Moga News:ਪੰਜਾਬ ਸਰਕਾਰ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਡੀ.ਜੀ.ਪੀ ਪੰਜਾਬ, ਸ੍ਰੀ ਮਤੀ ਨੀਲਾਬਰੀ ਜਗਦਲੇ ਵਿਜੈ IPS IG ਫਰੀਦਕੋਟ ਰੇਂਜ, ਅਜੈ ਗਾਂਧੀ IPS ਐਸ.ਐਸ.ਪੀ ਮੋਗਾ ਅਤੇ ਸ੍ਰੀ ਅਨਵਰ ਅਲੀ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਵੱਲੋ ਦਿੱਤੀਆ ਗਈਆ ਹਦਾਇਤਾ ਦੀ ਪਾਲਣਾ ਹਿੱਤ ਮਿਤੀ 20.01.2026 ਨੂੰ ਸ:ਥ ਗੁਰਦੀਪ ਸਿੰਘ 25/ਮੋਗਾ ਸਮੇਤ ਪੁਲਿਸ ਪਾਰਟੀ ਦੇ ਬ੍ਰਾਏ ਕਰਨੇ ਗਸ਼ਤ ਵਾ ਤਲਾਸ਼ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਰਵਾਨਾ ਇਲਾਕਾ ਥਾਣਾ ਦਾ ਸੀ ਤਾਂ ਜਦੋ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਖਾਲਸਾ ਚੈੱਕ ਨਿਹਾਲ ਸਿੰਘ ਵਾਲਾ ਪੁੱਜੀ ਤਾਂ ਇਤਲਾਹ ਦਿੱਤੀ, ਕਿ ਸੁਖਚੈਨ ਸਿੰਘ ਉਰਫ ਚੈਨਾ ਪੁੱਤਰ ਬਲਜਿੰਦਰ ਸਿੰਘ ਵਾਸੀ ਬੀੜ ਰਾਊਕੇ ਜਿਸ ਪਾਸ ਨਜਾਇਜ ਅਸਲਾ ਹੈ,ਜੋ ਅੱਜ ਵੀ ਉਹ ਨਜਾਇਜ ਅਸਲਾ ਲੈ ਕੇ ਨਿਹਾਲ ਸਿੰਘ ਵਾਲਾ ਤੇ ਰਣਸੀਹ ਰੋਡ ਨੇੜੇ ਬੇਆਬਾਦ ਕਾਲੋਨੀ ਪਾਸ ਪੈਦਲ ਜਾ ਰਿਹਾ ਹੈ।ਪੁਲਿਸ ਪਾਰਟੀ ਵੱਲੋ ਰੇਡ ਕੀਤੀ ਤਾਂ ਬਾ ਹੱਦ ਨਿਹਾਲ ਸਿੰਘ ਵਾਲਾ ਬੇਅਬਾਦ ਕਾਲੋਨੀ ਵਿੱਚੋ ਇੱਕ ਨੌਜਵਾਨ ਪੈਦਲ ਨਜਰ ਆਇਆ।ਜਿਸ ਨੂੰ ਪੁਲਿਸ ਪਾਰਟੀ ਦੁਆਰਾ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਦੋਸ਼ੀ ਦੀ ਪਛਾਣ ਸੁਖਚੈਨ ਸਿੰਘ ਉਰਫ ਚੈਨਾ, ਪੁੱਤਰ ਬਲਜਿੰਦਰ ਸਿੰਘ ਵਾਸੀ ਬੀੜ ਰਾਊਕੇ ਹੋਈ
ਤਲਾਸ਼ੀ ਦੌਰਾਨ ਉਕਤ ਦੋਸ਼ੀ ਪਾਸੋ 01 ਦੇਸੀ ਪਿਸਟਲ 32 ਬੋਰ ਸਮੇਤ 02 ਜਿੰਦਾ ਰੱਦ ਬ੍ਰਾਮਦ ਕੀਤੇ ਇਸ ਸਬੰਧ ਵਿੱਚ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੁਕੱਦਮਾ ਨੰਬਰ 11 ਮਿਤੀ 20.01.2026 ਅਧੀਨ ਧਾਰਾਵਾਂ 25/54/59 Arms Act ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ।ਦੌਰਾਨੇ ਪੁਲਿਸ ਰਿਮਾਂਡ ਦੱਸਿਆ ਗਿਆ ਕਿ ਉਹ ਪਿਸਟਲ ਸ਼ਗਨਪ੍ਰੀਤ ਸਿੰਘ ਉਰਫ ਸ਼ਗਨ ਵਾਸੀ ਖਾਰਾ ਪਾਸੋ ਖਰੀਦ ਕੀਤਾ ਸੀ ਜਿਸ ਤੇ ਮੁਕੱਦਮਾ ਉਕਤ ਵਿੱਚ ਸ਼ਗਨਪ੍ਰੀਤ ਸਿੰਘ ਉਰਫ ਸ਼ਗਨ ਵਾਸੀ ਖਾਰਾ ਨੂੰ ਮੁਕੱਦਮਾ ਉਕਤ ਵਿੱਚ ਰਾਹੀ ਰਪਟ ਨੰਬਰ 20 ਮਿਤੀ 22.01.2026 ਬਤੌਰ ਦੋਸ਼ੀ ਨਾਮਜਦ ਕੀਤਾ ਗਿਆ ਹੈ ਅਤੇ ਦੌਰਾਨੇ ਤਫਤੀਸ਼ ਫਰਦ ਇੰਕਸ਼ਾਫ ਰਾਹੀ 01 ਦੇਸੀ ਪਿਸਟਲ 32 ਬੋਰ ਸਮੇਤ 02 ਜਿੰਦਾ ਰੌਂਦ ਪਿੰਡ ਰਣਸੀਹ ਖੁਰਦ ਤੇ ਪਿੰਡ ਬੀੜ ਰਾਉਕੇ ਦੇ ਵਿਚਕਾਰ ਡਰੇਨ ਦੀ ਪਟੜੀ ਪਾਸੋ ਬ੍ਰਾਮਦ ਕੀਤਾ ਗਿਆ ਹੈ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
