Moga News: ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ,ਐਸ.ਪੀ (ਆਈ) ਮੋਗਾ, ਗੁਰਪ੍ਰੀਤ ਸਿੰਘ DSP (City)ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦ ਥਾਣਾ ਸਦਰ ਮੋਗਾ ਦੀ ਪੁਲਿਸ ਪਾਰਟੀ ਵੱਲੋ 01 ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋ 1 ਪਿਸਟਲ 30 ਬੋਰ, 1 ਪਿਸਟਲ 32 ਬੋਰ ਸਮੇਤ ਮੈਗਜ਼ੀਨ + 2 ਕਾਰਤੂਸ ਜਿੰਦਾ 32 ਬੋਰ ਬਰਾਮਦ ਕੀਤੇ।ਇਹ ਕਿ ਮਿਤੀ 08.10.2025 ਨੂੰ ਹੋਲਦਾਰ ਮਲਕ ਸਿੰਘ ਨੰਬਰ 1269 ਮੋਗਾ ਸਮੇਤ ਪੁਲਿਸ ਪਾਰਟੀ ਦੇ ਬਾ ਸਿਲਸਿਲਾ ਗਸ਼ਤ ਵਾ ਤਲਾਸ਼ ਸੱਕੀ ਪੁਰਸ਼ਾ ਦੇ ਸਬੰਧੀ ਰਵਾਨਾ ਇਲਾਕਾ ਥਾਣਾ ਦਾ ਸੀ।
ਇਹ ਵੀ ਪੜ੍ਹੋ Punjabi Singer Rajveer Jawanda ਦਾ ਅੱਜ ਜੱਦੀ ਪਿੰਡ ‘ਚ ਹੋਵੇਗਾ ਅੰਤਿਮ ਸੰਸਕਾਰ
ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਸੱਦਾ ਸਿੰਘ ਵਾਲਾ ਪਾਸ ਪੁੱਜੀ ਤਾ ਮੁਖਬਰ ਖਾਂਸ ਨੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਅਕਾਸਦੀਪ ਸਿੰਘ ਉਰਫ ਨਿਕੂ ਪੁੱਤਰ ਚੇਤ ਸਿੰਘ ਵਾਸੀ ਦੋਲਤਪੁਰਾ ਨੀਵਾ ਜਿਸ ਪਾਸ ਨਜਾਇਜ ਅਸਲਾ ਹੈ। ਜੋ ਕਿ ਹੁਣ ਵੀ ਸਮੇਤ ਨਜਾਇਜ ਅਸਲੇ ਦੇ ਪਿੰਡ ਸੱਦਾ ਸਿੰਘ ਵਾਲਾ ਸੇਮ ਨਾਲੇ ਕੋਲ ਬੈਠਾ ਹੈ। ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾ ਨਜਾਇਜ ਅਸਲੇ ਸਮੇਤ ਕਾਬੂ ਆ ਸਕਦਾ ਹੈ। ਜਿਸਨੂੰ ਸ਼ੱਕ ਦੇ ਅਧਾਰ ਪਰ ਤਲਾਸ਼ੀ ਕਰਨ ਉਪਰੰਤ ਅਕਾਸ਼ਦੀਪ ਸਿੰਘ ਉਰਫ ਨਿਕੂ ਉਕਤ ਪਾਸੋ 1 ਪਿਸਟਲ 30 ਬੋਰ, 1 ਪਿਸਟਲ 32 ਬੋਰ ਸਮੇਤ ਮੈਗਜ਼ੀਨ + 2 ਕਾਰਤੂਸ ਜਿੰਦਾ 32 ਬੋਰ ਬਰਾਮਦ ਹੋਏ।
ਇਹ ਵੀ ਪੜ੍ਹੋ Malwa college Bathinda ਜਸ਼ਨਦੀਪ ਕੌਰ ਨੇ ਕੀਤਾ ਕਾਲਜ ਦਾ ਨਾਮ ਰੌਸ਼ਨ
ਇਸ ਦੋਸ਼ੀ ਪਾਸੋ 1 ਪਿਸਟਲ 30 ਬੋਰ, 1 ਪਿਸਟਲ 32 ਬੋਰ ਸਮੇਤ ਮੈਗਜੀਨ + 2 ਕਾਰਤੂਸ ਜਿੰਦਾ 32 ਬੋਰ ਬਰਾਮਦ ਕਰਕੇ ਇਸ ਦੋਸ਼ੀ ਨੂੰ ਮੁਕੱਦਮਾ ਉਕਤ ਵਿੱਚ ਮਿਤੀ:08.10.2025 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ।ਦੋਸੀ ਅਕਾਸ਼ਦੀਪ ਸਿੰਘ ਉਰਫ ਨਿੱਕੂ ਉਕਤ ਨੂੰ ਅੱਜ ਮਿਤੀ:09.10.2025 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
