Village Pona (Jagraon): punjabi Singer Rajveer Jawanda; ਪੰਜਾਬੀ ਗਾਇਕ ਰਾਜਵੀਰ ਜਾਵੰਦਾ ਦੇ ਬੀਤੇ ਕੱਲ੍ਹ ਹਜ਼ਾਰਾਂ ਨਮ ਅੱਖਾਂ ਨਾਲ ਹੋਏ ਅੰਤਿਮ ਸੰਸਕਾਰ ਤੋਂ ਬਾਅਦ ਅੱਜ ਉਨ੍ਹਾਂ ਦੇ ਫੁੱਲ ਚੁਗੇ ਗਏ। ਜਗਰਾਓ ਇਲਾਕੇ ਦੇ ਪਿੰਡ ਪੋਨਾ ‘ਚ ਸਥਿਤ ਗਾਇਕ ਦੇ ਘਰ ਦੇ ਪਿਛਲੇ ਪਾਸੇ ਸਥਿਤ ਮੈਦਾਨ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਫੁੱਲ ਚੁਗਣ ਦੀ ਰਸਮ ਗਾਇਕ ਦੇ ਪ੍ਰਵਾਰ ਤੋਂ ਇਲਾਵਾ ਰਿਸ਼ਤੇਦਾਰਾਂ, ਪਿੰਡ ਵਾਲਿਆਂ ਅਤੇ ਉਸਦੇ ਸਾਥੀ ਕਲਾਕਾਰ ਵੱਲੋਂ ਨਿਭਾਈ ਗਈ।
ਇਹ ਵੀ ਪੜ੍ਹੋ MLA ਨੂੰ ਝਟਕਾ, ਅਦਾਲਤ ਨੇ ਰੱਦ ਕੀਤੀ ਅਗਾਉਂ ਜਮਾਨਤ ਦੀ ਅਰਜ਼ੀ ਰੱਦ
ਇਸ ਮੌੇਕੇ ਰਾਜਵੀਰ ਦੇ ਯੂਨੀਵਰਸਿਟੀ ਦੇ ਦੋਸਤ ਕਨਵਰ ਗਰੇਵਾਲ ਅਤੇ ਕੁਲਵਿੰਦਰ ਬਿੱਲਾ ਵਿਸ਼ੇਸ ਤੌਰ ‘ਤੇ ਮੌਜੂਦ ਰਹੇ। ਇਸ ਦੌਰਾਨ ਗਾਇਕ ਦੀ ਮਾਂ, ਪਤਨੀ ਤੇ ਹੋਰ ਪ੍ਰਵਾਰਕ ਮੈਂਬਰਾਂ ਤੋਂ ਇਲਾਵਾ ਉਸਦੇ ਦੋਸਤਾਂ ਤੇ ਪ੍ਰਸੰਸਕਾਂ ਦੀਆਂ ਅੱਖਾਂ ਨਮ ਸਨ। ਹਾਲਾਂਕਿ ਪ੍ਰਵਾਰਕ ਮੈਂਬਰਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਪ੍ਰੰਤੂ ਚੱਲ ਰਹੀ ਚਰਚਾ ਮੁਤਾਬਕ ਰਾਜਵੀਰ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਇਸਤੋਂ ਇਲਾਵਾ ਉਨ੍ਹਾਂ ਦੇ ਭੋਗ ਵੀ 18 ਅਕਤੂਬਰ ਨੂੰ ਪਾਏ ਜਾਣਗੇ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
