Bathinda News: Bathinda Police ਨੇ ਇੱਕ ਵੱਡੀ ਕਾਰਵਾਈ ਕਰਦਿਆਂ ਵਾਹਨ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿੰਨ੍ਹਾਂ ਦੇ ਕੋਲੋਂ ਚੋਰੀ ਦੇ 20 ਮੋਟਰਸਾਈਕਲ ਬਰਾਮਦ ਹੋਏ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਉੱਪ ਕਪਤਾਨ ਪੁਲਿਸ (ਡੀ) ਸੰਦੀਪ ਸਿੰਘ ਭਾਟੀ ਨੇ ਦਸਿਆ ਕਿ ਸੀ.ਆਈ.ਏ. ਸਟਾਫ-2 ਬਠਿੰਡਾ ਦੀ ਟੀਮ ਨੂੰ ਉਇਹ ਸਫਲਤਾ ਮਿਲੀ ਹੈ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਜ਼ਸਪ੍ਰੀਤ ਸਿੰਘ ਉਰਫ ਘੈਂਟ,ਹਰਚਰਨ ਸਿੰਘ ਉਰਫ ਖੰਡ ਵਾਸੀਆਨ ਪਿੰਡ ਤਿਉਣਾ ਅਤੇ ਸੁਖਵਿੰਦਰ ਸਿੰਘ ਉਰਫ ਮੌੜ ਵਾਸੀ ਪਿੰਡ ਘੁੱਦਾ ਹਾਲ ਆਬਾਦ ਪਿੰਡ ਬਾਹੋ ਯਾਤਰੀ ਜਿਲ੍ਹਾ ਬਠਿੰਡਾ ਨੂੰ ਕਾਬੂ ਕੀਤਾ ਗਿਆ। ਗ੍ਰਿਫਤਾਰੀ ਸਮੇਂ ਵੀ ਇੰਨ੍ਹਾਂ ਕੋਲੋਂ ਇੱਕ ਚੋਰੀਸ਼ੁਦਾ ਮੋਟਰਸਾਇਕਲ ਬਰਾਮਦ ਹੋਇਆ। ਇਸਤੋਂ ਬਾਅਦ ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਦੋਸ਼ੀਆਨ ਦੇ ਇੰਕਸ਼ਾਫ ਉੱਪਰ ਨੇੜੇ ਪੁੱਲ ਨਹਿਰ ਬੀੜ ਬਹਿਮਣ ਅਤੇ 400 ਕਿੱਲਾ ਗਰੋਥ ਸੈਂਟਰ ਬਠਿੰਡਾ ਦੇ ਇਲਾਕੇ ਤੋਂ ਚੋਰੀਸ਼ੁਦਾ ਕੁੱਲ 19 ਮੋਟਰਸਾਇਕਲ ਵੱਖ ਵੱਖ ਮਾਰਕਾ ਬਿਨਾ ਨੰਬਰੀ ਬ੍ਰਾਮਦ ਕਰਵਾਏ ਗਏ। ਪੁਲਿਸ ਅਧਿਕਾਰੀਆਂ ਮੁਤਬਕ ਦੋਸ਼ੀਆਨ ਪਾਸੋਂ ਹੋਈ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਤਿੰਨਾਂ ਨੋਜਵਾਨਾਂ ਨੇ ਰਲ ਕੇ ਇੱਕ ਗਿਰੋਹ ਬਣਾਇਆ ਹੋਇਆ ਸੀ, ਜ਼ੋ ਸ਼ਹਿਰ ਬਠਿੰਡਾ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਜਿਵੇਂ ਸ਼ਾਪਿੰਗ ਮਾਲਸ, ਬੈਂਕ ਆਦਿ ਦੇ ਬਾਹਰ ਪਾਰਕਿੰਗ ਵਿੱਚ ਖੜੇ ਮੋਟਰਸਾਇਕਲ ਚੋਰੀ ਕਰਦੇ ਸਨ।
ਇਹ ਵੀ ਪੜ੍ਹੋ 👉Sri Muktsar Sahib Police ਵੱਲੋਂ ਸੁਧਾਰ ਘਰ (ਜੇਲ੍ਹ) ਅੰਦਰ ਸਰਚ ਅਭਿਆਨ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ
