ਆਲ ਇੰਡੀਆ ਅੰਤਰ ਯੂਨੀਵਰਸਿਟੀ ਟੀਮ ਵਿਚ ਪੰਜ ਖਿਡਾਰਨਾਂ ਦੀ ਚੋਣ ਹੋਈ
Bathinda News:ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਤਰ ਕਾਲਜ ਸਾਫਟਬਾਲ ਮੁਕਾਬਲੇ ਡੀ.ਏ.ਵੀ. ਕਾਲਜ ਬਠਿੰਡਾ ਨੇ 17-18 ਜਨਵਰੀ ਨੂੰ ਕਾਲਜ ਵਿੱਚ ਕਰਵਾਏ। ਕਾਲਜ ਦੀਆਂ ਸਾਫਟਬਾਲ ਖਿਡਾਰਨਾਂ ਨੇ ਬੜੀ ਮਿਹਨਤ ਅਤੇ ਲਗਨ ਨਾਲ ਦੂਜਾ ਸਥਾਨ ਹਾਸਿਲ ਕੀਤਾ। ਇਨ੍ਹਾਂ ਵਿਚੋਂ ਪੰਜ ਖਿਡਾਰਨਾਂ ਦੀ ਚੋਣ ਆਲ ਇੰਡੀਆ ਅੰਤਰ ਯੂਨੀਵਰਸਿਟੀ ਟੀਮ ਵਿਚ ਹੋਈ ਹੈ। ਸਾਫਟਬਾਲ ਲੜਕੀਆਂ ਦੇ ਕੋਚ ਪ੍ਰੋ. ਲਵਪ੍ਰੀਤ ਕੌਰ ਨੇ ਬੜੀ ਸ਼ਿੱਦਤ ਨਾਲ ਖਿਡਾਰਨਾਂ ਨੂੰ ਤਿਆਰੀ ਕਰਵਾਈ।ਕਾਲਜ ਦੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ.ਕੁਲਦੀਪ ਸਿੰਘ, ਪ੍ਰੋ.ਨਿਰਮਲ ਸਿੰਘ, ਸਾਫਟਬਾਲ ਕੋਚ ਪ੍ਰੋ. ਲਵਪ੍ਰੀਤ ਕੌਰ ਅਤੇ ਪ੍ਰੋ.ਅਜੇ ਵਾਲੀਆ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਖਿਡਾਰਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਭਵਿੱਖ ਵਿਚ ਸਫ਼ਲ ਹੋਣ ਲਈ ਮਿਹਨਤ ਅਤੇ ਸਿਰੜ ਨਾਲ ਕੰਮ ਕਰਨ ਦੀ ਤਾਕੀਦ ਕੀਤੀ। ਕਾਲਜ ਦੇ ਰਜਿਸਟਰਾਰ ਡਾ. ਸਤੀਸ਼ ਗਰੋਵਰ ਨੇ ਖਿਢਾਰਣਾਂ ਨੂੰ ਮੁਬਾਰਕਬਾਦ ਦਿੰਦਿਆਂ ਉਹਨਾਂ ਦੀ ਹੌਂਸਲਾ ਹਫ਼ਜਾਈ ਕੀਤੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
