SSD Girls College, Bathinda ਵਿਖੇ ਸੱਤ ਰੋਜ਼ਾ ਸਿਵਲ ਡਿਫੈਂਸ ਕੈਂਪ ਦਾ ਉਦਘਾਟਨ

Bathinda News:ਸਥਾਨਕ ਐੱਸ.ਐੱਸ.ਡੀ. ਗਰਲਜ਼ ਕਾਲਜ, ਬਠਿੰਡਾ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਮਹਿਲਾ ਵਿਕਾਸ ਸੈੱਲ ਦੇ ਅਧੀਨ ਡਾ. ਪੋਮੀ ਬਾਂਸਲ ਦੀ ਸਰਪ੍ਰਸਤੀ ਵਿੱਚ ਲੜਕੀਆਂ ਲਈ 22 ਤੋਂ 29 ਜਨਵਰੀ, 2026 ਤੱਕ ਸਿਵਲ ਡਿਫੈਂਸ ਦੇ ਵਿਸ਼ੇ ਤੇ 7 ਰੋਜ਼ਾ ਕੈਂਪ ਦਾ ਉਦਘਾਟਨ ਕੀਤਾ ਗਿਆ।ਇਸ ਕੈਂਪ ਦਾ ਮੁੱਖ ਆਯੋਜਨ ਵਿਦਿਆਰਥੀਆਂ ਨੂੰ ਜੀਵਨ ਵਿੱਚ ਆਉਣ ਵਾਲੀਆਂ ਕੁਦਰਤੀ ਅਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਜਾਣ ਵਾਲੀਆਂ ਆਫ਼ਤਾਂ ਪ੍ਰਤੀ ਚੰਗੀ ਤਰ੍ਹਾਂ ਜਾਣੂ ਕਰਵਾਉਣਾ ਹੈ।ਇਹ ਇੱਕ ਕੇਂਦਰੀ ਸਪਾਂਸਰਡ ਵਰਕਸ਼ਾਪ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ, ਬਠਿੰਡਾ ਦੇ ਸਹਿਯੋਗ ਨਾਲ ਲਗਾਇਆ ਜਾਣ ਵਾਲਾ ਕੈਂਪ ਹੈ।ਕੰਪਨੀ ਕਮਾਂਡਰ ਸੁਖਦੀਪ ਸਿੰਘ ਜੀਦਾ ਨੇ ਜ਼ਿਲ੍ਹਾ ਕਮਾਂਡਰ ਸ: ਹਰੀ ਸਿੰਘ ਮਾਨ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਇਸ ਕੈਂਪ ਸਬੰਧੀ ਕਾਲਜ ਨਾਲ ਤਾਲਮੇਲ ਕੀਤਾ । ਕੰਪਨੀ ਕਮਾਂਡਰ ਸ: ਸੁਖਦੀਪ ਸਿੰਘ ਜੀਦਾ ਨੇ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਦੱਸਦੇ ਕਿਹਾ ਕਿ ਇਹਨਾਂ ਸੱਤ ਦਿਨਾਂ ਵਿੱਚ ਟੀਮ ਦੀ ਸਹਾਇਤਾ ਨਾਲ ਵੱਖ-ਵੱਖ ਪ੍ਰਦਰਸ਼ਨਾਂ ਜਿਵੇਂ ਫਾਇਰ ਰੈਸਕਿਊ, ਕਾਰਡੀਓ ਪਲਮੋਨਰੀ ਰੀਸਸੀਟੇਸ਼ਨ, ਉੱਚੀਆਂ ਇਮਾਰਤਾਂ ਦੁਆਰਾ ਖਿਸਕਣ ਅਤੇ ਹੜ੍ਹ ਬਚਾਓ ਬਾਰੇ ਜਾਣਕਾਰੀ ਦੇ ਨਾਲ ਲੜਕੀਆਂ ਨੂੰ ਸਿਵਲ ਡਿਫੈਂਸ ਤੇ ਮੁੱਢਲੀ ਸਹਾਇਤਾ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।ਇਸ ਕੈਂਪ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 120 ਵਿਦਿਆਰਥੀਆਂ ਨੇ ਭਾਗ ਲਿਆ।ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੇ ਗੋਇਲ (ਪ੍ਰਧਾਨ),ਸ਼੍ਰੀ ਵਿਕਾਸ ਗਰਗ (ਜਨਰਲ ਸਕੱਤਰ) ਅਤੇ ਪ੍ਰਿੰਸੀਪਲ ਡਾ: ਨੀਰੂ ਗਰਗ ਵੱਲੋਂ ਡਾ. ਪੋਮੀ ਬਾਂਸਲ ਅਤੇ ਉਹਨਾਂ ਦੀ ਪੂਰੀ ਟੀਮ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਸੱਤ ਰੋਜ਼ਾ ਕੈਂਪ ਵਿੱਚ ਤਨ-ਦੇਹੀ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਸਿਵਲ ਸਰਜਨ ਬਠਿੰਡਾ ਵੱਲੋਂ ਪੋਸਟਰ ਰਿਲੀਜ਼

ਨੌਕਰੀ ਕਰ ਰਹੇ ਪੁਰਾਣੇ ਅਧਿਆਪਕਾਂ ਉਪਰ ਟੀ. ਈ. ਟੀ. ਦੀ ਸ਼ਰਤ ਲਗਾਉਣਾ ਗ਼ੈਰ ਵਾਜਿਬ

Leave a Reply

Your email address will not be published. Required fields are marked *