Bathinda News:ਡੀ.ਏ.ਵੀ. ਕਾਲਜ, ਬਠਿੰਡਾ ਨੇ ਡੀ.ਏ.ਵੀ ਪ੍ਰਬੰਧਕ ਕਮੇਟੀ ਵੱਲੋਂ ਪ੍ਰੋ. ਪਰਵੀਨ ਕੁਮਾਰ ਗਰਗ, ਵਾਈਸ ਪ੍ਰਿੰਸੀਪਲ ਅਤੇ ਮੁਖੀ, ਕਾਮਰਸ ਵਿਭਾਗ, ਨੂੰ 31 ਜਨਵਰੀ 2026 ਨੂੰ ਉਨ੍ਹਾਂ ਦੀ ਸੇਵਾਮੁਕਤੀ ਦੇ ਮੌਕੇ ‘ਤੇ ਨਿੱਘੀ ਵਿਦਾਇਗੀ ਦਿੱਤੀ। ਇਸ ਸੇਵਾਮੁਕਤੀ ਸਮਾਰੋਹ ਵਿੱਚ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਰਜਿਸਟਰਾਰ ਡਾ. ਸਤੀਸ਼ ਗਰੋਵਰ, ਸਟਾਫ ਸਕੱਤਰ ਡਾ. ਪਰਵੀਨ ਬਾਲਾ, ਪ੍ਰੋ. ਰਵਿੰਦਰ ਸਿੰਘ (ਮੁਖੀ, ਪੰਜਾਬੀ ਵਿਭਾਗ), ਪ੍ਰੋ. ਵਿਕਾਸ ਕਾਟੀਆ (ਕਾਮਰਸ ਵਿਭਾਗ), ਡਾ. ਵੰਦਨਾ ਜਿੰਦਲ (ਮੁਖੀ, ਕੰਪਿਊਟਰ ਸਾਇੰਸ ਵਿਭਾਗ), ਸ਼੍ਰੀ ਰਾਜਿੰਦਰ ਕੁਮਾਰ (ਸੁਪਰਡੈਂਟ, ਲੇਖਾ)ਅਤੇ ਪ੍ਰੋ. ਨਿਰਮਲ ਸਿੰਘ (ਸਰੀਰਕ ਸਿੱਖਿਆ ਵਿਭਾਗ) ਦੀ ਮੌਜੂਦਗੀ ਰਹੀ।ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਪ੍ਰੋ. ਪਰਵੀਨ ਕੁਮਾਰ ਗਰਗ ਨੂੰ ਜ਼ਿੰਦਗੀ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਕਰਨ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੇਵਾਮੁਕਤੀ ਇੱਕ ਸੁਨਹਿਰੀ ਦੌਰ ਹੈ, ਨਵੀਆਂ ਰੁਚੀਆਂ ਅਤੇ ਅਣਗੌਲੀਆਂ ਰਾਹਾਂ ਦੀ ਪੜਚੋਲ ਕਰਨ ਦਾ ਸਮਾਂ ਹੈ,ਅਤੇ ਉਨ੍ਹਾਂ ਭਵਿੱਖ ਵਿੱਚ ਪ੍ਰੋ. ਪਰਵੀਨ ਕੁਮਾਰ ਦੀ ਚੰਗੀ ਸਿਹਤ ਲਈ ਕਾਮਨਾ ਕੀਤੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
