👉ਹੁਣ ਸਿਰਫ 10–12 ਮਿੰਟ ਵਿੱਚ ਪੁਲਿਸ ਤੁਹਾਡੇ ਕੋਲ – “ਡਾਇਲ 112, ਤੁਰੰਤ ਮਦਦ”
Muktsar News:ਪੰਜਾਬ ਸਰਕਾਰ ਵੱਲੋਂ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ “ਡਾਇਲ-112” ਪ੍ਰੋਜੈਕਟ ਨੂੰ ਜ਼ਮੀਨੀ ਪੱਧਰ ‘ਤੇ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ, ਆਈ.ਪੀ.ਐਸ ਵੱਲੋਂ ਸੂਬੇ ਵਿੱਚ 508 ਨਵੀਆਂ 112 ERV ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸੇ ਕੜੀ ਵਿੱਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ 14 ਨਵੀਆਂ ਹਾਈਟੈਕ ERV ਗੱਡੀਆਂ ਪ੍ਰਾਪਤ ਹੋਈਆਂ ਹਨ, ਜਿਸ ਨਾਲ ਜ਼ਿਲ੍ਹੇ ਦੀ ਪੁਲਿਸਿੰਗ ਸਮਰੱਥਾ ਵਿੱਚ ਵੱਡਾ ਵਾਧਾ ਹੋਇਆ ਹੈ। ਐਸ.ਐਸ.ਪੀ ਸ਼੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ ਨੇ ਦੱਸਿਆ ਕਿ ਪਹਿਲਾਂ ਜ਼ਿਲ੍ਹੇ ਵਿੱਚ 112 ਐਮਰਜੰਸੀ ਰਿਸਪਾਂਸ ਵਹੀਕਲ ਦੇ 04 ਵਾਹਨ ਕੰਮ ਕਰ ਰਹੇ ਸਨ, ਜਦ ਕਿ ਹੁਣ ਕੁੱਲ ਗਿਣਤੀ 18 ਹੋ ਗਈ ਹੈ। ਇਸ ਵਾਧੇ ਨਾਲ ਹਰ ਇਲਾਕੇ ਵਿੱਚ ਗਸ਼ਤ ਵਧੇਗੀ। ਇਹ ਵਾਹਨ ਸ਼ਹਿਰੀ ਇਲਾਕਿਆਂ ਤੋਂ ਲੈ ਕੇ ਦੂਰ-ਦਰਾਜ ਪਿੰਡਾਂ ਤੱਕ ਹਰ ਥਾਂ ਸੁਰੱਖਿਆ ਦੀ ਨਵੀਂ ਲਾਈਨ ਤਿਆਰ ਕਰਨਗੇ। ਇਸ ਨਾਲ 112 ਤੇ ਸ਼ਿਕਾਇਤ ਕਰਨ ਵਾਲੇ ਹਰ ਨਾਗਰਿਕ ਤੁਰੰਤ ਰਿਸਪੋਂਸ ਮਿਲੇਗਾ।ਨਵੀਆਂ 112 ERV ਗੱਡੀਆਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਹੁਣ ਪੁਲਿਸ ਦਾ ਰਿਸਪਾਂਸ ਟਾਈਮ ਘੱਟ ਕੇ ਲਗਭਗ 10–12 ਮਿੰਟ ਰਹਿ ਗਿਆ ਹੈ।
ਇਹ ਵੀ ਪੜ੍ਹੋ Cabinet Minister Dr. Baljit Kaur ਨੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ
ਇਹ ਗੱਡੀਆਂ ਇਸ ਤਰ੍ਹਾਂ ਸਟ੍ਰੈਟਜਿਕ ਤੌਰ ‘ਤੇ ਤਾਇਨਾਤ ਕੀਤੀਆਂ ਗਈਆਂ ਹਨ ਕਿ ਹਰ ਕਾਲ ‘ਤੇ ਸਭ ਤੋਂ ਨੇੜਲੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਸਕੇ।ਕੰਟਰੋਲ ਰੂਮ ਵਿੱਚ ਕਾਲ ਆਉਂਦੇ ਹੀ ਕੰਟਰੋਲ ਰੂਮ ਮੁਲਾਜ਼ਮਾਂ ਵੱਲੋਂ ਨੇੜਲੇ ERV ਵਾਹਨ ਨੂੰ ਲੋਕੇਟ ਕਰਦਾ ਹੈ ਅਤੇ ਤੁਰੰਤ ਡਿਊਟੀ ‘ਤੇ ਲਗਾ ਦਿੰਦਾ ਹੈ। GPS ਟੈਕਨੋਲੋਜੀ ਦੀ ਮਦਦ ਨਾਲ ਵਾਹਨਾਂ ਦੀ ਲਾਈਵ ਟ੍ਰੈਕਿੰਗ ਕੀਤੀ ਜਾਂਦੀ ਹੈ, ਜਿਸ ਨਾਲ ਕੋਈ ਵੀ ਦੇਰੀ ਨਹੀਂ ਹੁੰਦੀ। ਇਸ ਪ੍ਰਣਾਲੀ ਨਾਲ ਐਮਰਜੈਂਸੀ ਸਥਿਤੀਆਂ ਜਿਵੇਂ ਕਿ ਹਾਦਸੇ, ਲੜਾਈ-ਝਗੜੇ, ਚੋਰੀ ਜਾਂ ਹੋਰ ਗੰਭੀਰ ਘਟਨਾਵਾਂ ਵਿੱਚ ਤੁਰੰਤ ਕਾਰਵਾਈ ਸੰਭਵ ਬਣੀ ਹੈ।ਇਸ ਦੇ ਨਾਲ ਨਾਲ ਇਹ ਗੱਡੀਆਂ 24 ਘੰਟੇ ਗਸ਼ਤ ਕਰਨਗੀਆਂ, ਜਿਸ ਨਾਲ ਪਹਿਲਾਂ ਹੀ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਿਗਰਾਨੀ ਬਣੀ ਰਹੇਗੀ । ਇਹ ਪ੍ਰਣਾਲੀ ਪਿੰਡਾਂ ਅਤੇ ਸ਼ਹਿਰਾਂ ਦੋਹਾਂ ਵਿੱਚ ਬਰਾਬਰ ਤੌਰ ‘ਤੇ ਲਾਗੂ ਹੈ, ਜਿਸ ਨਾਲ ਹਰ ਨਾਗਰਿਕ ਨੂੰ ਇਕਸਾਰ ਸੁਰੱਖਿਆ ਮਿਲਦੀ ਹੈ।ਇਹ ERV ਗੱਡੀਆਂ ਨਵੀਨਤਮ ਤਕਨੀਕ ਨਾਲ ਲੈਸ ਹਨ, ਜਿਨ੍ਹਾਂ ਵਿੱਚ GPS ਸਿਸਟਮ, ਵਾਇਰਲੈਸ ਕਮਿਊਨੀਕੇਸ਼ਨ ਅਤੇ ਲਾਈਵ ਟ੍ਰੈਕਿੰਗ ਦੀ ਸੁਵਿਧਾ ਹੈ। ਇਹ ਸਾਰੀਆਂ ਗੱਡੀਆਂ ਜ਼ਿਲ੍ਹਾ ਅਤੇ ਰਾਜ ਪੱਧਰੀ ਕੰਟਰੋਲ ਰੂਮ ਨਾਲ ਸਿੱਧੀ ਜੁੜੀਆਂ ਹੋਈਆਂ ਹਨ, ਜਿਸ ਨਾਲ ਹਰੇਕ ਮੂਵਮੈਂਟ ‘ਤੇ ਨਿਗਰਾਨੀ ਰੱਖੀ ਜਾਂਦੀ ਹੈ।ਇਨ੍ਹਾਂ ਵਿੱਚ ਉੱਚ ਦਰਜੇ ਦੀਆਂ ਲਾਈਟਾਂ ਅਤੇ ਸਾਇਰਨ ਲਗੇ ਹੋਏ ਹਨ। ਇਹ ਗੱਡੀਆਂ ਇੱਕ ਮਿਨੀ ਕੰਟਰੋਲ ਰੂਮ ਵਾਂਗ ਕੰਮ ਕਰਨਗੀਆ, ਜਿੱਥੇ ਮੌਕੇ ‘ਤੇ ਹੀ ਫੈਸਲੇ ਲੈ ਕੇ ਤੁਰੰਤ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ Moga Police ਵੱਲੋਂ 120 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਇਕਲ ਸਮੇਤ 02 ਨਸ਼ਾ ਤਸਕਰ ਕਾਬੂ
ਐਸ.ਐਸ.ਪੀ ਵੱਲੋਂ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ, ਐਸ.ਐਚ.ਓਜ਼ ਅਤੇ ਚੌਂਕੀ ਇੰਚਾਰਜਾਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ 112 ‘ਤੇ ਆਉਣ ਵਾਲੀ ਹਰ ਸ਼ਿਕਾਇਤ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਨਿਪਟਾਇਆ ਜਾਵੇ।ਇਨ੍ਹਾਂ ERV ਗੱਡੀਆਂ ਦੀ ਮਦਦ ਨਾਲ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਸ਼ਤ ਵਧਾਈ ਜਾਵੇਗੀ, ਜਿਸ ਨਾਲ ਚੇਨ ਸਨੇਚਿੰਗ, ਚੋਰੀਆਂ ਅਤੇ ਹੋਰ ਅਪਰਾਧਾਂ ‘ਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ।ਪੁਲਿਸ ਦੀ ਮੌਜੂਦਗੀ ਵੱਧਣ ਨਾਲ ਅਪਰਾਧੀਆਂ ਵਿੱਚ ਡਰ ਪੈਦਾ ਹੋਵੇਗਾ ਅਤੇ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ।ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਐਮਰਜੈਂਸੀ, ਦੁਰਘਟਨਾ ਜਾਂ ਸ਼ੱਕੀ ਗਤੀਵਿਧੀ ਬਾਰੇ ਤੁਰੰਤ 112 ਨੰਬਰ ‘ਤੇ ਕਾਲ ਕਰਕੇ ਜਾਣਕਾਰੀ ਦਿਓ।ਤੁਹਾਡਾ ਇੱਕ ਫੋਨ ਕਾਲ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਅਤੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ।
“ਡਾਇਲ 112 – ਸੁਰੱਖਿਆ ਤੁਹਾਡੇ ਨਾਲ”
ਇਹ ਵੀ ਪੜ੍ਹੋ 👉
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
