Big News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਪਰ ਅੱਜ ਵੀਰਵਾਰ ਨੂੰ ਜਾਨਲੇਵਾ ਹਮਲਾ ਹੋਣ ਦੀ ਵੱਡੀ ਖ਼ਬਰ ਮਿਲੀ ਹੈ। ਹਾਲਾਂਕਿ ਪੂਰੀ ਅੱਪਡੇਟ ਸਾਹਮਣੇ ਨਹੀਂ ਆਈ ਪ੍ਰੰਤੂ ਦਸਿਆ ਜਾ ਰਿਹਾ ਕਿ ਆਪਣੇ ਪ੍ਰਵਾਰ ਸਮੇਤ ਤਖ਼ਤ ਸ਼੍ਰੀ ਹਜੂਰ ਸਾਹਿਬ ਨਾਦੇੜ ਸਾਹਿਬ ਵਿਖੇ ਨਤਮਸਤਕ ਹੋਣ ਗਏ ਸਨ। ਇਸ ਦੌਰਾਨ ਹੀ ਉਨ੍ਹਾਂ ਉੱਪਰ ਹਮਲਾ ਹੋਇਆ। ਦਸਿਆ ਜਾ ਰਿਹਾ ਕਿ ਹਮਲੇ ‘ਚ ਜਖ਼ਮੀ ਹੋਏ ਸੁਖਬੀਰ ਸਿੰਘ ਬਾਦਲ ਨੂੰ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਹਮਲੇ ‘ਚ ਇੱਕ ਪੁਲਿਸ ਕਰਮਚਾਰੀ ਵੀ ਜਖ਼ਮੀ ਹੋਇਆ।ਕੌਮੀ ਮੀਡੀਆ ਵਿਚ ਆਈ ਰੀਪੋਰਟ ਮੁਤਾਬਕ ਹਮਲਾ ਕਿਰਪਾਨ ਦੇ ਨਾਲ ਨਿਹੰਗ ਸਿੰਘਾਂ ਵੱਲੋਂ ਬੇਅਦਬੀ ਦੇ ਰੋਸ਼ ਵਜੋਂ ਕੀਤਾ ਗਿਆ। ਜਿਸਦੇ ਸਿੱਟੇ ਵਜੋਂ ਸ: ਬਾਦਲ ਦੇ ਮੋਢੇ ਅਤੇ ਹੱਥ ਉੱਪਰ ਸੱਟਾਂ ਲੱਗੀਆਂ। ਫ਼ਿਲਹਾਲ ਵਧੇਰੇ ਵੇਰਵਿਆਂ ਦਾ ਇੰਤਜ਼ਾਾਰ ਕੀਤਾ ਜਾ ਰਿਹਾ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਉੱਪਰ ਦਸੰਬਰ 2024 ਵਿਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਉਸ ਸਮੇਂ ਹਮਲਾ ਹੋਇਆ ਸੀ ਜਦ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਧਾਰਮਿਕ ਸਜ਼ਾ ਭੁਗਤ ਰਹੇ ਸਨ। ਉਧਰ, ਅਕਾਲੀ ਦਲ ਦੇ ਪ੍ਰਧਾਨ ਉੱਪਰ ਹੋਏ ਹਮਲੇ ਦੀ ਪੁਸ਼ਟੀ ਕਰਦਿਆਂ ਪਾਰਟੀ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਦਸਿਆ ਕਿ ਸ: ਬਾਦਲ ਪੂਰੀ ਤਰ੍ਹਾਂ ਤੰਦਰੁਸਤ ਹਨ ਤੇ ਮਾਮਲੇ ਦੀ ਜਾਂਚ ਮਹਾਰਾਸ਼ਟਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ।
- Home
- Big News; ਸੁਖਬੀਰ ਸਿੰਘ ਬਾਦਲ ‘ਤੇ ਜਾਨਲੇਵਾ ਹਮਲਾ, ਕਰਵਾਇਆ ਹਸਪਤਾਲ ਦਾਖਲ
Posted in
ਰਾਸ਼ਟਰੀ
Big News; ਸੁਖਬੀਰ ਸਿੰਘ ਬਾਦਲ ‘ਤੇ ਜਾਨਲੇਵਾ ਹਮਲਾ, ਕਰਵਾਇਆ ਹਸਪਤਾਲ ਦਾਖਲ
ਹੋਰ ਖ਼ਬਰਾਂ
Posted in
ਬਠਿੰਡਾ
ਸੈਨਟ ਚੋਣ ਡਾਕਟਰ ਸਿਰਸਾ ਦੀ ਹਮਾਇਤ ਵਿੱਚ ਹੋਈ ਮੀਟਿੰਗ
Posted by
sukhjindermannbti@gmail.com
ਆਜ਼ਾਦੀ ਦਿਹਾੜਾ 2026: ਡੀਜੀਪੀ ਪੰਜਾਬ ਨੇ ਫਿਰੋਜ਼ਪੁਰ, ਫਰੀਦਕੋਟ ਅਤੇ ਬਠਿੰਡਾ ਰੇਂਜਾਂ ਵਿੱਚ ਸੁਰੱਖਿਆ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ
