Bathinda News: Bathinda MC Elections; ਆਗਾਮੀ 26 ਮਈ ਨੂੰ ਹੋਣ ਜਾ ਰਹੀਆਂ ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖਦਾ ਜਾ ਰਿਹਾ। ਇਕ ਪਾਸੇ ਜਿੱਥੇ ਆਪ, ਭਾਜਪਾ, ਅਕਾਲੀ ਦਲ ਤੇ ਕਾਂਗਰਸ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦੀ ਜਿੱਤ ਲਈ ਚੋਣ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਉਥੇ ਕਈ ਵਾਰਡਾਂ ਵਿਚ ਅਜ਼ਾਦ ਉਮੀਦਵਾਰਾਂ ਵੱਲੋਂ ਵੀ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਉੱਘੇ ਟ੍ਰਾਂਸਪੋਟਰ ਪ੍ਰਿਥੀਪਾਲ ਸਿੰਘ ਜਲਾਲ ਦੇ ਪੁੱਤਰ ਤੇ ਨੌਜਵਾਨ ਆਗੂ ਨਰਪਿੰਦਰ ਸਿੰਘ ਉਰਫ਼ ਰਵੀ ਜਲਾਲ ਵੱਲੋਂ ਵੀ ਵਾਰਡ ਨੰਬਰ 20 ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਜਾ ਰਹੀ ਹੈ।
ਇਹ ਵੀ ਪੜ੍ਹੋ 👉Bathinda News:ਆਪ ਦੇ ਵਾਰਡ ਪ੍ਰਧਾਨ ਇੱਕ ਦਰਜਨ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਹੋਏ ਸ਼ਾਮਿਲ
ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵਾ ਵਿੱਚ ਸਰਗਰਮ ਰਵੀ ਜਲਾਲ ਵੱਲੋਂ ਆਪਣੇ ਵਾਰਡ ਅਤੇ ਖਾ਼ਸਕਰ ਭਾਗੂ ਰੋਡ ਦੇ ਭਖਦੇ ਮੁੱਦਿਆਂ ਨੂੰ ਚੁੱਕਿਆ ਜਾ ਰਿਹਾ। ਜਿਕਰਯੋਗ ਹੈ ਕਿ ਨਗਰ ਨਿਗਮ ਵੱਲੋਂ ਰਜਿੰਦਰਾ ਕਾਲਜ਼ ਤੋਂ ਲੈ ਕੇ ਗੁਰਦੂਆਰਾ ਮਾਡਲ ਟਾਊਨ ਚੌਂਕ ਤੱਕ ਭਾਗੂ ਰੋਡ ਨੂੰ ਚੋੜਾ ਕੀਤਾ ਜਾ ਰਿਹਾ। ਪ੍ਰੰਤੂ ਇਸ ਸੜਕ ਨੂੰ ਚੋੜਾ ਕਰਨ ਦੇ ਲਈ ਜਿਨ੍ਹਾਂ ਦੁਕਾਨਦਾਰਾਂ ਤੇ ਆਮ ਲੋਕਾਂ ਦੀਆਂ ਰਿਹਾਇਸ਼ਾਂ ਵਾਲੀ ਜਗ੍ਹਾਂ ਇਸ ਦੇ ਵਿਚ ਆਈ ਹੈ, ਉਨ੍ਹਾਂ ਨੂੰ ਮੁਆਵਜ਼ਾ ਦਿਵਾਉਣ ਲਈ ਸੰਘਰਸ਼ ਕਰਨ ਸਮੇਤ ਸੁਰੱਖਿਆ ਤੇ ਸਾਫ਼-ਸਫ਼ਾਈ ਆਦਿ ਵਰਗੇ ਮਹੱਤਵਪੂਰਨ ਮੁੱਦਿਆਂ ਨੂੰ ਇਸ ਨੌਜਵਾਨ ਆਗੂ ਵੱਲੋਂ ਚੁੱਕਿਆ ਜਾ ਰਿਹਾ।
ਇਹ ਵੀ ਪੜ੍ਹੋ 👉ਸੰਨੀ ਢਿਲੋਂ ਨੇ ਨਵ ਉਸਾਰੀ ਖਾਲਿਆਂ ਦੇ ਰੱਖੇ ਨੀਂਹ ਪੱਥਰ
ਨਰਪਿੰਦਰ ਸਿੰਘ ਉਰਫ਼ ਰਵੀ ਜਲਾਲ ਨੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਹ ਆਪਣੇ ਵਾਰਡ ਦੇ ਵਿਕਾਸ ਲਈ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਅੱਗੇ ਆਏ ਹਨ, ਕਿਉਂਕਿ ਸਿਆਸੀ ਪਾਰਟੀਆਂ ਦੇ ਅਨੁਸ਼ਾਸਨੀ ਬੰਧਨਾਂ ਵਿਚ ਰਹਿ ਕੇ ਲੋਕਾਂ ਦੀ ਨਿਰਪੱਖ ਤੌਰ ‘ਤੇ ਅਵਾਜ਼ ਨਹੀਂ ਚੁੱਕੀ ਜਾ ਸਕਦੀ। ਆਪਣੀ ਜਿੱਤ ਪ੍ਰਤੀ ਪੂਰੀ ਤਰ੍ਹਾਂ ਆਸਵੰਦ ਇਸ ਨੌਜਵਾਨ ਆਗੂ ਨੇ ਦਾਅਵਾ ਕੀਤਾ ਕਿ ਉਸਨੂੰ ਵਾਰਡ ਵਾਸੀਆਂ ਦਾ ਪਿਆਰ ਤੇ ਅਸ਼ੀਰਵਾਦ ਮਿਲ ਰਿਹਾ ਹੈ, ਤੇ ਉਹ ਵੀ ਜਿੱਤ ਤੋਂ ਬਾਅਦ ਆਪਣੇ ਲੋਕਾਂ ਦੇ ਵਾਅਦਿਆਂ ‘ਤੇ ਖਰਾ ਉਤਰਨਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
