ਸੰਨੀ ਢਿਲੋਂ ਨੇ ਨਵ ਉਸਾਰੀ ਖਾਲਿਆਂ ਦੇ ਰੱਖੇ ਨੀਂਹ ਪੱਥਰ

Gidderbaha News:ਪੰਜਾਬ ਸਰਕਾਰ ਰਾਜ ਦੇ ਵਸਨੀਕਾਂ ਨੂੰ ਖੇਤੀਬਾੜੀ ਅਤੇ ਪੀਣ ਲਈ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆਂ ਕਰਵਾਉਣ ਲਈ ਯੋਗ ਉਪਰਾਲੇ ਕਰ ਰਹੀ ਹੈ, ਇਹ ਜਾਣਕਾਰੀ ਹਲਕਾ ਵਿਧਾਇਕ ਗਿੱਦੜਬਾਹਾ ਦੇ ਛੋਟੇ ਭਰਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਸ੍ਰੀ ਸੰਦੀਪ ਸਿੰਘ ਸੰਨੀ ਢਿਲੋਂ ਨੇ ਪਿੰਡ ਗੁਰੂਸਰ ਵਿਖੇ ਲੱਗਭਗ 149 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 21000 ਫੁੱਟ ਨਵੇਂ ਖਾਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਦਿਆਂ ਦਿੱਤੀ।ਇਸੇ ਤਰ੍ਹਾਂ ਹੀ ਢਿਲੋਂ ਨੇ ਪਿੰਡ ਦੂਹੇਵਾਲਾ ਵਿਖੇ ਵੀ ਲਗਭਗ 98 ਲੱਖ ਰੁਪਏ ਦੀ ਲਾਗਤ ਨਾਲ 13700 ਫੁੱਟ ਨਵੇਂ ਖਾਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਪਾਣੀ ਨਾਲ ਸਬੰਧਿਤ ਕੋਈ ਸਮੱਸਿਆ ਪੇਸ਼ ਆਉਂਦੀ ਹੋਵੇ ਤਾਂ ਉਹ ਉਹਨਾਂ ਦੇ ਦਫਤਰ ਨਾਲ ਤਾਲਮੇਲ ਕਰ ਸਕਦੇ ਹਨ।

 

ਹੋਰ ਖ਼ਬਰਾਂ

ਐਨ. ਕੇ. ਜੀਤ ਨੂੰ ਬਠਿੰਡਾ ਵਿਖੇ ਵਿਸ਼ਾਲ ਜਨਤਕ ਸ਼ਰਧਾਂਜਲੀ

Bathinda ‘ਚ Aam Aadmi Party ਨੂੰ ਵੱਡਾ ਝਟਕਾ; ਬਲਾਕ ਪ੍ਰਧਾਨ ਦੋ ਦਰਜਨ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ

Leave a Reply

Your email address will not be published. Required fields are marked *