਟੈਨਿਸ ਅੰਡਰ-17 ਸਾਲ ਲੜਕੇ:
ਪਹਿਲਾ ਸਥਾਨ: ਸਰਸਵਤੀ ਕਾਨਵੈਂਟ ਸਕੂਲ, ਮੌੜ ਮੰਡੀ
ਦੂਜਾ ਸਥਾਨ: ਸੇਂਟ ਪਾਲਜ਼ ਸਕੂਲ, ਬਠਿੰਡਾ
ਤੀਜਾ ਸਥਾਨ: ਸੇਂਟ ਜੇਵਿਅਰ ਵਰਲਡ ਸਕੂਲ, ਬਠਿੰਡਾ
ਸਾਫਟ ਟੈਨਿਸ ਅੰਡਰ-19 ਸਾਲ ਲੜਕੇ:
ਪਹਿਲਾ ਸਥਾਨ: ਸੇਂਟ ਪਾਲਜ਼ ਸਕੂਲ, ਬਠਿੰਡਾ
ਦੂਜਾ ਸਥਾਨ: ਡਿਸਕਵਰੀ ਕਾਨਵੈਂਟ ਸਕੂਲ, ਰਾਮਪੁਰਾ
ਤੀਜਾ ਸਥਾਨ: ਸੇਂਟ ਜੇਵਿਅਰ ਵਰਲਡ ਸਕੂਲ, ਬਠਿੰਡਾ
ਇਸ ਮੌਕੇ ਕਨਵੀਨਰ ਲੈਕ. ਤਜਿੰਦਰ ਸਿੰਘ, ਕੋ-ਕਨਵੀਨਰ ਸੁਰਿੰਦਰ ਸਿੰਗਲਾ ਪੀ.ਟੀ.ਆਈ., ਇਸਟਪਾਲ ਸਿੰਘ ਡੀ.ਪੀ.ਈ., ਰਹਿੰਦਰ ਸਿੰਘ ਡੀ.ਪੀ.ਈ., ਰਾਜਿੰਦਰ ਸ਼ਰਮਾ ਪੀ.ਟੀ.ਆਈ., ਮੈਡਮ ਮਨਦੀਪ ਕੌਰ, ਕੋਚ ਸੁਖਵਿੰਦਰ ਸਿੰਘ, ਬਲਰਾਜ ਸਿੰਘ, ਮਨਿੰਦਰ ਸਿੰਘ (ਲਾਨ ਟੈਨਿਸ ਕੋਚ) ਅਤੇ ਸੁਖਵਿੰਦਰ ਸਿੰਘ ਹਾਜ਼ਰ ਰਹੇ।

ਇਹ ਵੀ ਪੜ੍ਹੋ 👉ਡੌਂਕੀ ਗਿਰੋਹ ਦੇ ਸਿਕੰਜ਼ੇ ‘ਚ ਫ਼ਸੇ ਨੌਜਵਾਨ ਦੀ ਵੀਡੀਓ ਵਾਈਰਲ…

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਡੌਂਕੀ ਗਿਰੋਹ ਦੇ ਸਿਕੰਜ਼ੇ ‘ਚ ਫ਼ਸੇ ਨੌਜਵਾਨ ਦੀ ਵੀਡੀਓ ਵਾਈਰਲ…

R.B.D.A.V. School, Bathinda ਦੇ ਕਿੰਡਰਗਾਰਟਨ ਬਲਾਕ ਵਿੱਚ ਆਜ਼ਾਦੀ ਦਿਵਸ ਦਾ ਜਸ਼ਨ

Leave a Reply

Your email address will not be published. Required fields are marked *