Bathinda News:ਸਥਾਨਕ ਐੱਸ.ਐੱਸ.ਡੀ. ਗਰਲਜ਼ ਕਾਲਜ, ਬਠਿੰਡਾ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਮਹਿਲਾ ਵਿਕਾਸ ਸੈੱਲ ਦੇ ਅਧੀਨ ਡਾ. ਪੋਮੀ ਬਾਂਸਲ ਦੀ ਸਰਪ੍ਰਸਤੀ ਵਿੱਚ ਲੜਕੀਆਂ ਲਈ 22 ਤੋਂ 29 ਜਨਵਰੀ, 2026 ਤੱਕ ਸਿਵਲ ਡਿਫੈਂਸ ਦੇ ਵਿਸ਼ੇ ਤੇ 7 ਰੋਜ਼ਾ ਕੈਂਪ ਦਾ ਸਮਾਪਤੀ ਸਮਾਰੋਹ ਕੀਤਾ ਗਿਆ । ਇਸ ਕੈਂਪ ਦਾ ਮੁੱਖ ਆਯੋਜਨ ਵਿਦਿਆਰਥੀਆਂ ਨੂੰ ਜੀਵਨ ਵਿੱਚ ਆਉਣ ਵਾਲੀਆਂ ਕੁਦਰਤੀ ਅਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਜਾਣ ਵਾਲੀਆਂ ਆਫ਼ਤਾਂ ਪ੍ਰਤੀ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ । ਇਹ ਇੱਕ ਕੇਂਦਰੀ ਸਪਾਂਸਰਡ ਵਰਕਸ਼ਾਪ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ, ਬਠਿੰਡਾ ਦੇ ਸਹਿਯੋਗ ਨਾਲ ਲਗਾਇਆ ਜਾਣ ਵਾਲਾ ਕੈਂਪ ਸੀ। ਕੰਪਨੀ ਕਮਾਂਡਰ ਸ: ਸੁਖਦੀਪ ਸਿੰਘ ਜੀਦਾ ਨੇ ਜ਼ਿਲ੍ਹਾ ਕਮਾਂਡਰ ਸ: ਹਰੀ ਸਿੰਘ ਮਾਨ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਇਸ ਕੈਂਪ ਨੂੰ ਸੱਤ ਦਿਨ ਵੱਖ-ਵੱਖ ਗਤੀਵਿਧੀਆਂ ਕਰਵਾਉਂਦੇ ਹੋਏ ਹਰੇਕ ਸ਼ੈਸਨ ਦੌਰਾਨ ਪ੍ਰੈਕਟੀਕਲੀ ਟ੍ਰੈਨਿੰਗ ਦੇ ਕੇ ਵਿਦਿਆਰਥੀਆਂ ਨੂੰ ਕੁਦਰਤੀ ਅਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਜਾਣ ਵਾਲੀਆਂ ਆਫ਼ਤਾਂ ਤੋਂ ਬਚਣ ਦੇ ਢੰਗ ਸਿਖਾਏ। ਇਹਨਾਂ ਸੱਤ ਦਿਨਾਂ ਵਿੱਚ ਟੀਮ ਦੀ ਸਹਾਇਤਾ ਨਾਲ ਵੱਖ-ਵੱਖ ਪ੍ਰਦਰਸ਼ਨਾਂ ਜਿਵੇਂ ਫਾਇਰ ਰੈਸਕਿਊ, ਕਾਰਡੀਓ ਪਲਮੋਨਰੀ ਰੀਸਸੀਟੇਸ਼ਨ, ਉੱਚੀਆਂ ਇਮਾਰਤਾਂ ਦੁਆਰਾ ਖਿਸਕਣ ਅਤੇ ਹੜ੍ਹ ਬਚਾਓ ਬਾਰੇ ਜਾਣਕਾਰੀ ਦੇ ਨਾਲ ਲੜਕੀਆਂ ਨੂੰ ਸਿਵਲ ਡਿਫੈਂਸ ਤੇ ਮੁੱਢਲੀ ਸਹਾਇਤਾ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 120 ਵਿਦਿਆਰਥੀਆਂ ਨੇ ਭਾਗ ਲਿਆ । ਇਹਨ੍ਹਾਂ ਵਿਦਿਆਰਥੀਆਂ ਨੂੰ ਸਮਾਪਤੀ ਸਮਾਰੋਹ ਦੌਰਾਨ ਸਿਵਲ ਡਿਫੈਂਸ ਦੇ ਲੋਗੋ ਵਾਲੇ ਟਰੈਕ ਸੂਟ, ਟੀ-ਸ਼ਰਟ, ਕੈਪ, ਬੂਟ, ਬੈਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਨੀਰੂ ਗਰਗ ਵੱਲੋਂ ਕਿਹਾ ਗਿਆ ਕਿ ਸਿਵਲ ਡਿਫ਼ੈਂਸ ਵੱਲੋਂ ਕਾਲਜ ਦੀਆਂ ਵਿਦਿਆਰਥਣਾਂ ਦੀ ਤਿਆਰ ਕੀਤੀ ਗਈ ਟੀਮ ਭਵਿੱਖ ਵਿੱਚ ਲੋੜ ਪੈਣ ਤੇ ਸਮਾਜ ਦੀ ਸੇਵਾ ਲਈ ਹਮੇਸ਼ਾ ਤਿਆਰ ਰਹੇਗੀ ਅਤੇ ਨਾਲ ਹੀ ਵਿਦਿਆਰਥਣਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆ। ਸਮਾਰੋਹ ਦੇ ਅੰਤ ਵਿੱਚ ਡਾ. ਬਿਮਲਾ ਸਾਹੂ (ਪ੍ਰਿੰਸੀਪਲ,ਐੱਸ.ਐੱਸ.ਡੀ. ਗਰਲਜ਼ ਕਾਲਜ ਆਫ਼ ਐਜੂਕੇਸ਼ਨ) ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ (ਪ੍ਰਧਾਨ), ਸ਼੍ਰੀ ਵਿਕਾਸ ਗਰਗ (ਜਨਰਲ ਸਕੱਤਰ) ਅਤੇ ਪ੍ਰਿੰਸੀਪਲ ਡਾ: ਨੀਰੂ ਗਰਗ ਵੱਲੋਂ ਡਾ. ਪੋਮੀ ਬਾਂਸਲ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਸਫ਼ਲਤਾਪੂਰਵਕ ਸੱਤ ਰੋਜ਼ਾ ਸਿਵਲ ਡਿਫੈਂਸ ਕੈਂਪ ਦੇ ਸਮਾਪਤ ਹੋਣ ਤੇ ਵਧਾਈ ਦਿੱਤੀ ।
ਇਹ ਵੀ ਪੜ੍ਹੋ DAV College Bathinda ਨੇ ਬੀ.ਐਸ.ਸੀ ਨਾਨ-ਮੈਡੀਕਲ ਦੇ ਵਿਦਿਆਰਥੀਆਂ ਦੀ ਪ੍ਰਾਪਤੀ ਦਾ ਜਸ਼ਨ ਮਨਾਇਆ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
