Bathinda ਕਿਸਾਨ ਮੇਲੇ ‘ਚ ਇਕੱਠ ਕਰਨ ਲਈ ਡੀਲਰਾਂ ਤੇ ਸਟਾਫ਼ ਦਾ ਸਹਾਰਾ; ਚਰਚਾ ਜ਼ੋਰਾਂ ‘ਤੇ!

Bathinda News: Bathinda ‘ਚ ਅੱਜ ਮੰਗਲਵਾਰ ਨੂੰ ਲੱਗਿਆ ਕਿਸਾਨ ਮੇਲਾ ਚਰਚਾ ਦਾ ਕੇਂਦਰ ਬਿੰਦੂ ਬਣ ਗਿਆ ਹੈ। ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਬਾਰੇ ਜਾਣਕਾਰੀ ਦੇਣ ਲਈ ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਠਿੰਡਾ ਵਿਖੇ ਲਗਾਏ ਗਏ ਇਸ ਕਿਸਾਨ ਮੇਲੇ ਵਿੱਚ ਡੀਲਰਾਂ ਅਤੇ ਸਟਾਫ ਮੈਂਬਰਾਂ ਦੇ ਸਹਾਰੇ ਕਿਸਾਨਾਂ ਦਾ ਇਕੱਠ ਦਿਖਾਉਣ ਦੀ ਚਰਚਾ ਜੋਰਾਂ ‘ਤੇ ਚੱਲ ਰਹੀ ਹੈ। ਹਾਲਾਂਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਇਸ ਚਰਚਾ ਨੂੰ ਨਿਰਮੂਲ ਕਰਾਰ ਦਿੰਦਿਆਂ ਦਾਅਵਾ ਕਰ ਰਹੇ ਹਨ ਕਿ ਜ਼ਿਲ੍ਹੇ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਪੂਰੇ ਉਤਸਾਹ ਦੇ ਨਾਲ ਇਸ ਕਿਸਾਨ ਮੇਲੇ ਵਿੱਚ ਭਾਗ ਲਿਆ।

ਦੱਸਣਾ ਬਣਦਾ ਹੈ ਕਿ ਹਰ ਛਿਮਾਹੀ ਕਿਸਾਨਾਂ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਅਗਲੀ ਫਸਲ ਦੀ ਜਾਣਕਾਰੀ ਦੇਣ ਲਈ ਇਹ ਕਿਸਾਨ ਮੇਲਾ ਜ਼ਿਲਾ ਪੱਧਰ ‘ਤੇ ਲਗਾਇਆ ਜਾਂਦਾ ਹੈ। ਸੂਤਰਾਂ ਨੇ ਖੁਲਾਸਾ ਕੀਤਾ ਕਿ ਇਸ ਵਾਰ ਮੇਲੇ ਦੇ ਵਿੱਚ ਇਕੱਠ ਦਿਖਾਉਣ ਲਈ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਨਾਲ ਸੰਬੰਧਿਤ ਡੀਲਰਾਂ ਨੂੰ ਖੁਦ ਪੁੱਜਣ ਦੇ ਨਾਲ-ਨਾਲ ਦੋ-ਦੋ, ਤਿੰਨ-ਤਿੰਨ ਬੰਦਿਆਂ ਨੂੰ ਵੀ ਲਿਆਉਣ ਦੀਆਂ ਜਿੰਮੇਵਾਰੀਆਂ ਦੇਣ ਤੋਂ ਇਲਾਵਾ ਜਿਲੇ ਦੇ ਮੌਜੂਦਾ ਸਟਾਫ ਨੂੰ ਮੇਲੇ ਵਿੱਚ ਹਾਜ਼ਰ ਰਹਿਣ ਦੀਆਂ ਹਦਾਇਤਾਂ ਜਾਰੀ ਹੋਣ ਦੀਆਂ ਚਰਚਾਵਾਂ ਅੱਜ ਮੇਲੇ ਵਿੱਚ ਚਲਦੀਆਂ ਰਹੀਆਂ। ਉਧਰ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਨੇ ਵੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਉੱਪਰ ਆਮ ਕਿਸਾਨਾਂ ਨੂੰ ਮੇਲੇ ਬਾਰੇ ਕੋਈ ਜਾਣਕਾਰੀ ਨਾ ਦੇਣ ਦੇ ਦੋਸ਼ ਲਗਾਏ । ਇਕ ਆਗੂ ਨੇ ਦੱਸਿਆ ਕਿ ਉਹ ਇਹ ਮਾਮਲਾ ਜਲਦੀ ਹੀ ਹਾਈ ਕਮਾਂਡ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਰਹੇ ਹਨ।

 

ਹੋਰ ਖ਼ਬਰਾਂ

Moga Police ਵੱਲੋਂ ਕਮੇਂਡੇਸ਼ਨ ਸਮਾਰੋਹ

ਮੁੱਖ ਮੰਤਰੀ ਦੀ ਗਲਤ ਬਿਆਨਬਾਜ਼ੀ ਤੋਂ ਭੜਕੇ ਸੋਈ ਵਰਕਰ,ਚੰਡੀਗੜ੍ਹ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਬਠਿੰਡਾ ਦੇ ਸੋਈ ਵਰਕਰ

Leave a Reply

Your email address will not be published. Required fields are marked *