Bathinda News: ਜ਼ਿਲ੍ਹਾ ਸਿੱਖਿਆ ਦਫ਼ਤਰ ਬਠਿੰਡਾ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਾਂਝੇ ਉੱਦਮ ਨਾਲ ਜ਼ਿਲ੍ਹਾ ਪੱਧਰੀ ਅੰਗਰੇਜ਼ੀ ਵਿਸ਼ੇ ਦੇ ਸਪੈਲ ਵਿਜਾਰਡ ਮੁਕਾਬਲੇ ਸਥਾਨਕ ਟੀਚਰ ਹੋਮ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ 130 ਤੋਂ ਵੱਧ ਸਰਕਾਰੀ ਸਕੂਲਾਂ ਦੇ ਲਗਭਗ 4000 ਤੋਂ ਵੱਧ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਅਤੇ ਬਲਾਕ ਪੱਧਰ ‘ਤੇ ਹਿੱਸਾ ਲਿਆ। ਸੱਤ ਬਲਾਕਾਂ ਵਿੱਚੋਂ ਹਰ ਬਲਾਕ ਦੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਕੁੱਲ 21 ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ ‘ਤੇ ਆਪਣੀ ਪ੍ਰਤਿਭਾ ਦਿਖਾਈ।ਇਨ੍ਹਾਂ ਮੁਕਾਬਲਿਆਂ ਦੌਰਾਨ ਸਹੀ ਸਪੈਲਿੰਗ ਚੋਣ, ਤਸਵੀਰ ਪਹਿਚਾਣ ਅਤੇ ਸਕ੍ਰੈਂਬਲ ਸ਼ਬਦ ਵਰਗੇ ਦਿਲਚਸਪ ਰਾਊਂਡ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਜੱਜ ਪੈਨਲ ਨੇ ਵਿਦਿਆਰਥੀਆਂ ਦੀ ਯੋਗਤਾ ਦੀ ਭਰਪੂਰ ਸਰਾਹਨਾ ਕੀਤੀ। ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸ਼੍ਰੀ ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਅਕਾਦਮਿਕ ਮੁਕਾਬਲੇ ਵਿਦਿਆਰਥੀਆਂ ਵਿੱਚ ਸਿੱਖਣ ਦੀ ਰੁਚੀ ਅਤੇ ਆਤਮ-ਵਿਸ਼ਵਾਸ ਵਧਾਉਂਦੇ ਹਨ।ਜ਼ਿਲ੍ਹਾ ਪੱਧਰ ਮੁਕਾਬਲੇ ਵਿੱਚ ਪਹਿਲਾ ਸਥਾਨ ਰਾਮਪੁਰਾ ਫੂਲ ਬਲਾਕ (ਸ.ਸ.ਸ. ਮੰਡੀ ਕਲਾਂ (ਕੁ), ਸ.ਹ.ਸ. ਖੋਖਰ ਅਤੇ ਸ.ਸ.ਸ. ਅਲੀਕੇ), ਦੂਜਾ ਸਥਾਨ ਬਲਾਕ ਗੋਨਿਆਣਾ ਮੰਡੀ (ਸ.ਹ.ਸ. ਹਰਰਾਏਪੁਰ, ਸ.ਹ.ਸ. ਪੂਹਲੀ ਅਤੇ ਪੀ.ਐਮ.ਸ਼੍ਰੀ, ਸ.ਸ.ਸ. ਗੋਨਿਆਣਾ ਮੰਡੀ (ਕੁ)) ਅਤੇ ਤੀਜਾ ਸਥਾਨ ਬਲਾਕ ਭਗਤਾ ਭਾਈਕਾ (ਸ.ਹ.ਸ. ਰਾਜਗੜ੍ਹ, ਸ.ਹ.ਸ. ਭੈਣੀ ਅਤੇ ਸ.ਸ.ਸ.ਸ. ਭਾਈ ਰੂਪਾ (ਕੁ) ਨੇ ਹਾਸਲ ਕੀਤਾ।ਇਸ ਮੌਕੇ ਜ਼ਿਲ੍ਹਾ ਰਿਸੋਰਸ ਕੁਆਰਡੀਨੇਟਰ ਸ੍ਰੀ ਬਾਲ ਕ੍ਰਿਸ਼ਨ, ਬਲਾਕ ਕੁਆਰਡੀਨੇਟਰ ਸ੍ਰੀ ਜਤਿਨ, ਹੈਡਮਾਸਟਰ ਕੁਲਵਿੰਦਰ ਸਿੰਘ ਕਟਾਰੀਆ, ਹੈਡਮਾਸਟਰ ਸੰਜੀਵ ਕੁਮਾਰ, ਹੈਡਮਿਸਟ੍ਰੈਸ ਹੀਨੂੰ ਬਾਂਸਲ, ਜ਼ਿਲ੍ਹਾ ਰੋਜ਼ਗਾਰ ਦਫ਼ਤਰ ਤੋਂ ਸ੍ਰੀ ਵਿਸ਼ਾਲ ਚਾਵਲਾ ਕਰੀਅਰ ਕਾਊਂਸਲਰ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਤੋਂ ਪ੍ਰੋਜੈਕਟ ਕੁਆਰਡੀਨੇਟਰ ਸ੍ਰੀ ਗੌਰਵ ਮੱਗੂ ਆਦਿ ਹਾਜ਼ਰ ਸਨ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
