Bathinda News: R.B.D.A.V. Bathinda ਵਿਖੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਵੱਲੋਂ ਸਾਇੰਸ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਸਾਇੰਸ ਵਿਸ਼ੇ ਨਾਲ ਸਬੰਧਿਤ ਮਾਡਲ ਤਿਆਰ ਕੀਤੇ ਗਏ। ਸਾਇੰਸ ਵਿਸ਼ੇ ਤੋਂ ਇਲਾਵਾ ਇਸ ਵੇਲੇ ਗਣਿਤ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੇ ਮਾਡਲ ਵੀ ਤਿਆਰ ਕੀਤੇ ਗਏ। ਇਹ ਪ੍ਰਦਰਸ਼ਨੀ ਸਕੂਲ ਮੁਖੀ ਸ੍ਰੀ ਓ.ਪੀ ਤਿਵਾੜੀ ਜੀ ਦੀ ਰਹਿਨੁਮਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਨੇਪਰੇ ਚੜੀ। ਸਕੂਲ ਵਿੱਚ ਚੱਲ ਰਹੇ ਜਿਮ ਨੂੰ ਹੋਰ ਬੇਹਤਰੀਨ ਮਸ਼ੀਨਾਂ ਨਾਲ ਲੈਸ ਕਰਕੇ ਬੱਚਿਆਂ ਦੀ ਵਰਤੋਂ ਦੇ ਕਾਬਲ ਬਣਾਇਆ ਇਸ ਜਿਮ ਦਾ ਵੀ ਅੱਜ ਉਚੇਚੇ ਤੌਰ ਤੇ ਰਸਮੀ ਉਦਘਾਟਨ ਕੀਤਾ ਗਿਆ।ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਡਾ. ਕੇ ਕੇ ਨੌਹਰੀਆ (ਵਾਈਸ ਚੇਅਰਮੈਨ ਐਲ.ਐਮ.ਸੀ.) ਨੇ ਸ਼ਿਰਕਤ ਕੀਤੀ। ਇਹਨਾਂ ਤੋਂ ਇਲਾਵਾ ਡੀ.ਏ.ਵੀ. ਕਾਲਜ ਬਠਿੰਡਾ ਦੇ ਪ੍ਰਿੰਸੀਪਲ ਸ੍ਰੀ ਰਾਜੀਵ ਕੁਮਾਰ ਸ਼ਰਮਾ , ਡੀ.ਏ.ਵੀ. ਕਾਲਜ ਦੇ ਸੀਨੀਅਰ ਪ੍ਰੋਫੈਸਰ ਅਮਨ ਮਲਹੋਤਰਾ, ਬਠਿੰਡਾ ਸ਼ਹਿਰ ਦੇ ਐਜੂਕੇਸ਼ਨਿਸਟ ਸ੍ਰੀ ਪੀ ਕੇ ਸਾਧੂ (ਪ੍ਰੋਫੈਸਰ ਜੀਓਲੋਜੀ)ਉਚੇਚੇ ਤੌਰ ਤੇ ਸ਼ਾਮਿਲ ਹੋਏ। ਆਏ ਹੋਏ ਪਤਵੰਤਿਆਂ ਨੇ ਸ਼ਮਾ ਰੌਸ਼ਨ ਕਰਨ ਉਪਰੰਤ ਡੀ.ਏ.ਵੀ.ਗਾਨ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ।
ਇਹ ਵੀ ਪੜ੍ਹੋ Guru Kashi University ਦੇ ਰੁਜ਼ਗਾਰ ਮੇਲੇ 2026 ਵਿੱਚ 150 ਵਿਦਿਆਰਥੀਆਂ ਨੂੰ ਵੰਡੇ ਗਏ ਨਿਯੁਕਤੀ ਪੱਤਰ
ਸਕੂਲ ਮੁਖੀ ਸ੍ਰੀ ਓ.ਪੀ. ਤਿਵਾਰੀ ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਹਨਾਂ ਨੂੰ ਜੀ ਆਇਆ ਆਖਿਆ। ਉਹਨਾਂ ਨੇ ਪ੍ਰੋਗਰਾਮ ਦੀ ਰੂਪ-ਰੇਖਾ ਮਹਿਮਾਨਾਂ ਨਾਲ ਸਾਂਝੀ ਕਰਦਿਆਂ ਬੱਚਿਆਂ ਅੰਦਰਲੀਆਂ ਸੰਭਾਵਨਾਵਾਂ ਅਤੇ ਆਪਣੇ ਨਿੱਕੇ ਸਾਇੰਸਦਾਨਾਂ ਦੇ ਉੱਦਮਾਂ ਦੀ ਸਲਾਘਾ ਕਰਦਿਆਂ ਉਹਨਾਂ ਦੇ ਮਾਡਲਾਂ ਦੀ ਅਹਿਮੀਅਤ ਤੇ ਰੌਸ਼ਨੀ ਪਾਈ। ਇਸ ਮੌਕੇ ਸ਼੍ਰੀ ਪੀ ਕੇ ਸਾਧੂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਸ਼ਾ ਕੋਈ ਵੀ ਹੋਵੇ ਭਾਸ਼ਾ ਬੱਚਿਆਂ ਦਰਮਿਆਨ ਬੈਰੀਅਰ ਨਹੀਂ ਹੋਣੀ ਚਾਹੀਦੀ ਬੱਚਿਆਂ ਅੰਦਰ ਵਿਸ਼ੇ ਦਾ ਗਿਆਨ ਹੋਣਾ ਅਤੀ ਜਰੂਰੀ ਹੈ। ਸਾਇੰਸ ਵਿਸ਼ੇ ਲਈ ਸ਼੍ਰੀਮਤੀ ਸੁਚਿਤਾ ਸ਼ਰਮਾ ਅਤੇ ਸ਼੍ਰੀਮਤੀ ਗੁਰਪ੍ਰਵੀਨ ਕੌਰ, ਹਿਸਾਬ ਵਿਸ਼ੇ ਲਈ ਸ਼੍ਰੀਮਤੀ ਕੁਸਮ ਅਤੇ ਸ਼੍ਰੀਮਤੀ ਪ੍ਰਭਜੋਤ ਕੌਰ , ਸਮਾਜਿਕ ਵਿਗਿਆਨ ਵਿਸ਼ੇ ਲਈ ਸ਼੍ਰੀਮਤੀ ਮੋਨਿਕਾ ਰਾਣੀ ਅਤੇ ਅੰਜੂ ਬਾਲਾ ਨੇ ਬੱਚਿਆਂ ਦੀ ਪ੍ਰਤਿਭਾ ਨੂੰ ਬਾਖੂਬੀ ਜੱਜ ਕੀਤਾ।ਸਮਾਜਿਕ ਵਿਗਿਆਨ ਵਿਸ਼ੇ ਵਿੱਚ ਪਹਿਲਾ ਸਥਾਨ ਗੁਰਕੀਰਤ (ਚੌਥੀ ਜਮਾਤ), ਦੂਜਾ ਸਥਾਨ ਰੂਹਾਨੀਕਾ (ਚੌਥੀ ਜਮਾਤ) ਅਤੇ ਤੀਸਰਾ ਸਥਾਨ ਅਰਨੀਤ (ਤੀਸਰੀ ਜਮਾਤ) , ਓਵਰਆਲ ਸਮਾਜਿਕ ਵਿਗਿਆਨੀ ਅਰਸ਼ਦੀਪ (ਪੰਜਵੀਂ ਜਮਾਤ) ਦੇ ਬੱਚੇ ਰਹੇ।,
ਇਹ ਵੀ ਪੜ੍ਹੋ ਸਿੱਧੂ ਮੂਸੇਵਾਲਾ ਦੇ ਮਾਂ-ਪਿਉ ਮਾਨਸਾ ਦੇ SSP ਦਫ਼ਤਰ ਅੱਗੇ ਧਰਨੇ ‘ਤੇ ਬੈਠੇ
ਹਿਸਾਬ ਵਿਸ਼ੇ ਵਿੱਚ ਪਹਿਲੇ ਸਥਾਨ ‘ਤੇ ਜਿਸ ਬੱਚੇ ਦਾ ਮਾਡਲ ਰਿਹਾ ਏਕ ਨੂਰ ਗਰਗ ((ਪੰਜਵੀਂ ਜਮਾਤ), ਦੂਜੇ ਸਥਾਨ ‘ਤੇ ਵਿਸ਼ਾਨ ਗੋਇਲ (ਚੌਥੀ ਜਮਾਤ), ਤੀਸਰੇ ਸਥਾਨ ‘ਤੇ ਸਭਾ (ਤੀਸਰੀ ਜਮਾਤ) ਦਾ ਬੱਚਾ ਰਿਹਾ ਅਤੇ ਇਸ ਵਿਸ਼ੇ ਵਿੱਚ ਓਵਰਆਲ ਮੈਥੇਮੈਟੀਸ਼ੀਅਨ ਦੀ ਪਦਵੀ ਹਾਸਲ ਕਰਨ ਵਾਲਾ ਬੱਚਾ ਪੰਜਵੀਂ ਜਮਾਤ ਦਾ ਆਰਿਅਨ ਗਰਗ ਰਿਹਾ। ਇਸੇ ਤਰ੍ਹਾਂ ਸਾਇੰਸ ਵਿਸ਼ੇ ਵਿੱਚ ਪਹਿਲੇ ਸਥਾਨ ਉਪਰ ਨਕਸ਼ਿਤ (ਚੌਥੀ ਜਮਾਤ) ,ਜਸ਼ (ਪੰਜਵੀਂ ਜਮਾਤ) ਦੂਸਰੇ ਸਥਾਨ ਉੱਪਰ ਅਤੇ ਤੀਸਰੇ ਸਥਾਨ ਉੱਪਰ ਮਿਸ਼ਟੀ (ਤੀਸਰੀ ਜਮਾਤ) ਬੱਚੇ ਰਹੇ ਅਤੇ ਓਵਰਆਲ ਸਾਇੰਟਿਸਟ ਦਰਵਿਆ (ਪੰਜਵੀਂ ਜਮਾਤ) ਦਾ ਬੱਚਾ ਰਿਹਾ।ਮਾਪਿਆਂ ਨੇ ਪ੍ਰਦਰਸ਼ਨੀ ਦਾ ਭਰਪੂਰ ਆਨੰਦ ਮਾਣਿਆ। ਰੰਗਾ ਰੰਗ ਪ੍ਰੋਗਰਾਮ ਤਹਿਤ ਪੰਜਾਬੀ ਗਾਣਿਆਂ ਦੇ ਬੋਲਾਂ ਤੇ ਥਿਰਕਦੇ ਛੋਟੇ ਛੋਟੇ ਬੱਚਿਆਂ ਨੇ ਸਭ ਦਾ ਭਰਪੂਰ ਮਨੋਰੰਜਨ ਕਰਵਾਇਆ। ਪ੍ਰਾਈਮਰੀ ਬਲਾਕ ਦੇ ਕੋ-ਆਰਡੀਨੇਟਰ ਸ੍ਰੀਮਤੀ ਸੁਨੀਤਾ ਬਾਂਸਲ ਦੇ ਅਣਥੱਕ ਯਤਨਾ ਸਦਕਾ ਇਹ ਪ੍ਰਦਰਸ਼ਨੀ ਆਏ ਹੋਏ ਮਹਿਮਾਨਾ , ਮਾਪਿਆਂ ਅਤੇ ਬੱਚਿਆਂ ਉੱਪਰ ਆਪਣੀ ਅਮਿਟ ਛਾਪ ਛੱਡ ਗਈ।ਅੰਤ ਵਿੱਚ ਸਕੂਲ ਮੁਖੀ ਸ੍ਰੀ ਓਪੀ ਤਿਵਾੜੀ ਨੇ ਜੇਤੂ ਬੱਚਿਆਂ ਨੂੰ ਇਨਾਮ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
