Bathinda ‘ਚ ਕੰਧਾਂ ‘ ਤੇ ਲਿਖਿਆ “ਇੱਥੇ ਚਿੱਟਾ ਸ਼ਰੇਆਮ ਵਿਕਦਾ ਹੈ”

Bathinda News: ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌੜ ਕਲਾਂ ਦੀਆਂ ਕੰਧਾਂ ‘ਤੇ “ਇੱਥੇ ਚਿੱਟਾ ਸ਼ਰੇਆਮ ਵਿਕਦਾ ਹੈ”, ਲਿਖਿਆ ਗਿਆ ਹੈ। ਇਸ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਲਗਾਤਾਰ ਵਾਇਰਲ ਹੋ ਰਹੀਆਂ ਹਨ। ਘਟਨਾ ਦਾ ਪਤਾ ਚੱਲਦਾ ਹੀ ਥਾਣਾ ਮੋੜ ਦੇ ਪੁਲਸ ਐਕਟਿਵ ਹੋ ਗਈ ਹੈ। ਜਦਕਿ ਪਿੰਡ ਦੇ ਲੋਕਾਂ ਨੇ ਚਿੱਟੇ ਤੋਂ ਦੁਖੀ ਹੋ ਕੇ ਸਰਕਾਰ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਿਸੇ ਦੇ ਵੱਲੋਂ ਪਿੰਡ ਮੌੜ ਕਲਾਂ ਦੀਆਂ ਕੰਧਾਂ ਉੱਪਰ ਕਈ ਥਾਂ ਚਿੱਟਾ ਸ਼ਰੇਆਮ ਵਿਕਣ ਦੇ ਬਾਰੇ ਲਿਖਿਆ ਸੀ। ਇਸ ਦਾ ਪਤਾ ਜਦੋਂ ਪੁਲਿਸ ਨੂੰ ਲੱਗਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਇਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਇਸ ਦੌਰਾਨ ਹੀ ਪਿੰਡ ਦੇ ਲੋਕ ਇਕੱਠੇ ਹੋ ਗਏ। ਜਿਨਾਂ ਆਪਣੇ ਪਿੰਡ ਵਿੱਚ ਸ਼ਰੇਆਮ ਚਿੱਟਾ ਵਿਕਣ ਦੇ ਦੋਸ਼ ਲਗਾਉਂਦਿਆਂ ਪੁਲਿਸ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ। ਉਧਰ ਥਾਣਾ ਮੋੜ ਦੇ ਐਸ ਐਚ ਓ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਅਤੇ ਚਿੱਟੇ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਿਛਲੇ ਥੋੜੇ ਸਮੇਂ ਦੌਰਾਨ ਹੀ ਦੋ ਦਰਜਨ ਦੇ ਕਰੀਬ ਪਰਚੇ ਦਰਜ ਕਰਨ ਤੋਂ ਇਲਾਵਾ ਇਸ ਪਿੰਡ ਵਿੱਚੋਂ ਸਵਾ 100 ਗ੍ਰਾਮ ਦੇ ਕਰੀਬ ਚਿੱਟਾ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਪਿੰਡ ਦੇ ਲੋਕਾਂ ਦੀ ਸ਼ਿਕਾਇਤ ‘ਤੇ ਅੱਜ ਸਵੇਰ ਵੀ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਫਿਲਹਾਲ ਇਸ ਘਟਨਾ ਦੀ ਇਲਾਕੇ ਭਰ ਵਿੱਚ ਚਰਚਾ ਹੈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

DAV College Bathinda ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ‘ਅੰਤਰ ਖੇਤਰੀ ਯੁਵਕ ਮੇਲੇ’ ਵਿੱਚ ਪ੍ਰਤਿਭਾ ਦਾ ਕਮਾਲ ਦਿਖਾਇਆ

Moga Police ਵੱਲੋਂ ਜਿਲ੍ਹੇ ਵਿੱਚ CASO ਅਪਰੇਸ਼ਨ ਦੌਰਾਨ ਨਸ਼ਿਆਂ ਨਾਲ ਪ੍ਰਭਾਵਿਤ ਸਥਾਨਾਂ/ਹੋਟਸਪੋਟ ਦੀ ਕੀਤੀ ਗਈ ਸਰਚ ਅਤੇ ਚੈਕਿੰਗ

Leave a Reply

Your email address will not be published. Required fields are marked *