ਚੋਰੀ ਕਰਨ ਵਾਲਾ ਚੜਿਆ ਪੁਲਿਸ ਅੜਿੱਕੇ

Moga News: ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ SSP ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ, PPS/SP(I) ਮੋਗਾ, ਸ਼੍ਰੀ ਗੁਰਪ੍ਰੀਤ ਸਿੰਘ ਸਰਾਂ, PPS/DSP (City Moga) ਦੀ ਸੁਪਰਵੀਜਨ ਹੇਠ ਮੋਗਾ ਅਤੇ ਇੰਸ ਵਰੁਣ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਮੋਗਾ ਵੱਲੋ ਮਿਤੀ 23.11.2025 ਨੂੰ ਥਾਣਾ ਸਿਟੀ ਮੋਗਾ ਵਿਖੇ ਜਸਪਾਲ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਮਕਾਨ ਨੰਬਰ 15/2 ਵਾਰਡ ਨੰਬਰ 02 ਕਚਿਹਰੀ ਰੋਡ ਮੇਨ ਬਜਾਰ ਮੋਗਾ ਵਿਖੇ ਪ੍ਰਿੰਸ ਸਟੂਡੀਓ ਦੇ ਨਾਮ ਪਰ ਮੇਨ ਬਜਾਰ ਮੋਗਾ ਵਿੱਚ ਦੁਕਾਨ ਹੈ ਮਿਤੀ 21.11.2025 ਨੂੰ ਜਸਪਾਲ ਸਿੰਘ ਆਪਣੀ ਦੁਕਾਨ ਉੱਪਰ ਬਣੇ ਕਮਰੇ ਪਾਸ ਪੁੱਜਾ ਤਾਂ ਦੇਖਿਆ ਕਿ ਕਮਰੇ ਦਾ ਤਾਲਾ ਬਾਹਰੋ ਟੁੱਟਿਆ ਹੋਇਆ ਸੀ ਜਦੋ ਜਸਪਾਲ ਸਿੰਘ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਉੱਪਰ ਬਣੇ ਸਮਾਨ ਖਿਲਰਿਆ ਹੋਇਆ ਸੀ ਅਤੇ ਅਲਮਾਰੀ ਨੂੰ ਤੋੜ ਕੇ ਇੱਕ ਲੈਪਟੋਪ, ਦੋ ਕੈਮਰੇ ਫੋਟੋਗ੍ਰਾਫੀ ਵਾਲੇ, ਇੱਕ ਫਲੈਸ਼ ਲਾਈਟ, ਜਿਲ੍ਹਾ ਦੀ ਕੁੱਲ ਮਲੀਤੀ 30 ਹਜਾਰ ਰੁਪਏ ਹੈ ਚੋਰੀ ਕਰਕੇ ਲੈ ਗਿਆ ਹੈ। ਜਿਸਦੇ ਖਿਲਾਫ ਮੁਕੱਦਮਾ ਨੰਬਰ 257 ਮਿਤੀ 23.11.2025 ਅ/ਧ 331(3), 305 ਬੀ.ਐਨ.ਐਸ ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਵਾਰਦਾਤ ਦੇ ਮੁੱਖ ਦੋਸ਼ੀ ਸਰਬਜੀਤ ਸਿੰਘ ਉਰਫ ਲਾਭ ਸਿੰਘ ਵਾਸੀ ਮਸੀਤਾ ਵਾਲਾ ਰਾਹ ਧੱਲੇਕੇ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸਨੂੰ ਅੱਜ ਪੇਸ਼ ਅਦਾਲਤ ਕੀਤਾ ਜਾਣਾ ਹੈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਮਹਾਰਿਸ਼ੀ ਮੇਂਹੀਂ ਧਿਆਨ ਮਿਸ਼ਨ ਵਿਖੇ ਦੋ ਦਿਨਾਂ ਅਖੰਡ ਰਾਮਾਇਣ ਪਾਠ ਸਮਾਪਤ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਮਰਜੀਤ ਮਹਿਤਾ

ਜ਼ਿਲ੍ਹੇ ਦੇ 34 ਸੇਵਾ ਕੇਂਦਰਾਂ ‘ਚ ‘ਪੈਨਸ਼ਨਰ ਸੇਵਾ ਪੋਰਟਲ’ ਸਹੂਲਤ ਸ਼ੁਰੂ : ਡਿਪਟੀ ਕਮਿਸ਼ਨਰ

Leave a Reply

Your email address will not be published. Required fields are marked *