Moga Police ਵੱਲੋਂ 120 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਇਕਲ ਸਮੇਤ 02 ਨਸ਼ਾ ਤਸਕਰ ਕਾਬੂ

Moga News:ਐਸ.ਐਸ.ਪੀ ਅਜੈ ਗਾਂਧੀ IPS ਵੱਲੋ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋ ਸ਼੍ਰੀ ਜਸਵਰਿੰਦਰ ਸਿੰਘ DSP ਸ:ਡ: ਧਰਮਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ INSP ਗੁਰਸੇਵਕ ਸਿੰਘ ਮੁੱਖ ਅਫਸਰ ਥਾਣਾ ਮਹਿਣਾ ਵੱਲੋਂ 120 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਇਕਲ ਸਮੇਤ 02 ਨਸ਼ਾ ਤਸਕਰ ਕਾਬੂ ਕੀਤਾ।
ਮਿਤੀ 31.03.2026 ਨੂੰ SI ਪ੍ਰੀਤਮ ਸਿੰਘ ਮੋਗਾ ਸਮੇਤ ਪੁਲਿਸ ਪਾਰਟੀ ਬਾ ਸਿਲਸਿਲਾ ਗਸ਼ਤ ਦਾ ਤਲਾਸ਼ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਜੀ.ਟੀ.ਰੋਡ ਤੋਂ ਮਹਿਣਾ ਵੱਲ ਨੂੰ ਜਾ ਰਹੇ ਸੀ ਤਾਂ ਜਦ ਪੁਲਸ ਪਾਰਟੀ ਦਾਣਾ ਮੰਡੀ ਪਿੰਡ ਮਹਿਣਾ ਦੇ ਕੋਲ ਪੁੱਜੀ ਤਾਂ ਦਾਣਾ ਮੰਡੀ ਵਿਚ ਦੋ ਨੌਜਵਾਨ ਵਿਅਕਤੀ ਮੋਟਰਸਾਈਕਲ ਪਰ ਬੈਠੇ ਦਿਖਾਈ ਦਿੱਤੇ ਇਹ ਦੋਹੇ ਵਿਅਕਤੀ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਇੱਕਦਮ ਆਪਣੇ ਮੋਟਰਸਾਈਕਲ ਨੂੰ ਸਟਾਰਟ ਕਰਨ ਲੱਗੇ ਤਾ ਸਾਥੀ ਕ੍ਰਮਚਾਰੀਆ ਦੀ ਮੱਦਦ ਨਾਲ ਦੋਵੇ ਨੌਜਵਾਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ ਤਾਂ ਨੌਜਵਾਨ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਦਾਤੇਵਾਲ ਦੱਸਿਆ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਵਿਕਰਮਜੀਤ ਸਿੰਘ ਉਰਫ ਵਿੱਕੀ ਪੁਤਰ ਗੁਰਭੇਜ ਸਿੰਘ ਵਾਸੀ ਦਾਤੇਵਾਲ ਦੱਸਿਆ ਅਤੇ ਇੰਨਾ ਦੇ ਕਬਜੇ ਵਿਚਲੀ ਲਿਫਾਫਾ ਵਿੱਚੋਂ ਹੈਰੋਇਨ ਬ੍ਰਾਮਦ ਹੋਈ, ਜਿਸਦਾ ਵਜਨ 120 ਗ੍ਰਾਮ ਹੈਰੋਇਨ ਸੀ। ਜਿਸ ਤੇ ਉਕਤਾਨ ਵਿਅਕਤੀਆ ਨੂੰ ਕਾਬੂ ਕਰਕੇ ਉਹਨਾ ਦੇ ਖਿਲਾਫ ਮੁਕੱਦਮਾ ਨੰਬਰ 36 ਮਿਤੀ 31.03.2026 ਅ/ਧ 21-61-85 NDPS ACT ਥਾਣਾ ਮੈਹਿਣਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਨਾ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਬਾਰੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ  ਸਰਕਾਰੀ ਹਸਪਤਾਲਾਂ ‘ਚ ਮਰੀਜਾਂ ਨਾਲ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਬਰਦਾਸ਼ਤ ਨਹੀਂ-ਸਿਹਤ ਮੰਤਰੀ ਡਾ. ਬਲਬੀਰ ਸਿੰਘ

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਸਰਕਾਰੀ ਹਸਪਤਾਲਾਂ ‘ਚ ਮਰੀਜਾਂ ਨਾਲ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਬਰਦਾਸ਼ਤ ਨਹੀਂ-ਸਿਹਤ ਮੰਤਰੀ ਡਾ. ਬਲਬੀਰ ਸਿੰਘ

SSD Girls College, Bathinda ਵਿਖੇ ਆਯੂਰਵੈਦਿਕ ਪੰਚਕਰਮਾ ਦੇ ਤਹਿਤ ਸੈਮੀਨਾਰ ਕਰਵਾਇਆ ਗਿਆ

Leave a Reply

Your email address will not be published. Required fields are marked *