Moga News:ਪੰਜਾਬ ਸਰਕਾਰ ਵੱਲੋ ਮਾੜੇ ਅਨਸਰਾ ਅਤੇ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਡੀ.ਜੀ.ਪੀ ਸਾਹਿਬ ਪੰਜਾਬ, ਸ਼੍ਰੀ ਮਤੀ ਨੀਲਾਬਰੀ ਜਗਦਲੇ ਵਿਜੈ IG ਫਰੀਦਕੋਟ ਰੇਂਜ, ਸ਼੍ਰੀ ਅਜੈ ਗਾਂਧੀ ਐਸ.ਐਸ.ਪੀ ਮੋਗਾ ਅਤੇ ਸ੍ਰੀ ਅਨਵਰ ਅਲੀ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਵੱਲੋ ਦਿੱਤੀਆ ਗਈਆ ਹਦਾਇਤਾ ਦੀ ਪਾਲਣਾ ਹਿੱਤ ਇੰਸ:ਰਾਜ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਦੀ ਨਿਗਰਾਨੀ ਹੇਠ। ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪੁਲ ਡਰੇਨ ਜਵਾਹਰ ਸਿੰਘ ਵਾਲਾ ਪਾਸ ਮੌਜੂਦ ਸੀ ਤਾਂ ਦੌਰਾਨੇ ਗਸ਼ਤ ਗੁਰਸੇਵਕ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਤੋ ਹੀਰਾ ਸਿੰਘ ਜੋ ਕਿ ਨਸ਼ੀਲੇ ਪਦਾਰਥ ਵੇਚਣ ਦਾ ਆਦੀ ਹੈ ਨੂੰ ਕਾਬੂ ਕਰਕੇ ਤਲਾਸ਼ੀ ਦੌਰਾਨੇ ਉਕਤ ਦੋਸ਼ੀ ਪਾਸੋ 50 ਗ੍ਰਾਮ ਹੈਰੋਇਨ ਬ੍ਰਾਮਦ ਕੀਤੀਇਸ ਸਬੰਧ ਵਿੱਚ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੁਕੱਦਮਾ ਨੰਬਰ 60 ਮਿਤੀ 17.04.2026 ਅਧੀਨ ਧਾਰਾਵਾਂ 21/61/85 NDPS ਐਕਟ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ।ਜਿਸ ਪਾਸੋ ਇਹ ਪਤਾ ਲਗਾਇਆ ਜਾ ਸਕੇ ਕਿ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਅਤੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
