Chandigarh News: ਦੇਸ਼ ਭਰ ਦੇ LIC ਕਰਮਚਾਰੀ, ਜਿਨ੍ਹਾਂ ਵਿੱਚ ਚੰਡੀਗੜ੍ਹ ਡਿਵੀਜ਼ਨ ਦੇ ਦਾਇਰੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੀ ਸ਼ਾਮਲ ਹਨ, ਨੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ, ਜਨਤਕ ਖੇਤਰ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਦੇਸ਼ ਵਿਆਪੀ ਹੜਤਾਲ ਵਿਚ ਸ਼ਮਹੁਲੀਅਤ ਕੀਤੀ । ਇਸ ਹੜਤਾਲ ਨੂੰ ਕੇਂਦਰੀ ਟਰੇਡ ਯੂਨੀਅਨਾਂ ਅਤੇ ਸੈਕਟਰਲ ਫੈਡਰੇਸ਼ਨਾਂ, ਜਿਨ੍ਹਾਂ ਵਿੱਚ ਆਲ ਇੰਡੀਆ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ (AllIEA) ਵੀ ਸ਼ਾਮਲ ਹੈ, ਦਾ ਸਮਰਥਨ ਪ੍ਰਾਪਤ ਸੀ।ਐਲ ਆਈ ਸੀ ਕਰਮਚਾਰੀ, ਭਾਰਤੀ ਜੀਵਨ ਬੀਮਾ ਨਿਗਮ ਦੇ ਮੰਡਲ ਦਫ਼ਤਰ, ਸੈਕਟਰ 17 ਬੀ, ਚੰਡੀਗੜ੍ਹ ਅੱਗੇ ਇਕੱਠੇ ਹੋਏ ਅਤੇ ਗੇਟ ਮੀਟਿੰਗ ਕੀਤੀਜਿਸ ਦੀ ਪ੍ਰਧਾਨਗੀ ਸ਼੍ਰੀ ਰਾਜੀਵ ਸਹਿਰਾਲ, ਮੰਡਲ ਪ੍ਰਧਾਨ, ਨਾਦਰਨ ਜ਼ੋਨ ਇੰਸ਼ੋਰੈਸ਼ ਇਸਪਲਾਇਜ਼ ਐਸੋਸ਼ੀਏਸ਼ਨ, ਚੰਡੀਗੜ੍ਹ ਨੇ ਕੀਤੀ ਇਸ ਤੋਂ ਇਲਾਵਾ ਜਿਥੇ ਸ੍ਰੀ ਮਨਜੀਤ ਸਿੰਘ ਅਤੇ ਸ਼੍ਰੀ ਜੇ ਪੀ ਸ਼ਰਮਾ ਜੀ ਦੀ ਅਗੁਆਈ ਵਿਚ ਸਧਾਰਨ ਬੀਮਾ ਨਿਗਮ ਦੇ ਕਰਮਚਾਰੀ ਸ਼ਾਮਿਲ ਹੋਏ ਉਥੇ ਸ਼੍ਰੀ ਗੁਰਦੀਪ ਸਿੰਘ, ਸ਼੍ਰੀ ਤਾਰਾ ਸਿੰਘ ਅਤੇ ਸ਼੍ਰੀ ਦੀਪਾ ਰਾਮ ਦੀ ਅਗੁਆਈ ਵਿਚ ਪੀ ਐਸ ਆਈ ਈ ਸੀ ਸਟਾਫ਼ ਐਸੋਸੀਏਸ਼ਨ ਦੇ ਮੈਂਬਰਾ ਨੇ ਵੀ ਸ਼ਮਹੁਲੀਅਤ ਕੀਤੀ।ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਲੀਡਰਸ਼ਿਪ ਨੇ ਦੱਸਿਆ ਕਿ ਕੇਂਦਰੀ ਟਰੇਡ ਯੂਨੀਅਨਾਂ ਅਤੇ ਸੁਤੰਤਰ ਫੈਡਰੇਸ਼ਨਾਂ ਦੇ ਲਗਾਤਾਰ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ 21 ਨਵੰਬਰ 2025 ਨੂੰ ਦੇ ਚਾਰੋਂ ਕਿਰਤ ਕੋਡਾਂ – ਉਜਰਤਾਂ ‘ਤੇ ਕੋਡ, ਉਦਯੋਗਿਕ ਸਬੰਧ ਕੋਡ, ਸਮਾਜਿਕ ਸੁਰੱਖਿਆ ‘ਤੇ ਕੋਡ ਅਤੇ ਓ ਐਸ ਐਚ ਡਬਲਯੂ ਸੀ ਕੋਡ ਨੂੰ ਨੋਟੀਫਾਈ ਕਰਨ ਦੇ ਫੈਸਲੇ ਤੇ ਸਮੂਹ ਕਰਮਚਾਰੀ ਅਤੇ ਮਜ਼ਦੂਰ ਵਰਗ ਬਹੁਤ ਗੁੱਸੇ ਵਿੱਚ ਹੈ, ਕਿਉਕਿ ਇਹ ਕੋਡ, ਜੋ ਕਿ 29 ਮੌਜੂਦਾ ਕਿਰਤ ਕਾਨੂੰਨਾਂ ਦੀ ਥਾਂ ਲੈਂਦੇ ਹਨ, ਨੌਕਰੀ ਸੁਰੱਖਿਆ, ਸਮੂਹਿਕ ਸੌਦੇਬਾਜ਼ੀ, ਸਮਾਜਿਕ ਸੁਰੱਖਿਆ ਅਤੇ ਸੁਰੱਖਿਅਤ ਕੰਮ ਕਰਨ ਦੀਆਂ ਸਥਿਤੀਆਂ ਨਾਲ ਸਬੰਧਤ ਕਾਮਿਆਂ ਦੇ ਅਧਿਕਾਰਾਂ ਨੂੰ ਬਹੁਤ ਕਮਜ਼ੋਰ ਕਰਦੇ ਹਨ। ਸਰਕਾਰ ਨੇ ਭਾਰਤੀ ਕਿਰਤ ਕਾਨਫਰੰਸ ਬੁਲਾਉਣ ਅਤੇ ਕੋਡਾਂ ਨੂੰ ਵਾਪਸ ਲੈਣ ਦੀਆਂ ਵਾਰ-ਵਾਰ ਮੰਗਾਂ ਨੂੰ ਅਣਡਿੱਠਾ ਕਰ ਦਿੱਤਾ, ਜਿਸ ਨਾਲ ਇਹ ਕਦਮ ਬਹੁਤ ਹੀ ਗੈਰ-ਜਮਹੂਰੀ ਅਤੇ ਮਜ਼ਦੂਰ ਵਿਰੋਧੀ ਬਣ ਗਿਆ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
