Bathinda ‘ਚ ਸ਼ੱਕੀ ਹਾਲਾਤਾਂ ਵਿਚ ਦੋ ਨੌਜਵਾਨਾਂ ਦੀ ਹੋਈ ਮੌ*ਤ, ਨਸ਼ੇ ਦੀ ਓਵਰਡੋਜ਼ ਦਾ ਸ਼ੱਕ!

Bathinda News: ਬਠਿੰਡਾ ‘ਚ ਸ਼ੁੱਕਰਵਾਰ ਦੁਪਿਹਰ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ ਦੋ ਨੌਜਵਾਨਾਂ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਦੀ ਖ਼ਬਰ ਹੈ। ਦੋਨਾਂ ਦੀਆਂ ਲਾਸ਼ਾਂ ਬੀੜ ਬਸਤੀ ਨੰਬਰ 3 ਦੇ ਖੇਤਾਂ ਨਜ਼ਦੀਕ ਮਿਲੀਆਂ। ਮੁਢਲੀ ਜਾਂਚ ਮੁਤਾਬਕ ਦੋਨਾਂ ਨੌਜਵਾਨਾਂ ਦੀ ਮੌਤ ਨਸ਼ੇ ਨਾਲ ਹੋਣ ਦਾ ਸ਼ੱਕ ਹੈ, ਹਾਲਾਂਕਿ ਪੂਰੀ ਜਾਣਕਾਰੀ ਪੋਸਟਮਾਰਟਮ ਦੀ ਰੀਪੋਰਟ ਤੋਂ ਬਾਅਦ ਹੀ ਮਿਲੇਗੀ। ਸੂਚਨਾ ਮਿਲਦੇ ਹੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰ ਮੌਕੇ ‘ਤੇ ਪੁੱਜੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਦਸਿਆ ਜਾ ਰਿਹਾ ਕਿ ਘਟਨਾ ਵਾਲੀ ਥਾਂ ‘ਤੇ ਤਿੰਨ ਨੌਜਵਾਨ ਮੋਟਰਸਾਈਕਲ ‘ਤੇ ਆਏ ਸਨ, ਜਿੰਨ੍ਹਾਂ ਵਿਚੋਂ ਇੱਕ ਜਣਾ ਚਲਿਆ ਗਿਆ।

ਮੌਕੇ ਵਾਲੀ ਥਾਂ ਦੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰਾਂ ਵੱਲੋਂ ਬਣਾਈ ਵੀਡੀਓ ਦੇ ਵਿਚ ਇੱਕ ਨੌਜਵਾਨ ਦੀ ਬਾਂਹ ‘ਚ ਟੀਕਾ ਲੱਗਿਆ ਸਾਫ਼ ਦਿਖਾਈ ਦੇ ਰਿਹਾ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਪਹਿਲਾਂ ਕੋਈ ਨਤੀਜ਼ਾ ਕੱਢਣਾ ਸਹੀ ਨਹੀਂ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਗੁਰਵਿੰਦਰ ਸਿੰਘ (29 ਸਾਲ) ਵਾਸੀ ਜੈ ਸਿੰਘ ਵਾਲਾ ਅਤੇ ਕੁਲਦੀਪ ਸਿੰਘ (25 ਸਾਲ) ਵਾਸੀ ਜੋਧਪੁਰ ਰੌਮਾਣਾ ਵਜੋਂ ਹੋਈ ਹੈ। ਦੋਨਾਂ ਦੀਆਂ ਲਾਸ਼ਾਂ ਨੂੰ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਏਮਜ਼ ਲਈ ਲਿਜਾਇਆ ਗਿਆ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਝਾਰਖੰਡ ਵਿੱਚ ਚੱਲ ਰਹੇ ਵਿਦਿਆਰਥੀ ਪ੍ਰਦਰਸ਼ਨ ਦੇ ਹੱਕ ਵਿੱਚ ਰੈਲੀਆਂ

Sukhbir Badal ਦੀ ਜਾਨ ਬਚਾਉਣ ਵਾਲੇ ਇੰਸਪੈਕਟਰ ਦਾ ਹਰਸਿਮਰਤ ਕੌਰ ਬਾਦਲ ਨੇ ਕੀਤਾ ਧੰਨਵਾਦ

Leave a Reply

Your email address will not be published. Required fields are marked *