Bathinda News: ਜੇਲ ਚ ਬੰਦ ਕਿਸਾਨ ਆਗੂਆਂ ਦੀ ਰਿਹਾਈ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੇ ਮੋਰਚੇ ਦੌਰਾਨ ਡਿਪਟੀ ਕਮਿਸ਼ਨਰ ਦਫਤਰ ਦੇ ਇੱਕ ਨੰਬਰ ਗੇਟ ਦਾ ਇਕ ਘੰਟੇ ਲਈ ਘਿਰਾਓ ਕੀਤਾ ਗਿਆ। ਉਸ ਤੋਂ ਬਾਅਦ ਪੁਰਾਣੇ ਬੱਸ ਸਟੈਂਡ ਤੱਕ ਰੋਹ ਭਰਪੂਰ ਮੁਜ਼ਾਹਰਾ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨ ਨਾਲ ਕਿਸਾਨ ਵਫਦ ਦੀ ਇਕ ਮੀਟਿੰਗ ਹੋਈ। ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ 307 ਧਾਰਾ ਨਜਾਇਜ਼ ਲਗਾਈ ਗਈ ਹੈ ਇਸ ਨੂੰ ਤੁਰੰਤ ਤੋੜ ਕੇ ਕਿਸਾਨ ਆਗੂਆਂ ਦੀ ਰਿਹਾਈ ਕੀਤੀ ਜਾਵੇ। ਜਿਕਰ ਯੋਗ ਹੈ ਕਿ ਅੱਜ ਮਾਣਯੋਗ ਹਾਈਕੋਰਟ ਵਿੱਚੋ ਸਗਨਦੀਪ ਜਿਉਂਦ ਨੂੰ ਛੁੱਟੀ ਮਿਲ ਗਈ ਹੈ ਤਾਂ ਕਿ ਉਹ ਆਪਣੀ ਮਾਤਾ ਦੀਆਂ ਅੰਤਿਮ ਰਸਮਾ ਪੂਰੀਆਂ ਕਰ ਸਕੇ। ਬਠਿੰਡੇ ਵਿਖੇ ਚੱਲ ਰਿਹਾ ਮੋਰਚਾ ਮੁਲਤਵੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ ਸਿਹਤਮੰਦ ਮਹਿਲਾ ਹੀ ਨਿਰੋਏ ਸਮਾਜ ਦੀ ਹੁੰਦੀ ਹੈ ਨੀਂਹ : ਡਿਪਟੀ ਕਮਿਸ਼ਨਰ
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਚਾਉਕੇ ਸਕੂਲ ਦੀ ਮੈਨੇਜਮੈਂਟ ਦੇ ਖਿਲਾਫ ਲੜ ਰਹੇ ਅਧਿਆਪਕਾਂ ਦੀ ਹਮਾਇਤ ਕਰ ਰਹੇ ਅਤੇ ਸਦੀਆਂ ਤੋਂ ਆਬਾਦ ਕੀਤੀ ਹੋਈ ਜਮੀਨ ਦੀ ਰਾਖੀ ਕਰ ਰਹੇ ਇਹਨਾਂ ਆਗੂਆਂ ਦੇ ਸੰਘਰਸ਼ ਦੌਰਾਨ ਪਾਏ ਕੇਸਾਂ ਤੋਂ ਬਾਅਦ ਜਿਲਾ ਪ੍ਰਸ਼ਾਸਨ ਨਾਲ ਸਮਝੌਤਾ ਵੀ ਹੋ ਗਿਆ ਸੀ ਤੇ ਉਹਨਾਂ ਜੂਨ ਵਿੱਚ ਕਿਹਾ ਸੀ ਕਿ 10 ਦਿਨਾਂ ਅੰਦਰ ਇਹਨਾਂ ਨੂੰ ਜੇਲ ਚੋਂ ਰਿਹਾਅ ਕਰ ਦਿੱਤਾ ਜਾਵੇਗਾ ਪਰ ਜਿਲਾ ਪ੍ਰਸ਼ਾਸਨ ਵੱਲੋਂ ਵਾਅਦਾ ਖਿਲਾਫੀ ਕੀਤੀ ਗਈ। ਇਹ ਮੋਰਚਾ 12 ਜਨਵਰੀ ਤੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਚੱਲ ਰਿਹਾ ਹੈ ਜਿਸ ਨੂੰ 15 ਜਨਵਰੀ ਤੋਂ ਬਾਅਦ ਦੋ ਦਿਨਾਂ ਲਈ ਮੁਲਤਵੀ ਕਰ ਦਿੱਤਾ ਸੀ।ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਪੰਜਾਬ ਖੇਤ ਮਜਦੂਰ ਸਭਾ ਦੇ ਆਗੂ ਮੱਖਣ ਸਿੰਘ ਅਤੇ ਕਿਸਾਨ ਆਗੂ ਗੁਲਾਬ ਸਿੰਘ ਅਤੇ ਗੁਰਮੇਲ ਸਿੰਘ ਨੇ ਵੀ ਸੰਬੋਧਨ ਕੀਤਾ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
