Bathinda News: SSD Girls College, Bathinda ਵਿਖੇ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਐਨ.ਐਸ.ਐਸ ਯੂਨਿਟਾਂ ਅਤੇ ਬਾਡੀਜ਼ ਗਰੁੱਪ ਵੱਲੋਂ ਪ੍ਰੋਗਰਾਮ ਅਫਸਰ ਡਾ.ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਅਤੇ ਮੈਡਮ ਨੇਹਾ ਭੰਡਾਰੀ ਦੀ ਸਰਪ੍ਰਸਤੀ ਹੇਠ “ਸਿਹਤ ਅਤੇ ਸਫਾਈ ਹੀ ਅਸਲੀ ਦੌਲਤ” ਵਿਸ਼ੇ ਤਹਿਤ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਮੁੱਖ ਬੁਲਾਰੇ ਡਾ. ਲਿਵਦੀਪ ਸਿੰਘ ਚਹਿਲ (ਸਪੈਸ਼ਲਿਸਟ: ਕੇਰਲਾ ਆਯੂਰਵੈਦਿਕ ਪੰਚਕਰਮਾ ਮਾਰਮਾ ਥੈਰੇਪੀ) ਰਹੇ । ਮੁੱਖ ਬੁਲਾਰੇ ਵੱਲੋਂ ਅਜੋਕੇ ਸਮੇਂ ਵਿੱਚ ਵੱਖ-ਵੱਖ ਬਿਮਾਰੀਆਂ ਦਾ ਇਲਾਜ ਸ਼ੁੱਧ ਕੇਰਲਾ ਆਯੂਰਵੈਦਿਕ ਦਵਾਈਆਂ ਨਾਲ ਕਰਨ ਬਾਰੇ ਦੱਸਦਿਆਂ ਹੋਇਆ ਪੰਚਕਰਮਾ ਥੈਰੇਪੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਬਿਮਾਰੀਆਂ ਬਾਰੇ ਸਵਾਲ ਪੁੱਛੇ ਗਏ ਅਤੇ ਡਾ.ਚਹਿਲ ਵੱਲੋਂ ਤਸੱਲੀਬਖਸ਼ ਜਵਾਬ ਦਿੱਤੇ ਗਏ। ਇਸ ਵਿੱਚ 50 ਵਲੰਟੀਅਰਾਂ ਅਤੇ ਸਮੂਹ ਕਾਲਜ ਸਟਾਫ ਨੇ ਭਾਗ ਲਿਆ।ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਸਕੱਤਰ ਸ਼੍ਰੀ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਸਿਹਤ ਜਾਗਰੂਕਤਾ ਨਾਲ ਸੰਬੰਧਿਤ ਪ੍ਰੋਗਰਾਮ ਕਰਾਉਂਦੇ ਰਹਿਣ ਲਈ ਕਿਹਾ।
ਇਹ ਵੀ ਪੜ੍ਹੋ 👉ਸਰਕਾਰੀ ਹਸਪਤਾਲਾਂ ‘ਚ ਮਰੀਜਾਂ ਨਾਲ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਬਰਦਾਸ਼ਤ ਨਹੀਂ-ਸਿਹਤ ਮੰਤਰੀ ਡਾ. ਬਲਬੀਰ ਸਿੰਘ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
