ਆਜ਼ਾਦੀ ਦਿਹਾੜਾ 2026: ਡੀਜੀਪੀ ਪੰਜਾਬ ਨੇ ਫਿਰੋਜ਼ਪੁਰ, ਫਰੀਦਕੋਟ ਅਤੇ ਬਠਿੰਡਾ ਰੇਂਜਾਂ ਵਿੱਚ ਸੁਰੱਖਿਆ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ

ਬਠਿੰਡਾ ਵਿੱਚ 2.75 ਕਰੋੜ ਰੁਪਏ ਦੀ ਲਾਗਤ ਵਾਲੇ ਇੰਟੀਗ੍ਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਵੀ ਕੀਤਾ ਉਦਘਾਟਨ
ਸੀਨੀਅਰ ਅਧਿਕਾਰੀਆਂ ਨੂੰ ਚੌਕਸੀ ਵਧਾਉਣ, ਗਸ਼ਤ ਨੂੰ ਮਜ਼ਬੂਤ ਕਰਨ ਅਤੇ ਤੁਰੰਤ ਤੇ ਤਾਲਮੇਲ ਵਾਲੀ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਲਈ ਦਿੱਤੇ ਨਿਰਦੇਸ਼
ਆਪਣੇ ਦੌਰੇ ਦੌਰਾਨ, ਡੀਜੀਪੀ ਪੰਜਾਬ ਨੇ ਫਿਰੋਜ਼ਪੁਰ ਵਿਖੇ ਹਾਈ-ਟੈਕ ਨਾਕੇ ਦਾ ਲਿਆ ਜਾਇਜ਼ਾ
Ferozepur/Bathinda News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਆਗਾਮੀ ਆਜ਼ਾਦੀ ਦਿਵਸ-2026 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਲਗਾਤਾਰ ਤੀਜੇ ਦਿਨ ਆਪਣੇ ਦੌਰੇ ਨੂੰ ਜਾਰੀ ਰੱਖਦਿਆਂ, ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਫਿਰੋਜ਼ਪੁਰ ਅਤੇ ਬਠਿੰਡਾ ਰੇਂਜਾਂ ਦਾ ਦੌਰਾ ਕੀਤਾ ਅਤੇ ਇਸ ਦੌਰੇ ਦੌਰਾਨ ਵਿਆਪਕ ਰੇਂਜ-ਪੱਧਰੀ ਕਾਨੂੰਨ-ਵਿਵਸਥਾ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਧੇਰੇ ਚੌਕਸੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਕਿਹਾ, “ਮੈਂ ਅਧਿਕਾਰੀਆਂ/ਕਰਮਚਾਰੀਆਂ ਨੂੰ ਗਸ਼ਤ ਵਿੱਚ ਵਾਧਾ ਕਰਨ, ਨਿਗਰਾਨੀ ਨੂੰ ਮਜ਼ਬੂਤ ਕਰਨ, ਰੋਕਥਾਮ ਪੁਲਿਸਿੰਗ, ਭੀੜ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਅਤੇ ਕਿਸੇ ਵੀ ਉਭਰ ਰਹੀ ਚੁਣੌਤੀ ਦਾ ਤੁਰੰਤ ਹੱਲ ਯਕੀਨੀ ਬਣਾ ਕੇ ਕੜੀ ਚੌਕਸੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ।”ਫਿਰੋਜ਼ਪੁਰ ਵਿੱਚ, ਡੀਜੀਪੀ ਗੌਰਵ ਯਾਦਵ ਨੇ ਫਿਰੋਜ਼ਪੁਰ ਅਤੇ ਫਰੀਦਕੋਟ ਰੇਂਜਾਂ ਦੀ ਸੁਰੱਖਿਆ ਸਬੰਧੀ ਤਿਆਰੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਫਿਰੋਜ਼ਪੁਰ, ਤਰਨ ਤਾਰਨ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਦਾ ਵਿਸ਼ੇਸ਼ ਤੌਰ ‘ਤੇ ਮੁਲਾਂਕਣ ਕੀਤਾ।ਜ਼ਮੀਨੀ ਪੱਧਰ ‘ਤੇ ਨਿਰੀਖਣ ਵਜੋਂ, ਡੀਜੀਪੀ ਨੇ ਫਿਰੋਜ਼ਪੁਰ ਦੇ ਤਲਵੰਡੀ ਭਾਈ ਵਿਖੇ ਹਾਈ-ਟੈਕ ਨਾਕੇ ਦਾ ਨਿੱਜੀ ਤੌਰ ‘ਤੇ ਜਾਇਜ਼ਾ ਲਿਆ।ਫਿਰੋਜ਼ਪੁਰ ਅਤੇ ਫਰੀਦਕੋਟ ਰੇਂਜਾਂ ਦੀ ਸੁਰੱਖਿਆ ਸਮੀਖਿਆ ਮੀਟਿੰਗ ਮੁਕੰਮਲ ਕਰਨ ਤੋਂ ਬਾਅਦ, ਡੀਜੀਪੀ ਨੇ ਬਠਿੰਡਾ ਵਿਖੇ ਬਠਿੰਡਾ ਰੇਂਜ ਦੇ ਅਧਿਕਾਰੀਆਂ ਨਾਲ ਵਿਆਪਕ ਸੁਰੱਖਿਆ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਸਮੀਖਿਆ ਮੀਟਿੰਗ ਦੌਰਾਨ ਆਜ਼ਾਦੀ ਦਿਹਾੜੇ ਮੌਕੇ ਪੁਲਿਸਿੰਗ ਯੋਜਨਾ, ਪੁਲਿਸ ਬਲ ਦੀ ਸੁਚੱਜੀ ਤਾਇਨਾਤੀ, ਸਮਾਗਮ ਵਾਲੇ ਸਥਾਨਾਂ ਅਤੇ ਜਨਤਕ ਇਕੱਠ ਵਾਲੇ ਸਥਾਨਾਂ ‘ਤੇ ਸੁਰੱਖਿਆ ਅਤੇ ਕਿਸੇ ਵੀ ਸਥਿਤੀ ਲਈ ਨਜਿੱਠਣ ਸਬੰਧੀ ਤਿਆਰੀਆਂ ਬਾਰੇ ਚਰਚਾ ਕੀਤੀ ਗਈ।ਤਕਨੀਕੀ ਪੁਲਿਸਿੰਗ ਨੂੰ ਮਹੱਤਵਪੂਰਨ ਹੁਲਾਰਾ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ 2.75 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਬਠਿੰਡਾ ਪੁਲਿਸ ਦੇ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਉਦਘਾਟਨ ਵੀ ਕੀਤਾ।ਉਨ੍ਹਾਂ ਦੱਸਿਆ ਕਿ ਅਪਗ੍ਰੇਡ ਕੀਤੀ ਸਹੂਲਤ 112 ‘ਤੇ ਆਉਣ ਵਾਲੀਆਂ ਕਾਲਾਂ ਲਈ ਐਮਰਜੈਂਸੀ ਰਿਸਪਾਂਸ, 59 ਰਣਨੀਤਕ ਸਥਾਨਾਂ ‘ਤੇ ਲੱਗੇ 282 ਕੈਮਰਿਆਂ ਰਾਹੀਂ ਪੂਰੇ ਸ਼ਹਿਰ ਦੀ ਸੀਸੀਟੀਵੀ ਨਿਗਰਾਨੀ, ਵਾਇਰਲੈੱਸ ਕਨੈਕਟੀਵਿਟੀ, ਵੀਡੀਓ ਵਿਸ਼ਲੇਸ਼ਣ ਅਤੇ ਅਸਲ-ਸਮੇਂ ਦੇ ਅਪਰਾਧ ਨਿਗਰਾਨੀ ਡੇਟਾ ਨੂੰ ਆਪਸ ਵਿੱਚ ਜੋੜਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਨਵਾਂ ਕੇਂਦਰ ਬਠਿੰਡਾ ਵਿੱਚ ਪੁਲਿਸ ਦੀ ਤਕਨੀਕੀ ਸਮਰੱਥਾ ਨੂੰ ਵਧਾਏਗਾ ਅਤੇ ਪੁਲਿਸ ਦੇ ਸਮਰਥਨ ਵਿੱਚ ਸਹਾਈ ਸਿੱਧ ਹੋਵੇਗਾ।ਸੁਤੰਤਰਤਾ ਦਿਵਸ ਦੇ ਸਮਾਗਮਾਂ ਨੂੰ ਅਮਨ-ਸ਼ਾਂਤੀ ਅਤੇ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡੀਜੀਪੀ ਨੇ ਸਰਗਰਮ ਅਤੇ ਲੋਕ-ਕੇਂਦ੍ਰਿਤ ਪੁਲਿਸਿੰਗ ‘ਤੇ ਜ਼ੋਰ ਦਿੱਤਾ ਤਾਂ ਜੋ ਨਾਗਰਿਕ ਸਮੁੱਚੇ ਸੂਬੇ ਵਿੱਚ ਵਿਸ਼ਵਾਸ, ਮਾਣ ਅਤੇ ਸੁਰੱਖਿਆ ਦੀ ਮਜ਼ਬੂਤ ਭਾਵਨਾ ਨਾਲ ਕੌਮੀ ਦਿਹਾੜਾ ਮਨਾ ਸਕਣ।ਇਸ ਸਮੀਖਿਆ ਮੀਟਿੰਗ ਵਿੱਚ ਆਈਜੀਪੀ ਫਰੀਦਕੋਟ ਰੇਂਜ ਨੀਲਾਂਬਰੀ ਜਗਦਲੇ, ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ, ਡੀਆਈਜੀ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ, ਐਸਐਸਪੀ ਮਾਨਸਾ ਭਾਗੀਰਥ ਮੀਨਾ, ਐਸਐਸਪੀ ਬਠਿੰਡਾ ਡਾ. ਜੋਤੀ ਯਾਦਵ, ਐਸਐਸਪੀ ਮੋਗਾ ਸਰਤਾਜ ਚਹਿਲ, ਐਸਐਸਪੀ ਸੰਗਰੂਰ ਰਵਜੋਤ ਗਰੇਵਾਲ, ਐਸਐਸਪੀ ਤਰਨਤਾਰਨ ਸੁਰਿੰਦਰ ਲਾਂਬਾ, ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਭਿਮਨਿਊ ਰਾਣਾ, ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ, ਐਸਐਸਪੀ ਫਾਜ਼ਿਲਕਾ ਗਗਨ ਅਜੀਤ ਸਿੰਘ, ਐਸਐਸਪੀ ਫਰੀਦਕੋਟ ਗੁਰਬੰਸ ਸਿੰਘ ਅਤੇ ਡੀਜੀਪੀ ਪੰਜਾਬ ਦੇ ਸਟਾਫ਼ ਅਧਿਕਾਰੀ ਰਿਸ਼ਭ ਭੋਲਾ ਸ਼ਾਮਲ ਸਨ।

ਹੋਰ ਖ਼ਬਰਾਂ

Big News; ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਰਾਜਪਾਲ ਮੁਲਾਕਾਤ

Big News; ਸੁਖਬੀਰ ਸਿੰਘ ਬਾਦਲ ‘ਤੇ ਜਾਨਲੇਵਾ ਹਮਲਾ, ਕਰਵਾਇਆ ਹਸਪਤਾਲ ਦਾਖਲ

Leave a Reply

Your email address will not be published. Required fields are marked *