Moga Police ਵੱਲੋਂ ਇੱਕ ਸਮੱਗਲਰ ਕਾਬੂ, 6 ਗ੍ਰਾਮ ਹੈਰੋਇਨ ਅਤੇ 40 ਗੋਲੀਆਂ ਬਰਾਮਦ

ਦੋਸ਼ੀ ਖਿਲਾਫ ਪਹਿਲਾਂ ਵੀ 15 ਪਰਚੇ ਦਰਜ,ਹੁਣ ਵੀ ਪੈਰੋਲ ਤੇ ਆਇਆ ਹੋਇਆ ਸੀ
Moga News: ਗੌਰਵ ਯਾਦਵ, ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਚੰਡੀਗੜ੍ਹ, ਨੀਲਾਂਬਰੀ ਜਗਦਲੇ ਵਿਜੇ, ਇੰਸਪੈਕਟਰ ਜਨਰਲ ਆਫ ਪੁਲਿਸ, ਫਰੀਦਕੋਟ ਰੇਂਜ, ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਜੈ ਗਾਂਧੀ, ਸੀਨੀਅਰ ਕਪਤਾਨ ਪੁਲਿਸ ਮੋਗਾ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਅਹਿਮ ਸਫਲਤਾ ਮਿਲੀ ਜਦੋਂ ਬਾਲ ਕ੍ਰਿਸ਼ਨ ਸਿੰਗਲਾ,SP(D), ਮੋਗਾ ਅਤੇ ਅਨਵਰ ਅਲੀ, DSP ਸਬ-ਡਵੀਜਨ ਨਿਹਾਲ ਸਿੰਘ ਵਾਲਾ ਦੀ ਰਹਿਨੁਮਾਈ ਹੇਠ ਇੰਸਪੈਕਟਰ ਰਾਜ ਸਿੰਘ, SHO ਥਾਣਾ ਅਜੀਤਵਾਲ ਦੀ ਨਿਗਰਾਨੀ ਹੇਠ ਥਾਣਾ ਅਜੀਤਵਾਲ ਵੱਲੋਂ ਇੱਕ ਨਸ਼ਾ ਤਸਕਰ ਨੂੰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਸੰਖੇਪ ਹਲਾਤ ਮੁੱਕਦਮਾ ਇਸ ਪ੍ਰਕਾਰ ਹਨ ਕਿ ਥਾਣਾ ਅਜੀਤਵਾਲ ਦੀ ਪੁਲਿਸ ਪਾਰਟੀ ਵੱਲੋਂ ਮੁਖਬਰ ਖਾਸ ਮਿਲੀ ਇਤਲਾਹ ਪਰ ਕਾਰਵਾਈ ਕਰਦੇ ਹੋਏ ਜਗਰੂਪ ਸਿੰਘ ਉਰਫ ਯੂ.ਪੀ. ਵਾਸੀ ਚੂਹੜਚੱਕ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ 6 ਗ੍ਰਾਮ ਹੈਰੋਇਨ ਅਤੇ 40 ਗੋਲੀਆਂ ਬਰਾਮਦ ਹੋਈਆਂ ਹਨ। ਦੋਸ਼ੀ ਖਿਲਾਫ ਪਹਿਲਾਂ ਵੀ NDPS Act ਦੇ 15 ਮੁੱਕਦਮੇ ਦਰਜ ਹਨ । ਮੁੱਕਦਮਾ ਨੰਬਰ 28/21 ਥਾਣਾ ਅਜੀਤਵਾਲ ਵਿੱਚ ਦੋਸ਼ੀ ਨੂੰ ਮਾਣਯੋਗ ਅਦਾਲਤ ਵੱਲੋਂ 10 ਸਾਲ ਕੈਦ ਦੀ ਸਜਾ ਸੁਣਾਈ ਗਈ ਹੈ ਅਤੇ ਦੋਸ਼ੀ ਇਸ ਫਰੀਦਕੋਟ ਜੇਲ੍ਹ ਤੋਂ ਪੈਰੋਲ ਤੇ ਆਇਆ ਹੋਇਆ ਸੀ।ਇਸ ਤੋਂ ਇਲਾਵਾ ਦੋਸ਼ੀ ਖਿਲਾਫ 68-ਐਫ NDPS Act ਤਹਿਤ ਕਾਰਵਾਈ ਕਰਦੇ ਹੋਏ ਦੋਸ਼ੀ ਦੀ 61,10,564/- ਰੁਪਏ ਦੀ ਕੀਮਤ ਦੀ ਪ੍ਰਾਪਰਟੀ ਨੂੰ ਵੀ ਅਟੈਚ ਕਰਵਾਈ ਗਈ ਹੈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

DAV College Bathinda ਨੇ ਸ਼ਾਨਦਾਰ ਸੱਭਿਆਚਾਰਕ ਮੇਲਾ ਆਯੋਜਿਤ ਕੀਤਾ

DAV College Bathinda ਵੱਲੋਂ ਆਯੋਜਿਤ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਕ੍ਰਿਕਟ ਟੂਰਨਾਮੈਂਟ ਤੀਜਾ ਦਿਨ

Leave a Reply

Your email address will not be published. Required fields are marked *