Moga News: Moga Police ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਇਲਾਕੇ ਦੇ ਨਾਮੀ ਨਸ਼ਾ ਤਸਕਰ ਦੀ ਕੋਠੀ ਵਿੱਚੋਂ 28000 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਮੱਗਲਰ ਦੀ ਕੋਠੀ ਵਿੱਚੋ 26600 ਪ੍ਰੈਗਾਬਿਨ ਕੈਪਸੂਲ,1000 ਟਰਾਮਾਡੋਲ ਕੈਪਸੂਲ ਅਤੇ 300 ਟਰਾਮਾਡੋਲ ਗੋਲੀਆ ਬਰਾਮਦ ਹੋਈਆਂ ਹਨ। ਜਦਕਿ ਕੋਠੀ ਮਾਲਕ ਸੁਖਦੇਵ ਸਿੰਘ ਦੀ ਭਾਲ ਜਾਰੀ ਹੈ। SSP ਅਜੈ ਗਾਧੀ ਨੇ ਦੱਸਿਆ ਕਿ ਧਰਮਕੋਟ ਪੁਲੀਸ ਵੱਲੋਂ ਇੱਕ ਗੁਪਤ ਸੁੂਚਨਾ ਦੇ ਅਧਾਰ ਉਪਰ ਸੁਖਦੇਵ ਸਿੰਘ ਵਾਸੀ ਸੰਗਲਾ ਦੀ ਨਾਨਕਸਰ ਕਲੋਨੀ ਧਰਮਕੋਟ ਵਿੱਚ ਬਣੀ ਕੋਠੀ ਉਪਰ ਇਹ ਰੇਡ ਕੀਤੀ ਗਈ ਸੀ। ਇਸ ਦੇ ਖਿਲਾਫ ਮੁਕੱਦਮਾ ਨੰਬਰ 320 ਮਿਤੀ 26.11.2025 ਅ/ਧ 22.61.85 ਅਤੇ 223 ਬੀਐਨਐਸ ਥਾਣਾ ਧਰਮਕੋਟ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਇਸਤੋਂ ਇਲਾਵਾ ਦੋਸ਼ੀ ਦੀ ਭਾਲ ਜਾਰੀ ਹੈ,ਇਸ ਨੂੰ ਕਾਬੂ ਕਰਕੇ ਅਗਲੀ ਕਰਵਾਈ ਕੀਤੀ ਜਾਵੇਗੀ।
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
