Bathinda News: ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਵੱਲੋਂ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਅਤੇ ਖੇਤੀ ਮਾਹਿਰਾਂ ਦੀ ਮਿਲਣੀ ਆਯੋਜਿਤ ਕੀਤੀ ਗਈ। ਜਿਸ ਵਿੱਚ ਵਾਈਸ ਚਾਂਸਲਰ ਡਾ. ਰਾਮੇਸ਼ਵਰ ਸਿੰਘ ਨੇ ਮੁੱਖ ਮਹਿਮਾਨ ਅਤੇ ਉੱਘੇ ਖੇਤੀ ਮਾਹਿਰ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇਲਾਕੇ ਦੇ ਨਾਮਵਰ ਅਗਾਂਹਵਧੂ ਕਿਸਾਨਾਂ, ਮਧੂ ਮੱਖੀ ਪਾਲਕਾਂ ਅਤੇ ਖੇਤੀ ਉੱਦਮੀਆਂ ਨੇ ਖੇਤੀ ਮਾਹਿਰਾਂ ਨਾਲ ਬਦਲਵੇਂ ਫਸਲੀ ਚੱਕਰ, ਖੇਤੀ ਸਹਾਇਕ ਧੰਦਿਆਂ, ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ, ਮਧੂ ਮੱਖੀ ਪਾਲਣ, ਖੁੰਭ ਉਤਪਾਦਨ, ਬੀਜ ਉਤਪਾਦਨ ਅਤੇ ਨਰਸਰੀ ਉਤਪਾਦਨ ਵਰਗੇ ਸਹਾਇਕ ਧੰਦਿਆਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਸੁਚੱਜੀ ਖੇਤੀ ਕਰਨ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।ਡਾ. ਸਿੰਘ ਨੇ ਆਯੋਜਕਾਂ ਅਤੇ ਕਿਸਾਨਾਂ ਦੇ ਅਗਾਂਹਵਧੂ ਨਜ਼ਰੀਏ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੀ.ਕੇ.ਯੂ. ਹਮੇਸ਼ਾ ਹੀ ਕਿਸਾਨਾਂ ਦੀ ਦਸ਼ਾ ਸੁਧਾਰਨ ਲਈ ਯੋਗ ਦਿਸ਼ਾ ਦੇਣ ਦੇ ਉਪਰਾਲੇ ਕਰਦੀ ਹੈ ‘ਵਰਸਿਟੀ ਦਾ ਖੇਤੀਬਾੜੀ ਕਾਲਜ ਇਸ ਕਾਰਜ ਲਈ ਕਿਸਾਨਾਂ ਨਾਲ ਸੰਪਰਕ ਵਿੱਚ ਹੈ ਅਤੇ ਯੂਨੀਵਰਸਿਟੀ ਵੱਲੋਂ ਕਿਸਾਨ ਕਲੱਬ ਬਣਾ ਕੇ ਅਜਿਹੀ ਵਿਚਾਰ-ਚਰਚਾ ਜਾਰੀ ਰੱਖੀ ਜਾਏਗੀ।
ਇਹ ਵੀ ਪੜ੍ਹੋ R.B.D.A.V. School Bathinda ਵਿਖੇ ਸਪੋਰਟਸ ਮੀਟ 2025-26 “ਮਿੰਨੀਓਲੰਪੀਆ” ਦਾ ਆਯੋਜਨ
ਡਾ. ਧੀਮਾਨ ਨੇ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਵਿੱਚ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਕਣਕ ਅਤੇ ਝੋਨੇ ਦਾ ਵੱਢਾ ਯੋਗਦਾਨ ਪਾਇਆ ਜਾਂਦਾ ਹੈ ਪਰ ਹੁਣ ਲੋੜ ਹੈ ਕਿ ਪੰਜਾਬ ਦਾ ਕਿਸਾਨ ਬਾਗਵਾਨੀ, ਸਬਜ਼ੀਆਂ ਦੀ ਕਾਸ਼ਤ,ਬਦਲਵੇਂ ਫਸਲੀ ਚੱਕਰ ਅਤੇ ਸਹਾਇਕ ਧੰਦਿਆਂ ਖਾਸ ਕਰਕੇ ਮੱਧੂ ਮੱਖੀ ਪਾਲਣ, ਖੁੰਭ ਉਤਪਾਦਨ, ਬੀਜ ਉਤਪਾਦਨ, ਨਰਸਰੀ ਤਿਆਰ ਕਰਨ, ਡੇਅਰੀ ਫਾਰਮਿੰਗ ਆਦਿ ਧੰਦਿਆਂ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ। ਉਨ੍ਹਾਂ ਵਰਸਿਟੀ ਨੂੰ ਮਧੂ ਮੱਖੀ ਪਾਲਣ ਬੋਰਡ ਭਾਰਤ ਸਰਕਾਰ ਵੱਲੋਂ ਹਨੀ ਪ੍ਰੋਸੈਸਿੰਗ ਸੈਂਟਰ ਲਈ ਮਿਲੇ ਪ੍ਰੋਜੈਕਟ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਇਸ ਨਾਲ ਜੁੜ ਕੇ ਇਲਾਕੇ ਦੇ ਮੱਧੂ ਮੱਖੀ ਪਾਲਕ ਕਿਸਾਨ ਲਾਹਾ ਲੈ ਸਕਦੇ ਹਨ। ਉਨ੍ਹਾਂ ਵਰਸਿਟੀ ਵੱਲੋਂ ਕਿਸਾਨਾਂ ਨੂੰ ਖੇਤੀ ਵੰਨ ਸੁਵੰਨਤਾ ਅਪਣਾਉਣ ਲਈ ਪ੍ਰੇਰਿਤ ਕੀਤਾ ਕਿਉਂਕਿ ਕਣਕ, ਝੋਨੇ ਦੇ ਫਸਲੀ ਚੱਕਰ ਨਾਲ ਅਨੇਕਾਂ ਵਾਤਾਵਰਣਕ, ਆਰਥਿਕ, ਸਮਾਜਿਕ ਚੁਣੌਤੀਆਂ ਅਤੇ ਉਨ੍ਹਾਂ ਦੇ ਸਮਾਧਾਨ ਲਈ ਖੇਤੀ ਮਾਹਿਰਾਂ ਵੱਲੋਂ ਮਾਰਗ ਦਰਸ਼ਨ ਦੀ ਗੱਲ ਕਹੀ।
ਇਸ ਮੌਕੇ ਅਗਾਂਹਵਧੂ ਕਿਸਾਨ ਚਮਕੌਰ ਸਿੰਘ ਨਥਾਣਾ ਅਤੇ ਗੁਰਚਰਨ ਸਿੰਘ ਤੁੰਗਵਾਲੀ ਨੇ ਵਰਸਿਟੀ ਅਧਿਕਾਰੀਆਂ ਨੂੰ ਕਿਸਾਨਾਂ ਅਤੇ ਖੇਤੀ ਮਾਹਿਰਾਂ ਦੇ ਆਪਸੀ ਸਹਿਯੋਗ ਲਈ ਕਿਸਾਨਾਂ ਨੂੰ ਜੱਥੇਬੰਦ ਕਰਨ ਦਾ ਮਸ਼ਵਰਾ ਦਿੱਤਾ। ਜਿਸ ਦੀ ਸਭਨਾਂ ਨੇ ਤਾੜੀਆਂ ਵਜਾ ਕੇ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਵਿਗਿਆਨੀ ਹੀ ਕਿਸਾਨੀ ਅਤੇ ਕਿਸਾਨਾਂ ਦੀ ਰਹਿਨੁਮਾਈ ਕਰ ਸਕਦਾ ਹੈ।ਡਾਇਰੈਕਟਰ ਐਕਸਟੈਂਸ਼ਨ ਡਾ. ਜਗਦੀਸ਼ ਗਰੋਵਰ ਨੇ ਆਪਣੀ ਸਵਾਗਤੀ ਭਾਸ਼ਣ ਵਿੱਚ ਕਿਸਾਨਾਂ ਨੂੰ ਵਰਸਿਟੀ ਵੱਲੋਂ ਉਪਲਬਧ ਕਰਵਾਏ ਜਾ ਰਹੇ ਸੁਧਰੇ ਬੀਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਰਸਿਟੀ ਵਿਖੇ ਚਲ ਰਹੇ ਖੁੰਭ ਉਤਪਾਦਨ ਅਤੇ ਜੈਵਿਕ ਖਾਦਾਂ ਬਾਰੇ ਵੀ ਚਾਨਣਾ ਪਾਇਆ।ਡੀਨ ਡਾ. ਲੋਕੇਂਦਰ ਕਸ਼ਅਪ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਖੇਤੀ ਦੇ ਵਿਕਾਸ ਲਈ ਵਰਸਿਟੀ ਵੱਲੋਂ ਕਿਸਾਨਾਂ ਨੂੰ ਉਪਲਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ।ਡਾ. ਬਹਾਦਰਜੀਤ ਸਿੰਘ ਅਤੇ ਖੁਸ਼ਵਿੰਦਰ ਬਰਾੜ ਦੀ ਸਮੁੱਚੀ ਟੀਮ ਨੇ ਸ਼ਹਿਦ ਉਤਪਾਦਨ ਨਾਲ ਜੁੜੇ ਪ੍ਰੋਜੈਕਟ ਬਾਰੇ ਚਾਨਣਾ ਪਾਇਆ। ਮੰਚ ਸੰਚਾਲਨ ਦੀ ਭੂਮਿਕਾ ਡਾ. ਬੀ.ਐਸ.ਚੀਮਾ ਨੇ ਨਿਭਾਈ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
