ਭਾਰਤ ਨੂੰ ਕੁਸ਼ਟ ਰੋਗ ਮੁਕਤ ਬਣਾਉਣ ਲਈ ਸਾਂਝੇ ਯਤਨਾਂ ਦੀ ਲੋੜ: ਡਾ: ਸੀਮਾ ਗੁਪਤਾ

👉ਕੁਸ਼ਟ ਰੋਗ ਦਾ ਸੌ ਫ਼ੀਸਦੀ ਇਲਾਜ਼ ਉਪਬਲਧ: ਡਾ: ਧੀਰਾ ਗੁਪਤਾ
Goniana News:ਸਿਵਲ ਸਰਜਨ ਬਠਿੰਡਾ ਡਾ: ਤਪਿੰਦਰ ਜੋਤ ਦੀਆਂ ਹਦਾਇਤਾਂ ਮੁਤਾਬਿਕ ਅੱਜ ਬਲਾਕ ਗੋਨਿਆਣਾ ਵਿੱਚ ਸਪਰਸ਼ ਕੁਸ਼ਟ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਵਿਸੇਸ਼ ਤੌਰ *ਤੇ ਪੁੱਜੇ ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ: ਸੀਮਾ ਗੁਪਤਾ ਨੇ ਕੁਸ਼ਟ ਰੋਗ ਦੀਆਂ ਨਿਸ਼ਾਨੀਆਂ ਅਤੇ ਉਸ ਤੋਂ ਬਚਾਅ ਦੇ ਤਰੀਕਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਕੁਸ਼ਟ ਰੋਗ ਤੋਂ ਮੁਕਤ ਕਰਵਾਉਣ ਲਈ ਸਾਂਝੇ ਯਤਨਾਂ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਜਾਗਰੁਕਤਾ ਦੇ ਨਾਲ ਹੀ ਇਸ ਰੋਗ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਦਵਾਈ ਪੂਰੇ ਦੇਸ਼ ਵਿੱਚ ਇੱਕ ਸਮਾਨ ਹੈ, ਜਿਹੜੀ ਸਰਕਾਰੀ ਹਸਪਤਾਲਾਂ ਵਿੱਚ ਪੂਰੀ ਤਰ੍ਹਾਂ ਮੁਫ਼ਤ ਮਿਲਦੀ ਹੈ।ਜ਼ਿਲ੍ਹਾ ਲੈਪਰੋਸੀ ਅਫ਼ਸਰ ਨੇ ਦੱਸਿਆ ਕਿ ਚਮੜੀ ਦੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ ਕੁਸ਼ਟ ਰੋਗ ਦੀ ਨਿਸ਼ਾਨੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਨਸਾਂ ਮੋਟੀਆਂ ਅਤੇ ਸਖਤ ਹੋ ਜਾਂਦੀਆਂ ਹਨ।ਇਸ ਮੌਕੇ ਬੋਲਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਿਹਾ ਕਿ ਬਹੁ—ਔਸ਼ਧੀ ਇਲਾਜ ਨਾਲ ਕੁਸ਼ਟ ਰੋਗ ਦਾ ਸੌ ਫ਼ੀਸਦੀ ਸ਼ਰਤੀਆ ਇਲਾਜ਼ ਹੁੰਦਾ ਹੈ।ਉਨ੍ਹਾਂ ਕਿਹਾ ਕਿ ਨਸਾਂ ਦੀ ਖਰਾਬੀ ਕਾਰਨ ਮਾਸ਼ਪੇਸ਼ੀਆਂ ਵੀ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਜਿਸ ਕਾਰਨ ਨਾ ਠੀਕ ਹੋਣ ਵਾਲੇ ਜਖ਼ਮ ਹੋ ਜਾਂਦੇ ਹਨ।ਉਨ੍ਹਾਂ ਸਮੂਹ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਅਜਿਹੇ ਸ਼ੱਕੀ ਮਰੀਜ਼ ਦੀ ਸੂਚਨਾ ਤੁਰੰਤ ਪਹੁੰਚਾਈ ਜਾਵੇ ਅਤੇ ਇਲਾਜ਼ ਲਈ ਉਨ੍ਹਾਂ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਜਾਵੇ।ਆਸ਼ਾ ਵਰਕਰਾਂ ਵੱਲੋਂ ਕੁਸ਼ਟ ਰੋਗ ਸਬੰਧੀ ਇੱਕ ਚੇਤਨਾ ਰੈਲੀ ਵੀ ਕੱਢੀ ਗਈ। ਇਸ ਮੌਕੇ ਸੁਪਰਵਾਇਜ਼ਰ ਅਜਾਇਬ ਸਿੰਘ, ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਆਦਿ ਹਾਜ਼ਰ ਸਨ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

SSD Girls College ਦੇ ਸਟੂਡੈਂਟਸ ਨੇ ਬੀ.ਐਸ.ਸੀ. ਮੈਡੀਕਲ ਅਤੇ ਨਾਨ-ਮੈਡੀਕਲ-III ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ

ਨਾਰਥ ਐਸਟੇਟ ਸਥਿਤ ਸ਼੍ਰੀ ਵਿਸ਼ਵੈਸ਼ਵਰ ਮਹਾਦੇਵ ਮੰਦਰ ਵਿੱਚ ਮਹਾਸ਼ਿਵਰਾਤਰੀ ਮੌਕੇ ਹੋਵੇਗੀ ਸ਼ਿਵਲਿੰਗ ਅਤੇ ਨੰਦੀ ਜੀ ਦੀ ਭਵ੍ਯ ਮੂਰਤੀ ਪ੍ਰਾਣ-ਪ੍ਰਤਿਸ਼ਠਾ

Leave a Reply

Your email address will not be published. Required fields are marked *