ਸੂਬਾ ਪੱਧਰੀ ਸਾਇੰਸ ਮੇਲੇ ਵਿੱਚ ਮਾਨਸਾ ਦੀਆਂ ਵਿਦਿਆਰਥਣਾਂ ਦਾ ਚਮਕਦਾਰ ਪ੍ਰਦਰਸ਼ਨ, ਤੀਜਾ ਸਥਾਨ ਹਾਸਲ

Mansa News:ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ ਪਰਮਜੀਤ ਸਿੰਘ ਭੋਗਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਸੂਬਾ ਪੱਧਰੀ ਸਾਇੰਸ ਮੇਲੇ ਵਿੱਚ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਲੇਲ ਸਿੰਘ ਵਾਲਾ ਦੀਆਂ ਵਿਦਿਆਰਥਣਾ ਨੇ ਮਾਡਲ ਪ੍ਰਦਰਸ਼ਰਨੀ ਮੁਕਾਬਲੇ ਵਿੱਚ ਭਾਗ ਲਿਆ ਅਤੇ ਸੂਬੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ।ਇਹ ਵਿਦਿਆਰਥਣਾ ਕੌਮੀ ਪੱਧਰ ਤੇ ਭਾਗ ਲੈਣਗੀਆਂ। ਇਹ ਵੀ ਜ਼ਿਕਰਯੋਗ ਹੈ ਕਿ ਦਲੇਲ ਸਿੰਘ ਵਾਲਾ ਦੇ ਇਸ ਸਕੂਲ ਦੀ ਅਗਵਾਈ ਲੰਬਾ ਸਮਾਂ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਪਰਮਜੀਤ ਸਿੰਘ ਭੋਗਲ ਜੀ ਨੇ ਕੀਤੀ ਹੈ।ਇਸ ਪ੍ਰਾਪਤੀ ਤੇ ਪ੍ਰਿੰਸੀਪਲ ਕੁਲਦੀਪ ਸਿੰਘ ਬਲਾਕ ਨੋਡਲ ਅਫ਼ਸਰ ਮਾਨਸਾ ਨੇ ਸਮੂਹ ਸਟਾਫ਼ ਦੀ ਪ੍ਰਸੰਸਾ ਕਰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਹਰਪ੍ਰੀਤ ਸਿੰਘ ਅਤੇ ਗਾਈਡ ਅਧਿਆਪਕ ਸਵੀਨ ਅੱਗਰਵਾਲ ਨੇ ਦੱਸਿਆ ਕਿ ਦਿਸਕਰਨ ਕੌਰ ਜਮਾਤ ਨੌਵੀਂ ਤੇ ਹਰਵਿੰਦਰ ਕੌਰ ਜਮਾਤ ਨੌਵੀਂ ਵਲੋਂ ਤਿਆਰ ਕੀਤੇ ਇਸ ਜੇਤੂ ਮਾਡਲ ਦਾ ਥੀਮ ਪਾਣੀ ਦੀ ਸੰਭਾਲ ਅਤੇ ਪ੍ਰਬੰਧਨ ਸੀ।ਇਹ ਮਾਡਲ ਪੰਜਾਬ ਦੀਆਂ ਤਿੰਨ ਮੁੱਖ ਪਾਣੀ ਦੀਆਂ ਸਮੱਸਿਆਵਾਂ ਦੇ ਹੱਲ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਨੀਵਾਂ ਹੋਣ ਦੀ ਸਮੱਸਿਆ,ਸ਼ਹਿਰਾਂ ਵਿੱਚ ਵੇਸਟ ਵਾਟਰ ਦੀ ਸਮੱਸਿਆ ਨੂੰ,ਪੰਜਾਬ ਦੇ ਕਈ ਖੇਤਰਾਂ ਵਿੱਚ ਪਾਣੀ ਦੀ ਕਮੀ ਦੀ ਸਮੱਸਿਆ ਨੂੰ ਦਰਸਾਉਂਦਾ ਹੈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Big News; ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਸ਼ਿਕਾਇਤ ‘ਤੇ ਸੰਗੀਤ ਕੰਪਨੀ ਦੇ ਪ੍ਰਬੰਧਕਾਂ ਵਿਰੁਧ ਪਰਚਾ ਦਰਜ਼

ਸ਼ੱਕੀ ਹਾਲਾਤਾਂ ਵਿੱਚ ਨੌਜਵਾਨ ਦੀ ਮੌ+ਤ

Leave a Reply

Your email address will not be published. Required fields are marked *