Moga Police ਵੱਲੋਂ ਕਮੇਂਡੇਸ਼ਨ ਸਮਾਰੋਹ

Moga News:ਮੋਗਾ ਪੁਲਿਸ ਵੱਲੋਂ ਅੱਜ ਪੁਲਿਸ ਲਾਈਨਜ਼, ਮੋਗਾ ਵਿੱਚ ਇੱਕ ਵਿਸ਼ੇਸ਼ ਪੁਲਿਸ ਰਿਵਿਊ ਅਤੇ ਕਮੇਂਡੇਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਪੁਲਿਸ ਬਲ ਦੀ ਤਿਆਰੀ, ਅਨੁਸ਼ਾਸਨ ਅਤੇ ਓਪਰੇਸ਼ਨਲ ਸਮਰੱਥਾ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ ਅਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਨੂੰ ਨਿਖਾਰਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਰਿਵਿਊ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣਾ ਅਤੇ ਪੁਲਿਸ ਬਲ ਦੀ ਤਿਆਰੀ ਨੂੰ ਉੱਚ ਪੱਧਰ ‘ਤੇ ਲੈ ਕੇ ਜਾਣਾ ਸੀ।ਸਮਾਰੋਹ ਦੌਰਾਨ ਉਨ੍ਹਾਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਡਿਊਟੀ ਦੌਰਾਨ ਉਤਕ੍ਰਿਸ਼ਟ ਕਾਰਗੁਜ਼ਾਰੀ ਦਿਖਾਈ। ਖਾਸ ਤੌਰ ‘ਤੇ ਅਪਰਾਧਾਂ ਦੇ ਸੁਚੱਜੇ ਤਰੀਕੇ ਨਾਲ ਨਿਪਟਾਰੇ, ਧਫਸ਼ ਮਾਮਲਿਆਂ ਵਿੱਚ ਮਹੱਤਵਪੂਰਣ ਗ੍ਰਿਫ਼ਤਾਰੀਆਂ, ਘੋਸ਼ਿਤ ਅਪਰਾਧੀਆਂ (POs) ਦੀ ਗ੍ਰਿਫ਼ਤਾਰੀ, ਤੁਰੰਤ ਅਤੇ ਪ੍ਰਭਾਵਸ਼ਾਲੀ ਰਿਸਪਾਂਸ, ਲੰਬਿਤ ਕੇਸਾਂ ਦੇ ਸਮੇਂ-ਸਿਰ ਨਿਪਟਾਰੇ ਅਤੇ ਵੱਡੀਆਂ ਬਰਾਮਦਗੀਆਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਕਰਮਚਾਰੀਆਂ ਨੂੰ ਮਾਣ-ਸਨਮਾਨ ,23 Director General of Poilce Commendaiton Discs, 56 CC-1, 48 CC-3 ਸਰਟੀਫਿਕੇਟ ਅਤੇ 1 ਵਿਸ਼ੇਸ਼ ਪ੍ਰਸ਼ੰਸਾ ਪੱਤਰ ਵੰਡੇ ਗਏ, ਜੋ ਉਨ੍ਹਾਂ ਦੀ ਮਹਿਨਤ ਅਤੇ ਸਮਰਪਣ ਦਾ ਪ੍ਰਤੀਕ ਹਨ।ਸੀਨੀਅਰ ਅਧਿਕਾਰੀਆਂ ਵੱਲੋਂ ਸਾਰੇ ਕਰਮਚਾਰੀਆਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ। ਉਨ੍ਹਾਂ ਨੂੰ ਜਨਤਾ ਨਾਲ ਸਨਮਾਨਪੂਰਵਕ ਵਤੀਰਾ ਕਰਨ, ਸੰਵੇਦਨਸ਼ੀਲ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਕਰਨ ਅਤੇ ਕਾਨੂੰਨ-ਵਿਵਸਥਾ ਨੂੰ ਹਰ ਹਾਲਤ ਵਿੱਚ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ ਗਿਆ।ਮੋਗਾ ਪੁਲਿਸ ਵੱਲੋਂ ਦੁਹਰਾਇਆ ਗਿਆ ਕਿ ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ, ਸੁਰੱਖਿਆ ਅਤੇ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ। ਪੁਲਿਸ ਬਲ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਕਿ ਉਹ ਅਪਰਾਧਾਂ ‘ਤੇ ਨਕੇਲ ਪਾਉਣ ਅਤੇ ਜਨਤਾ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਲਗਾਤਾਰ ਮੁਹਿੰਮ ਜਾਰੀ ਰੱਖੇਗੀ।ਮੋਗਾ ਪੁਲਿਸ – ਸੁਰੱਖਿਅਤ, ਸ਼ਾਂਤਮਈ ਅਤੇ ਭਰੋਸੇਯੋਗ ਸਮਾਜ ਲਈ ਵਚਨਬੱਧ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

SSD Girls College, Bathinda ਨੇ ਮਨਾਲੀ, ਮਣੀਕਰਨ ਅਤੇ ਕਸੋਲ ਦਾ ਦੌਰਾ ਕੀਤਾ

Bathinda ਕਿਸਾਨ ਮੇਲੇ ‘ਚ ਇਕੱਠ ਕਰਨ ਲਈ ਡੀਲਰਾਂ ਤੇ ਸਟਾਫ਼ ਦਾ ਸਹਾਰਾ; ਚਰਚਾ ਜ਼ੋਰਾਂ ‘ਤੇ!

Leave a Reply

Your email address will not be published. Required fields are marked *