Bathinda News: ਆਗਾਮੀ ਦੀਵਾਲੀ ਦੇ ਤਿਊਹਾਰ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਬਠਿੰਡਾ ਸ਼ਹਿਰ ਦੇ ਪਾਵਰ ਹਾਊਸ ਰੋਡ ‘ਤੇ ਸਥਿਤ ਮਸ਼ਹੂਰ ਮਿਠਾਈਆਂ ਦੀ ਦੁਕਾਨ ਲਾਲੀ ਸਵੀਟ ਹਾਊਸ(Lali Sweet House) ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਫ਼ੂਡ ਸੈਫ਼ਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸੋਢੀ ਦੀ ਅਗਵਾਈ ਹੇਠ ਪੁੱਜੀ ਸਿਹਤ ਟੀਮ ਵੱਲੋਂ ਉਕਤ ਦੁਕਾਨ ਤੋਂ ਵੱਖ ਵੱਖ ਮਿਠਾਈਆਂ ਦੇ ਅੱਧੀ ਦਰਜ਼ਨ ਦੇ ਕਰੀਬ ਸੈਂਪਲ ਵੀ ਭਰੇ ਗਏ। ਇਸਤੋਂ ਇਲਾਵਾ ਮਿਠਾਈ ਬਣਾਉਣ ਵਾਲੀ ਵਰਕਸ਼ਾਪ ਦਾ ਦੌਰਾ ਕਰਕੇ ਉਥੇ ਮੌਜੂਦਾ ਪ੍ਰਬੰਧਾਂ ‘ਤੇ ਵੀ ਨਾਖੁਸੀ ਜਤਾਈ ਗਈ।
ਇਹ ਵੀ ਪੜ੍ਹੋ ਬਾਦਲਾਂ ਦੇ ਗੜ੍ਹ ‘ਚ ਭਾਜਪਾ ਦਾ ਐਲਾਨ; 2027 ‘ਚ ਨਹੀਂ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਚੋਣ ਗਠਜੋੜ
ਚੈਕਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਹਾਇਕ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸੋਢੀ ਨੇ ਦਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਮਿਠਾਈਆਂ ਬਣਾਉਣ ਵਾਲੀ ਥਾਂ ਉਪਰ ਹੀ ਲੇਬਰ ਦਾ ਰਹਿਣ-ਸਹਿਣ ਦਾ ਸਮਾਨ ਪਿਆ ਹੋਇਆ ਸੀ। ਇਸਤੋਂ ਇਲਾਵਾ ਉੱਥੇ ਸਾਫ਼ ਸਫਾਈ ਦਾ ਪ੍ਰਬੰਧ ਵੀ ਸਹੀ ਨਹੀਂ ਸੀ ਤੇ ਨਾਂ ਹੀ ਲੇਬਰ ਦੇ ਸਿਰ ਢਕਿਆ ਹੋਇਆ ਸੀ। ਇਸੇ ਤਰ੍ਹਾਂ ਬਹੁਤ ਸਾਰੀਆਂ ਮਿਠਾਈਆਂ ਅਣਢਕੀਆਂ ਪਈਆਂ ਹੋਈਆਂ ਸਨ। ਸ਼੍ਰੀ ਸੋਢੀ ਨੇ ਅੱਗੇ ਦਸਿਆ ਕਿ ਪਿਛਲੇ ਦਿਨੀਂ ਸਮੂਹ ਮਿਠਾਈਆਂ ਦੀ ਦੁਕਾਨ ਵਾਲਿਆਂ ਨਾਲ ਮੀਟਿੰਗ ਕਰਕੇ ਹਿਦਾਇਤਾਂ ਵੀ ਦਿੱਤੀਆਂ ਗਈਆਂ ਸਨ ਕਿ ਉਹ ਗ੍ਰਾਹਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦਿਆ ਸਾਫ਼ ਸਫ਼ਾਈ ਅਤੇ ਰੰਗਾਂ ਆਦਿ ਦੀ ਵਰਤੋਂ ਪੂਰੀ ਸਾਵਧਾਨੀ ਨਾਲ ਕਰਨ।
ਇਹ ਵੀ ਪੜ੍ਹੋ Bathinda News: ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਰਾਜ ਦੌਰਾਨ ਐਸੀ ਵਰਗ ‘ਤੇ ਜਬਰ ਵਧਿਆ:ਗੁਰਪ੍ਰੀਤ ਜੀਪੀ
ਉਨ੍ਹਾਂ ਦਸਿਆ ਕਿ ਚੈਕਿੰਗ ਦੌਰਾਨ ਲਾਲੀ ਸਵੀਟ ਹਾਉਸ ਉਪਰ ਕੁੱਝ ਕਮੀਆਂ ਵੀ ਦੇਖੀਆਂ ਗਈਆਂ, ਜਿਸਦੇ ਚੱਲਦੇ ਇੱਥੇ ਮੌਜੂਦ ਮਿਠਾਈ ਦੇ ਸੈਂਪਲ ਵੀ ਲਏ ਗਏ। ਸ਼੍ਰੀ ਸੋਢੀ ਮੁਤਾਬਕ ਇਹ ਸੈਂਪਲ ਖਰੜ ਲੈਬ ਵਿਚ ਭੇਜੇ ਜਾਣਗੇ ਤੇ ਕੋਈ ਉਣਤਾਈ ਪਾਏ ਜਾਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਫ਼ੂਡ ਸੇੈਫ਼ਟੀ ਟੀਮ ਵੱਲੋਂ ਜ਼ਿਲ੍ਹੇ ਦੇ ਢਪਾਲੀ ਪਿੰਡ ‘ਚ ਥੋਕ ਵਿਚ ਮਿਠਾਈਆਂ ਬਣਾਉਣ ਵਾਲੀ ਇੱਕ ਫੈਕਟਰੀ ਵੀ ਸੀਲ ਕੀਤੀ ਸੀ ਤੇ ਹੁਣ ਸ਼ਹਿਰ ਦੀ ਨਾਮੀ ਮਿਠਾਈਆਂ ਦੀ ਦੁਕਾਨ ‘ਤੇ ਕੀਤੀ ਚੈਕਿੰਗ ਤੋਂ ਬਾਅਦ ਇਹ ਕਾਰਵਾਈ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣ ਦੀ ਉਮੀਦ ਹੈ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
