Amritsar/Jalandhar News: Varinder Ghuman Death; ਪੰਜਾਬ ਦੇ ਨਾਮੀ ਸ਼ੁੱਧ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਬੀਤੀ ਸ਼ਾਮ ਹੋਈ ਮੌਤ ਦਾ ਮਾਮਲਾ ਗਰਮਾ ਗਿਆ ਹੈ।ਹਾਲਾਂਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਦੇ ਮਾਡਲ ਟਾਊਨ ਸਥਿਤ ਸ਼ਮਸਾਨਘਾਟ ਵਿਚ ਕੀਤਾ ਜਾਵੇਗਾ। ਉਧਰ, ਤੰਦਰੁਸਤ ਸਿਹਤ ਦੇ ਮਾਲਕ ਮਾਲਕ ਵਰਿੰਦਰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਆਪਣੇ ਮੋਢੇ ਦਾ ਛੋਟਾ ਜਿਹਾ ਅਪਰੇਸ਼ਨ ਕਰਵਾਉਣ ਲਈ ਗਏ ਸਨ, ਜਿੱਥੇ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਡਾਕਟਰਾਂ ਨੇ ਦਾਅਵਾ ਕੀਤਾ ਸੀਕਿ ਘੁੰਮਣ ਨੂੰ ਦੋ ਦਿਲ ਦੇ ਦੌਰੇ ਪਏ ਸਨ।
ਇਹ ਵੀ ਪੜ੍ਹੋ MLA ਨੂੰ ਝਟਕਾ, ਅਦਾਲਤ ਨੇ ਰੱਦ ਕੀਤੀ ਅਗਾਉਂ ਜਮਾਨਤ ਦੀ ਅਰਜ਼ੀ ਰੱਦ
ਉਧਰ, ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਹਸਪਤਾਲ ਵਿਚ ਪੁੱਜ ਕੇ ਡਾਕਟਰਾਂ ਉਪਰ ਲਾਪਰਵਾਹੀ ਦਾ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਘੁੰਮਣ ਦਾ ਸਰੀਰ ਨੀਲਾ ਹੋ ਗਿਆ ਸੀ, ਜਿਸਦੇ ਚੱਲਦੇ ਉਸਦੀ ਮੌਤ ਦੀ ਜਾਂਚ ਜਰੂਰੀ ਹੈ। ਇਸ ਦੌਰਾਨ ਬੀਤੀ ਸ਼ਾਮ ਤੋਂ ਹੀ ਇੱਕ ਵੀਡੀਓ ਵੀ ਸੋਸਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ,ਜਿਸਦੇ ਵਿਚ ਹਸਪਤਾਲ ਅੰਦਰ ਘੁੰਮਣ ਦੀ ਮੌਤ ਨੂੰ ਲੈ ਕੇ ਦੋਸਤਾਂ ਅਤੇ ਡਾਕਟਰਾਂ ਵਿਚਕਾਰ ਬਹਿਸ ਹੋ ਰਹੀ ਹੈ। ਪ੍ਰਵਾਰ ਵਾਲਿਆਂ ਵੱਲੋਂ ਡਾਕਟਰਾਂ ਕੋਲੋਂ ਹਸਪਤਾਲ ਦੇ ਅਪਰੇਸ਼ਨ ਥੀਏਟਰ ਦੀ ਸੀਸੀਟੀਵੀ ਫੁਟੇਜ਼ ਅਤੇ ਰਿਕਾਰਡ ਮੰਗਿਆ ਜਾ ਰਿਹਾ।
ਇਹ ਵੀ ਪੜ੍ਹੋ Punjabi Singer Rajveer Jawanda ਦੇ ਫੁੱਲ ਚੁਗੇ, ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਵੀ ਪੁੱਜੇ
ਘੁੰਮਣ ਦੇ ਦੋਸਤ ਅਨਿਲ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਘੁੰਮਣ ਦਾ ਸਰੀਰ ਅਚਾਨਕ ਨੀਲਾ ਕਿਵੇਂ ਹੋ ਗਿਆ।ਡਾ: ਅਨਿਕੇਤ, ਜੋ ਕਿ ਆਪ੍ਰੇਸ਼ਨ ਅਤੇ ਉਸਦੀ ਰਿਕਵਰੀ ਦੌਰਾਨ ਵਰਿੰਦਰ ਘੁੰਮਣ ਦੇ ਨਾਲ ਸਨ, ਦਾਅਵਾ ਕੀਤਾ ਕਿ ਵਰਿੰਦਰ ਘੁੰਮਣ ਨੂੰ ਆਪ੍ਰੇਸ਼ਨ ਦੌਰਾਨ ਦਿਲ ਦਾ ਦੌਰਾ ਪਿਆ। ਹਾਲਾਂਕਿ ਉਸਨੂੰ ਰਿਕਵਰ ਕਰ ਲਿਆ ਗਿਆ ਸੀ ਅਤੇ ਰਿਕਵਰੀ ਰੂਮ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਪ੍ਰੰਤੂ ਇੱਥੇ ਹੀ ਦੂਜਾ ਦੌਰਾ ਪੈ ਗਿਆ, ਜਿਸਦੇ ਨਾਲ ਉਸਦੀ ਮੌਤ ਹੋ ਗਈ। ਆਪ੍ਰੇਸ਼ਨ ਦੌਰਾਨ ਉਸਨੂੰ ਮਿਲੀ ਦਵਾਈ ਫਾਈਲ ਵਿੱਚ ਦਰਜ ਹੈ।ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਵਰਿੰਦਰ ਘੁੰਮਣ ਦੀ ਮੌਤ ਬਾਰੇ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾ ਰਿਹਾ।
