Moga Police ਵੱਲੋਂ ਮੋਟਰਾਂ ਦੀਆਂ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

Moga News: Moga Police ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਗੁਰਪ੍ਰੀਤ ਸਿੰਘ DSP (ਸਿਟੀ) ਮੋਗਾ ਦੀ ਅਗਵਾਈ ਅਤੇ ਨਿਗਰਾਨੀ ਹੇਠ ਵੱਡੀ ਸਫਲਤਾ ਪ੍ਰਾਪਤ ਹੋਈ ਹੈ।ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਖੇਤਾਂ ਦੀਆਂ ਮੋਟਰਾਂ ਤੋਂ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਵਾਲੇ ਇੱਕ ਸਰਗਰਮ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਚੋਰੀ ਦੇ ਮਾਲ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ।ਥਾਣਾ ਸਿਟੀ ਮੋਗਾ ਦੇ ਹੌਲਦਾਰ ਹਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਗੀਤਾ ਭਵਨ ਚੌਂਕ ਵਿਖੇ ਸ਼ੱਕੀ ਵਿਅਕਤੀਆਂ ਦੀ ਭਾਲ ਸਬੰਧੀ ਮੌਜੂਦ ਸੀ। ਇਸ ਦੌਰਾਨ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਦੋ ਵਿਅਕਤੀ ਚੋਰੀ ਕੀਤੀਆਂ ਤਾਂਬੇ ਦੀਆਂ ਤਾਰਾਂ ਵਿੱਚੋਂ ਤਾਂਬਾ ਕੱਢ ਕੇ ਵੇਚਣ ਦੀ ਫਿਰਾਕ ਵਿੱਚ ਇੱਕ ਚਿੱਟੇ ਰੰਗ ਦੀ ਵਰਨਾ ਕਾਰ ਵਿੱਚ ਮੋਗਾ ਇਲਾਕੇ ਵਿੱਚ ਖੜ੍ਹੇ ਹਨ।

ਇਹ ਵੀ ਪੜ੍ਹੋ  ਮੇਅਰ ਮਹਿਤਾ ਦਾ “ਮਿਸ਼ਨ ਵਿਕਸਤ ਬਠਿੰਡਾ”: ਜਨਤਾ ਦਰਬਾਰ ਵਿੱਚ ਸੁਣੀਆਂ ਸਮੱਸਿਆਵਾਂ, ਮੌਕੇ ‘ਤੇ ਕੀਤਾ ਹੱਲ

ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪੀ ਮਾਰਕਾ ਫੈਕਟਰੀ ਨੇੜੇ ਘੇਰਾਬੰਦੀ ਕਰਕੇ ਗੁਰਦਿਆਲ ਸਿੰਘ ਅਤੇ ਸਾਗਰ ਸਿੰਘ ਦੋਨੋਂ ਵਾਸੀ ਪਿੰਡ ਗੁਜਿਆਣੀ, ਜ਼ਿਲ੍ਹਾ ਫਿਰੋਜ਼ਪੁਰ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੀਆਂ ਤਾਂਬੇ ਦੀਆਂ ਤਾਰਾਂ ਅਤੇ ਵਾਰਦਾਤ ਵਿੱਚ ਵਰਤੀ ਗਈ ਚਿੱਟੇ ਰੰਗ ਦੀ ਵਰਨਾ ਕਾਰ (ਨੰਬਰ PB13BK0620) ਬਰਾਮਦ ਕੀਤੀ ਗਈ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 303(2) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਤਾਂ ਜੋ ਇਲਾਕੇ ਵਿੱਚ ਹੋਈਆ ਹੋਰ ਚੋਰੀਆਂ ਦੀਆ ਵਾਰਦਾਤਾ ਦਾ ਖੁਲਾਸਾ ਕੀਤਾ ਜਾ ਸਕੇ

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਕਿਸਾਨ ਆਗੂਆਂ ਦੀ ਰਿਹਾਈ ਲਈ ਕਿਸਾਨਾਂ ਨੇ ਸਕੱਤਰੇਤ ਦਾ ਗੇਟ ਕੀਤਾ ਬੰਦ

DAV College, Bathinda ਵੱਲੋਂ ਕੁਦਰਤੀ ਉਤਪਾਦ ਪ੍ਰਦਰਸ਼ਨੀ ਅਤੇ ਪਲਾਸਟਿਕ ਦੇ ਪਰਿਆਵਰਣ-ਮਿਤਰ ਵਿਕਲਪਾਂ ਦਾ ਆਯੋਜਨ

Leave a Reply

Your email address will not be published. Required fields are marked *