👉ਹੜ੍ਹਾਂ ਦੇ ਮਾੜੇ ਪ੍ਰਬੰਧਨ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ:ਸ਼ਵੇਤ ਮਲਿਕ
Bathinda News: ਪੰਜਾਬ ਵਿਚ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਛੋਟੇ ਭਾਈਵਾਲ ਵਜੋਂ ਵਿਚਰਦੀ ਰਹੀ ਭਾਜਪਾ ਨੇ ਹੁਣ ਭਵਿੱਖ ਵਿਚ ਅਕਾਲੀਆਂ ਨਾਲ ਕਿਸੇ ਵੀ ਮਿਲਾਪ ਤੋਂ ਸਪੱਸ਼ਟ ਇੰਨਕਾਰ ਕੀਤਾ ਹੈ। ਅੱਜ ਬਠਿੰਡਾ ਪੁੱਜੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਐਲਾਨ ਕੀਤਾ ਕਿ, ‘‘ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨਾਲ ਕਿਸੇ ਤਰ੍ਹਾਂ ਦਾ ਗਠਜੋੜ ਨਹੀਂ ਹੋਵੇਗਾ ਅਤੇ ਭਾਜਪਾ ਅਪਣੇ ਬਲਬੂਤੇ ‘ਤੇ ਚੋਣਾਂ ਲੜੇਗੀ ਅਤੇ ਪੰਜਾਬ ਵਿਚ ਆਪਣੀ ਸਰਕਾਰ ਬਣਾਏਗੀ।”
ਇਹ ਵੀ ਪੜ੍ਹੋ Bathinda News: ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਰਾਜ ਦੌਰਾਨ ਐਸੀ ਵਰਗ ‘ਤੇ ਜਬਰ ਵਧਿਆ:ਗੁਰਪ੍ਰੀਤ ਜੀਪੀ
ਅੰਕੜੇ ਰੱਖਦਿਆਂ ਸ਼੍ਰੀ ਮਲਿਕ ਨੇ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਇਕੱਲੀ ਚੋਣਾਂ ਲੜੀ ਸੀ ਤੇ 117 ਸੀਟਾਂ ਵਿਚੋਂ 25 ‘ਤੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ 9 ਸੀਟਾਂ ‘ਤੇ ਬਹੁਤ ਘੱਟ ਵੋਟਾਂ ਨਾਲ ਪਿੱਛੇ ਰਹੀ ਜਦਕਿ 67 ਸੀਟਾਂ ‘ਤੇ 19 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਵਧਦੇ ਹੋਏ ਸਿਆਸੀ ਗ੍ਰਾਫ ਦਾ ਹੀ ਨਤੀਜ਼ਾ ਹੈ ਕਿ ਅੱਜ ਦੂਜੀਆਂ ਪਾਰਟੀਆਂ ਦੇ ਆਗੂ ਤੇ ਵਰਕਰ ਇੱਧਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਂਗਰਸ ਤੇ ਆਪ ਦਾ ਵਜੂਦ ਹੁਣ ਨਹੀਂ ਰਿਹਾ।
ਇਹ ਵੀ ਪੜ੍ਹੋ MLA ਨੂੰ ਝਟਕਾ, ਅਦਾਲਤ ਨੇ ਰੱਦ ਕੀਤੀ ਅਗਾਉਂ ਜਮਾਨਤ ਦੀ ਅਰਜ਼ੀ ਰੱਦ
ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਹੋਏ ਹੜ੍ਹਾਂ ਦੇ ਨੁਕਸਾਨ ਲਈ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਮਾਨ ਸਰਕਾਰ ਹੜ੍ਹ ਤੋਂ ਪਹਿਲਾਂ ਦੀਆਂ ਤਿਆਰੀਆਂ ਅਤੇ ਸਾਵਧਾਨੀਆਂ ਵਰਤਣ ਵਿੱਚ ਅਸਫਲ ਰਹੀ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ।ਮਲਿਕ ਨੇ ਕਿਹਾ ਕਿ ਪੰਜਾਬ ਰਾਜ ਆਫ਼ਤ ਪ੍ਰਬੰਧਨ ਯੋਜਨਾ ਅਤੇ SDRF ਦਿਸ਼ਾ-ਨਿਰਦੇਸ਼ ਹੜ੍ਹ ਤੋਂ ਪਹਿਲਾਂ ਦੀਆਂ ਤਿਆਰੀਆਂ, ਰੋਕਥਾਮ ਅਤੇ ਨੁਕਸਾਨ ਘਟਾਉਣ ‘ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹਨ, ਪਰ ਮਾਨ ਸਰਕਾਰ ਇਨ੍ਹਾਂ ਸਾਰੇ ਮੋਰਚਿਆਂ ‘ਤੇ ਅਸਫਲ ਰਹੀ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਸਹਿਤ ਲੀਡਰਸ਼ਿਪ ਹਾਜ਼ਰ ਸੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
