ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ

Bathinda News:ਸ੍ਰਿਸ਼ਟੀ ਦੀ ਚਾਦਰ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਸ਼ਹੀਦੀ ਵਰ੍ਹੇ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਰਕਲ ਸਟੱਡੀ ਬਠਿੰਡਾ ਵੱਲੋਂ ਅੰਤਰ ਸਕੂਲ ਯੁਵਕ ਮੇਲਾ ਲਿਟਲ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਕਰਵਾਇਆ ਗਿਆ। ਜਿਸ ਵਿਚ 30 ਵੱਖ ਵੱਖ ਸਕੂਲਾਂ ਲੱਗਪਗ 300 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੇਲੇ ਵਿੱਚ ਕਵਿਸ਼ਰੀ, ਕਵਿਤਾਵਾਂ,ਕੁਇਜ਼ ਅਤੇ ਦਸਤਾਰਾਂ ਦੇ ਮੁਕਾਬਲੇ ਕਰਵਾਏ ਗਏ। ਸਕੂਲਾਂ ਦੇ ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਕਵੀਸ਼ਰੀ ਮੁਕਾਬਲੇ ਵਿੱਚ ਦਮਨਜੋਤ ਕੌਰ,ਹਰਗੁਣ ਕੌਰ ਤੇ ਅਮਾਨਤ ਕੌਰ ਸ੍ਰੀ ਗੁਰੂ ਨਾਨਕ ਦੇਵ ਸਕੂਲ ਕਮਲਾ ਨਹਿਰੂ ਬਠਿੰਡਾ ਪਹਿਲੇ, ਸੰਜਮਪ੍ਰੀਤ ਕੌਰ ਤੇ ਜਸ਼ਨਦੀਪ ਕੌਰ ਸੰਤ ਕਬੀਰ ਕਾਨਵੇਂਟ ਸਕੂਲ ਭੁੱਚੋ ਦੂਜੇ, ਸੁਖਦੀਪ ਕੌਰ ਤੇ ਖੁਸ਼ਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ ਤੀਜੇ ਸਥਾਨ, ਕਵਿਤਾ ਦੇ ਮੁਕਾਬਲੇ ਵਿੱਚ ਜਸ਼ਨਦੀਪ ਕੌਰ ਦਸਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਾਦਲ ਪਹਿਲੇ, ਮਨਦੀਪ ਸਿੰਘ ਸਰਕਾਰੀ ਹਾਈ ਸਕੂਲ ਚੁੱਘੇ ਖੁਰਦ ਦੂਜੇ,ਗੁਰਮਨ ਕੌਰ ਸੰਤ ਕਬੀਰ ਕਾਨਵੇਂਟ ਸਕੂਲ ਭੁੱਚੋ ਤੀਜੇ ਸਥਾਨ ‘ਤੇ ਰਹੇ।

ਇਹ ਵੀ ਪੜ੍ਹੋ  Summer Hil Convent School ਵਿਖੇ ਸੱਤ ਦਿਨਾਂ “ਸ਼੍ਰੀਮਦ ਭਗਵਦ ਗੀਤਾ” ਪ੍ਰੋਗਰਾਮ ਆਯੋਜਿਤ

ਕੁਇਜ਼ ਮੁਕਾਬਲੇ ਵਿਚ ਵਿਪਨਦੀਪ ਕੌਰ, ਜੈਸ਼ਮੀਨ ਕੌਰ ਦਸ਼ਮੇਸ਼ ਗਰਲਜ਼ ਸਕੂਲ ਬਾਦਲ ਨੇ ਪਹਿਲਾ, ਅਰਸ਼ਦੀਪ ਕੌਰ,ਹਰਜੋਤ ਕੌਰ ਦਸ਼ਮੇਸ਼ ਪਬਲਿਕ ਸਕੂਲ ਕੋਟਫੱਤਾ ਨੇ ਦੂਜਾ, ਜਸਮੀਨ ਕੌਰ, ਜੈੈਸ਼ਮੀਨ ਕੌਰ ਸ੍ਰੀ ਗੁਰੂ ਹਰਗੋਬਿੰਦ ਕਾਨਵੇਂਟ ਸਕੂਲ ਨਥਾਣਾ ਨੇ ਤੀਜਾ ਸਥਾਨ ਹਾਸਲ ਕੀਤਾ। ਦਸਤਾਰ ਮੁਕਾਬਲਾ ਲੜਕੀਆਂ ਵਿੱਚ ਪਹਿਲਾ ਸਥਾਨ ਜੈਸ਼ਮੀਨ ਕੌਰ ਦਸ਼ਮੇਸ਼ ਗਰਲਜ਼ ਸਕੂਲ ਬਾਦਲ, ਦੂਜਾ ਸਥਾਨ ਤਰਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵੀਆਂ, ਤੀਜਾ ਸਥਾਨ ਰਮਨਦੀਪ ਕੌਰ ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਨੇ ਪ੍ਰਾਪਤ ਕੀਤਾ l ਇਸੇ ਤਰ੍ਹਾਂ ਹੀ ਦਸਤਾਰ ਮੁਕਾਬਲਾ ਸੀਨੀਅਰ ਗਰੁੱਪ ਵਿੱਚ ਖੁਸ਼ਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲੀ ਨਿਹਾਲ ਸਿੰਘ ਵਾਲਾ ਨੇ ਪਹਿਲਾ,ਜਸਦੀਪ ਸਿੰਘ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਠਿੰਡਾ ਨੇ ਦੂਜਾ, ਅਰਮਾਨਦੀਪ ਸਿੰਘ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਠਿੰਡਾ ਨੇ ਤੀਜਾ, ਦਸਤਾਰ ਮੁਕਾਬਲਾ ਜੂਨੀਅਰ ਗਰੁੱਪ ਵਿੱਚ ਅਮਰ ਸਿੰਘ ਸਰਕਾਰੀ ਹਾਈ ਸਕੂਲ ਚੁੱਘੇ ਖੁਰਦ ਨੇ ਪਹਿਲਾ, ਹਰਮਨਜੀਤ ਸਿੰਘ ਸੰਤ ਬਾਬਾ ਫਤਿਹ ਸਿੰਘ ਸਕੂਲ ਨੇ ਦੂਜਾ,ਅਭੇਜੀਤ ਸਿੰਘ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਠਿੰਡਾ ਨੇ ਤੀਜਾ ਸਥਾਨ ਹਾਸਿਲ ਕੀਤਾ।

ਇਹ ਵੀ ਪੜ੍ਹੋ  ਭਾਰਤੀ ਸੰਸਦ ਵਿੱਚ ਭਾਸ਼ਣ ਦੇਣ ਤੇ ਵਿਦਿਆਰਥਣ ਪਵਨਦੀਪ ਕੌਰ ਅਤੇ ਗਾਇਡ ਅਧਿਆਪਕ ਸੁਮਿਤਪਾਲ ਸਿੰਘ ਸਨਮਾਨਿਤ

ਇਸ ਯੁਵਕ ਮੇਲੇ ਵਿੱਚ ਨੈਤਿਕ ਸਿੱਖਿਆ ਇਮਤਿਹਾਨ 2025 ਦੇ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਤੋਂ ਇਲਾਵਾ ਲਗਭਗ 67 ਵਿਦਿਆਰਥੀਆਂ ਨੂੰ ਮੈਰਿਟ ਟਰੋਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ lਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਖੇਤਰ ਦੇ ਪ੍ਰਧਾਨ ਬਲਵੰਤ ਸਿੰਘ ਕਲਚਰਾਣੀ, ਸਕੱਤਰ ਡਾ.ਗੁਰਜਿੰਦਰ ਸਿੰਘ ਰੋਮਾਣਾ, ਅਧਿਆਪਕ ਵਿੰਗ ਦੇ ਇੰਚਾਰਜ ਇਕਬਾਲ ਸਿੰਘ ਕਾਉਣੀ, ਸਮਾਜਿਕ ਵਿੰਗ ਦੇ ਇੰਚਾਰਜ ਸੁਰਿੰਦਰ ਪਾਲ ਸਿੰਘ, ਰਮਨਦੀਪ ਸਿੰਘ, ਜਸਵੀਰ ਸਿੰਘ, ਊਧਮ ਸਿੰਘ, ਸ਼ਾਹਬਾਜ਼ ਸਿੰਘ, ਗੁਰਧਿਆਨ ਸਿੰਘ ਹਾਜ਼ਰ ਸਨ। ਅੰਤ ਵਿੱਚ ਸਕੂਲ ਦੇ ਚੇਅਰਮੈਨ ਸ. ਮਹਿੰਦਰ ਸਿੰਘ ਨੇ ਸਾਰੇ ਅਧਿਆਪਕ ਸਹਿਬਾਨ, ਵਿਦਿਆਰਥੀਆਂ ਅਤੇ ਸਟੱਡੀ ਸਰਕਲ ਦੀ ਟੀਮ ਦਾ ਧੰਨਵਾਦ ਕੀਤਾ l

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

Summer Hil Convent School ਵਿਖੇ ਸੱਤ ਦਿਨਾਂ “ਸ਼੍ਰੀਮਦ ਭਗਵਦ ਗੀਤਾ” ਪ੍ਰੋਗਰਾਮ ਆਯੋਜਿਤ

ਮਹਾਰਿਸ਼ੀ ਮੇਂਹੀਂ ਧਿਆਨ ਮਿਸ਼ਨ ਵਿਖੇ ਦੋ ਦਿਨਾਂ ਅਖੰਡ ਰਾਮਾਇਣ ਪਾਠ ਸਮਾਪਤ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਮਰਜੀਤ ਮਹਿਤਾ

Leave a Reply

Your email address will not be published. Required fields are marked *