MLA Sukhveer Maiser Khana ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਤਹਿਤ ਮਹਿਲਾਵਾਂ ਦਾ ਕੀਤਾ ਸਨਮਾਨ

Bathinda News: ਸੂਬਾ ਸਰਕਾਰ ਸੂਬੇ ਦੀਆਂ ਮਹਿਲਾਵਾਂ ਨੂੰ ਹਰ ਪੱਖੋਂ ਆਤਮ ਨਿਰਭਰ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੌੜ ਮੰਡੀ ਸੁਖਵੀਰ ਸਿੰਘ ਮਾਈਸਰਖਾਨਾ ਨੇ ਅੱਜ ਬਲਾਕ ਮੌੜ ਅਤੇ ਬਲਾਕ ਰਾਮਪੁਰਾ ਦੀਆਂ ਵੱਖ-ਵੱਖ ਖਿੱਤੇ ਨਾਲ ਜੁੜੀਆਂ ਕਰੀਬ 100 ਪ੍ਰਗਤੀਸ਼ੀਲ ਮਹਿਲਾਵਾਂ ਨੂੰ ਪਿੰਡ ਮਾਈਸਰਖਾਨਾ ਵਿਖੇ ਪ੍ਰੋਗਰਾਮ ਦੌਰਾਨ ਸਨਮਾਨ ਕਰਨ ਉਪਰੰਤ ਕੀਤਾ।ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਇਸ ਦੌਰਾਨ ਕਿਹਾ ਕਿ ਅੱਜ ਦੀ ਔਰਤ ਮਰਦਾਂ ਦੇ ਬਰਾਬਰ ਹੀ ਨਹੀਂ ਸਗੋਂ ਮਰਦਾਂ ਤੋਂ ਉੱਪਰ ਰਹਿ ਕੇ ਹਰ ਖਿੱਤੇ ਵਿੱਚ ਮੁਕਾਮ ਹਾਸਲ ਕਰ ਰਹੀ ਹੈ।

ਇਹ ਵੀ ਪੜ੍ਹੋ ਕਪਾਹ 2026;ਖੇਤੀਬਾੜੀ ਵਿਭਾਗ ਵੱਲੋਂ ਚਿੱਟੀ ਮੱਖੀ ਦੀ ਪਨਾਹਗਾਹ ਨਦੀਨ ਨਸ਼ਟ ਮੁਹਿੰਮ ਸਬੰਧੀ ਕੀਤੀ ਗਈ ਬੈਠਕ

ਉਹਨਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਆਪਣੇ ਦੇਸ਼ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਪ੍ਰਤਿਭਾ ਕਾਰਨ ਬੁਲੰਦੀਆਂ ਛੋਹ ਰਹੀਆਂ ਹਨ।ਇਸ ਦੌਰਾਨ ਵਿਧਾਇਕ ਸ. ਮਾਈਸਰ ਖਾਨਾ ਵੱਲੋਂ ਮਹਿਲਾ ਸ਼ਸ਼ਕਤੀਕਰਨ ਨੂੰ ਮੁੱਖ ਰੱਖਦੇ ਹੋਏ ਅਤੇ ਮਹਿਲਾਵਾਂ ਨੂੰ ਉਤਸ਼ਾਹਿਤ ਕਰਨ ਲਈ ਆਜੀਵਿਕਾ ਮਿਸ਼ਨ ਅਧੀਨ ਬਣੇ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਸਨਮਾਨ ਕਰਨ ਦੌਰਾਨ ਕਿਹਾ ਕਿ ਉਹ ਅੱਗੇ ਤੋਂ ਹੋਰ ਵੀ ਜ਼ਿਆਦਾ ਮੇਹਨਤ ਕਰਕੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ।ਸ. ਮਾਈਸਰਖਾਨਾ ਨੇ ਇਸ ਮੌਕੇ ਮਹਿਲਾਵਾਂ ਨੂੰ ਵਿਸ਼ਵਾਸ ਦਵਾਇਆ ਕਿ ਸੂਬਾ ਸਰਕਾਰ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਤਾਂ ਜੋ ਉਹਨਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

 

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਪਟਿਆਲਾ ਜ਼ਿਲ੍ਹੇ ‘ ਚ ਚੱਲ ਰਹੇ ਵਿਕਾਸ ਦੀਆਂ ਸਕੀਮਾਂ ਦਾ ਡਿਪਟੀ ਕਮਿਸ਼ਨਰ ਵੱਲੋਂ ਜਾਇਜ਼ਾ

ਮਿਸ਼ਨ ਪ੍ਰਗਤੀ:ਡੀ.ਆਈ.ਜੀ ਬਠਿੰਡਾ ਰੇਂਜ ਨੇ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਨੁਕਤੇ ਕੀਤੇ ਨੌਜਵਾਨਾਂ ਨਾਲ ਸਾਂਝੇ

Leave a Reply

Your email address will not be published. Required fields are marked *