Moga News: CIA ਸਟਾਫ Moga ਦੇ ਹੱਥ ਲੱਗੀ ਵੱਡੀ ਸਫ਼ਲਤਾ; ਦੋ ਕੇਸਾਂ ‘ਚ 7 ਕਿੱਲੋ ਹੈਰੋਇਨ ਸਮੇਤ 6 ਸਮੱਗਲਰ ਕਾਬੂ

Moga News: ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਮੋਗਾ ਪੁਲਿਸ ਦੇ ਸੀਆਈਏ ਸਟਾਫ਼ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਦੋ ਵੱਖ ਵੱਖ ਮਾਮਲਿਆਂ ਵਿਚ ਕਾਰਵਾਈ ਕਰਦਿਆਂ 7 ਕਿਲੋਂ ਹੈਰੋਇਨ ਸਮੇਤ 6 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਸ਼ਨੀਵਾਰ ਨੂੰ ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਐਸ.ਐਸ.ਪੀ ਮੋਗਾ ਅਜੈ ਗਾਂਧੀ ਨੇ ਦਸਿਆ ਕਿ ਐਸ.ਪੀ (ਆਈ) ਬਾਲ ਕ੍ਰਿਸ਼ਨ ਸਿੰਗਲਾ ਅਤੇ DSP (D) ਮੋਗਾ ਸੁੱਖਅਮ੍ਰਿਤ ਸਿੰਘ ਦੀ ਸੁਪਰਵੀਜਨ ਹੇਠ ਸੀ.ਆਈ.ਏ ਸਟਾਫ ਮੋਗਾ ਦੇ ਇੰਸਪੈਕਟਰ ਦਲਜੀਤ ਸਿੰਘ ਬਰਾੜ ਦੀ ਅਗਵਾਈ ਹੇਠਲੀ ਟੀਮ ਵੱਲੋਂ ਇਹ ਪ੍ਰਾਪਤੀ ਕੀਤੀ ਹੈ।

ਇਹ ਵੀ ਪੜ੍ਹੋ ਵੋਟ ਚੋਰ, ਗੱਦੀ ਛੋੜ ਮੁਹਿੰਮ; ਤਲਵੰਡੀ ਸਾਬੋ ‘ਚ ਖ਼ੁਸਬਾਜ਼ ਜਟਾਣਾ ਦੀ ਅਗਵਾਈ ਹੇਠ 15 ਹਜ਼ਾਰ ਫਾਰਮ ਭਰੇ, ਮੁਹਿੰਮ ਜਾਰੀ

ਉਨ੍ਹਾਂ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ASI ਅਸੋਕ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਪਿੰਡ ਡੱਗਰੂ ਮੇਨ ਜੀ.ਟੀ ਰੋਡ ਮੋਗਾ-ਫਿਰੋਜਪੁਰ ਉਪਰ ਮੌਜੂਦ ਸਨ, ਜਿਸਤੋਂ ਬਾਅਦ ਮੁਖਬਰੀ ਦੇ ਆਧਾਰ ‘ਤੇ ਇਸ ਟੀਮ ਨੇ ਪਿੰਡ ਖੁਖਰਾਣਾ ਦੀ ਦਾਣਾ ਮੰਡੀ ਵਿੱਚ ਬੋਬੀ ਸਿੰਘ ਤੇ ਗੁਰਮੇਜ ਸਿੰਘ ਦੋਨੋਂ ਵਾਸੀ ਜੁਆਏ ਸਿੰਘ ਵਾਲਾ ਜਿਲਾ ਫਿਰੋਜਪੁਰ ਅਤੇ ਦਲਜੀਤ ਸਿੰਘ ਉਰਫ ਗੋਪੀ ਵਾਸੀ ਪ੍ਰਭਾਤ ਸਿੰਘ ਵਾਲਾ ਉਤਾੜ ਜਿਲਾ ਫਾਜਿਲਕਾ ਨੂੰ ਮੋਟਰਸਾਈਕਲ ਸਹਿਤ ਕਾਬੂ ਕੀਤਾ ਗਿਆ। ਤਲਾਸੀ ਦੌਰਾਨ ਮੁਲਜਮ ਦਲਜੀਤ ਸਿੰਘ ਉਰਫ ਗੋਪੀ ਦੇ ਮੋਢਿਆ ਵਿੱਚ ਪਹਿਨੀ ਕਿੱਟ ਵਿੱਚੋ 5 ਕਿੱਲੋ 17 ਗ੍ਰਾਮ ਹੈਰੋਇਨ ਬ੍ਰਾਮਦ ਹੋਈ।

ਇਹ ਵੀ ਪੜ੍ਹੋ Bathinda ਦੀ Lali Sweet House ‘ਤੇ ਸਿਹਤ ਵਿਭਾਗ ਦੀ ਛਾਪੇਮਾਰੀ, ਲਏ ਸੈਂਪਲ

ਐਸਐਸਪੀ ਨੇ ਦਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਪਾਸੋ ਬੈਕਵਰਡ/ਫਾਰਵਰਡ ਲਿੰਕਾ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦਲਜੀਤ ਸਿੰਘ ਵਿਰੁਧ ਪਹਿਲਾਂ ਇੱਕ ਪਰਚਾ ਦਰਜ਼ ਹੈ। ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਇਸੇ ਟੀਮ ਵੱਲੋਂ ਸਰਵਨ ਸਿੰਘ ਅਤੇ ਹਰਜਿੰਦਰ ਸਿੰਘ ਉਰਫ ਜਿੰਦਾ ਵਾਸੀ ਪਿੰਡ ਭਾਈ ਲੱਧੂ ਜਿਲ੍ਹਾ ਤਰਨਤਾਰਨ ਨੂੰ ਬੱਸ ਅੱਡਾ ਪਿੰਡ ਨੱਥੂਵਾਲਾ ਮੇਨ ਹਾਈਵੇਅ ਮੋਗਾ-ਲੁਧਿਆਣਾ ਵਿਚੋਂ ਕਾਬੂ ਕੀਤਾ ਗਿਆ। ਇੰਨ੍ਹਾਂ ਕੋਲੋਂ ਅੱਧਾ ਕਿਲੋਂ ਹੈਰੋਇਨ ਬਰਾਮਦ ਹੋਈ। ਇਸਤੋਂ ਬਾਅਦ ਪੁਛਗਿਛ ਦੇ ਆਧਾਰ ‘ਤੇ ਅਕਾਸ਼ਦੀਪ ਸਿੰਘ ਵਾਸੀ ਰਾਜਾਤਾਲ ਥਾਣਾ ਘਰਿੰਡਾ ਜਿਲ੍ਹਾ ਅਮ੍ਰਿਤਸਰ ਨੂੰ ਗ੍ਰਿਤਾਰ ਕੀਤਾ ਗਿਆ। ਜਿਸਦੇ ਕੋਲੋਂ 2 ਕਿਲੋਂ ਹੈਰੋਇਨ ਹੋਰ ਬਰਾਮਦ ਹੋਈ। ਵੱਡੀ ਗੱਲ ਇਹ ਹੈ ਕਿ ਇੰਨ੍ਹਾਂ ਤਿੰਨਾਂ ਮੁਲਜਮਾਂ ਵਿਰੁਧ ਇਸਤੋਂ ਪਹਿਲਾਂ ਕੋਈ ਵੀ ਪਰਚਾ ਦਰਜ਼ ਨਹੀਂ ਹੈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਵੋਟ ਚੋਰ, ਗੱਦੀ ਛੋੜ ਮੁਹਿੰਮ; ਤਲਵੰਡੀ ਸਾਬੋ ‘ਚ ਖ਼ੁਸਬਾਜ਼ ਜਟਾਣਾ ਦੀ ਅਗਵਾਈ ਹੇਠ 15 ਹਜ਼ਾਰ ਫਾਰਮ ਭਰੇ, ਮੁਹਿੰਮ ਜਾਰੀ

Bathinda News:14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੀ ਨਾਟਕ ‘ਸੱਤਾਂ ਦਰਿਆਵਾਂ ਦੇ ਜਾਏ’ ਦੀ ਪੇਸ਼ਕਾਰੀ ਨਾਲ ਸਮਾਪਤੀ

Leave a Reply

Your email address will not be published. Required fields are marked *