Moga Police ਵੱਲੋ 100 ਗ੍ਰਾਮ ਹੈਰੋਇਨ ਸਮੇਤ ਤਿੰਨ ਨੋਜਵਾਨ ਕਾਬੂ,ਅਗਲੇਰੀ ਤਫਤੀਸ ਕੀਤੀ ਆਰੰਭ

Moga News: ਨਸ਼ਾ ਤਸਕਰਾਂ ਖਿਲਾਫ ਸ਼ੁਰੂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਐੱਸ.ਐੱਸ.ਪੀ ਸ੍ਰੀ ਅਜੇ ਗਾਂਧੀ ਮੋਗਾ, ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ ਸ੍ਰੀ ਅਨਵਰ ਅਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਇੰਸ:ਲਛਮਣ ਸਿੰਘ ਮੁੱਖ ਅਫਸਰ ਥਾਣਾ ਅਜੀਤਵਾਲ ਦੀ ਅਗਵਾਈ ਹੇਠ ਥਾਣਾ ਅਜੀਤਵਾਲ ਦੀ ਪੁਲਿਸ ਵੱਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।ਮਿਤੀ 14.11.2025 ਨੂੰ ਹੋਲ਼: ਜੁਝਾਰ ਸਿੰਘ 1438/ਮੋਗਾ ਸਮੇਤ ਪੁਲਿਸ ਪਾਰਟੀ ਬਾ ਸਵਾਰੀ ਸਰਕਾਰੀ ਗੱਡੀ ਸਕਾਰਪਓ ਨੰਬਰੀ PB-65-BK-9558 ਜਿਸ ਨੂੰ ਏ.ਐਸ.ਆਈ. (ਲੋਕਲ ਰੈਕ) ਗੁਰਮੇਲ ਸਿੰਘ ਨੰਬਰ 679/ਮੋਗਾ ਚਲਾ ਰਿਹਾ ਸੀ।ਬਰਾਏ ਕਰਨੇ ਗਸਤ ਦਾ ਚੈਕਿੰਗ ਸੱਕੀ ਪੁਰਸ਼ਾ ਦੇ ਸੰਬਧ ਵਿੱਚ ਇਲਾਕਾ ਥਾਣਾ ਅਜੀਤਵਾਲ ਤੋ ਲਿੰਕ ਰੋਡ ਕੋਕਰੀ ਫੁਲਾ ਸਿੰਘ ਵਾਲਾ ਨੂੰ ਜਾ ਰਹੇ ਸੀ ।

ਇਹ ਵੀ ਪੜ੍ਹੋ  ਤਰਨਤਾਰਨ ਜਿਮਨੀ ਚੋਣ ਨਤੀਜੇ; ਸਿਮਰਨਜੀਤ ਸਿੰਘ ਮਾਨ ਵੱਲੋਂ ਪੰਥਕ ਏਕਤਾ ਦਾ ਸੱਦਾ

ਤਾ ਵਕਤ ਕ੍ਰੀਬ 09:00 ਪੀ.ਐਮ.ਦਾ ਹੋਵੇਗਾ ਕਿ ਜਦ ਪੁਲਿਸ ਪਾਰਟੀ ਅਜੀਤਵਾਲ ਤੋ ਥੋੜੀ ਦੂਰ ਲਿੰਕ ਰੋਡ ਕੋਕਰੀ ਫੂਲਾ ਸਿੰਘ ਵਾਲਾ ਪੁਜੀ ਤਾਂ ਕੋਕਰੀ ਫੁਲਾ ਸਿੰਘ ਵਾਲਾ ਦੀ ਤਰਫੋ ਇਕ ਮੋਟਰਸਾਈਕਲ ਆ ਰਿਹਾ ਸੀ ਜਿਹਨਾ ਨੂੰ ਚੈਕ ਕਰਨ ਲਈ ਮਨ ਐਚ.ਸੀ. ਨੇ ਗੱਡੀ ਰੋਕ ਕੇ ਰੁਕਨ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਇਕਲ ਚਾਲਕ ਨੇ ਪੁਲਿਸ ਪਾਰਟੀ ਨੂੰ ਵੇਖ ਕਿ ਘਬਰਾ ਕੇ ਮੋਟਰਸਾਇਕਲ ਪਿਛੇ ਨੂੰ ਮੋੜ ਕੇ ਭਜਾਉਣ ਦੀ ਕੋਸ਼ਿਸ ਕੀਤੀ ਤਾਂ ਮੋਟਰਸਾਇਕਲ ਬੰਦ ਹੋ ਗਿਆ ਮੋਟਰਸਾਇਕਲ ਚਾਲਕ ਨੇ ਮੋਟਰਸਾਇਕਲ ਦੇ ਹੈਡਲ ਨਾਲ ਲਮਕਦੀ ਵਜਨਦਾਰ ਚੀਜ ਹੈਡਲ ਤੋ ਲਾਹ ਕਿ ਧਰਤੀ ਪਰ ਸੁੱਟ ਦਿੱਤੀ ਤਾਂ ਮਨ ਐਚ.ਸੀ. ਨੇ ਫੁਰਤੀ ਨਾਲ ਸਮੇਤ ਸਾਥੀ ਕਰਮਚਾਰੀਆ ਦੀ ਮਦਦ ਨਾਲ ਤਿੰਨੇ ਨੌਜਵਾਨ ਸਮੇਤ ਮੋਟਰਸਾਇਕਲ ਸਪਲੈਡਰ ਰੰਗ ਕਾਲਾ ਨੰਬਰੀ PB-10-EZ-9255 ਸਵਾਰਾ ਨੂੰ ਕਾਬੂ ਕਰ ਲਿਆ। ਅਤੇ ਇਹਨਾ ਵੱਲੋ ਧਰਤੀ ਪਰ ਸੁੱਟੇ ਲਿਫਾਫੇ ਨੂੰ ਚੈਕ ਕੀਤਾ ਜਿਸ ਨੂੰ ਚੈਕ ਕਰਨ ਤੇ ਉਸ ਵਿਚ 100 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜਿਸ ਤੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਸੰਨੀ ਢਿੱਲੋਂ ਨੇ ਪਿੰਡਾਂ ਦੇ ਵਿਕਾਸ ਲਈ 20 ਲੱਖ ਰੁਪਏ ਦੇ ਚੈੱਕ ਵੰਡੇ

ਬਿਹਾਰ ਵਿੱਚ ਐਨਡੀਏ ਦੀ ਇਤਿਹਾਸਕ ਜਿੱਤ ਦੇ ਮੌਕੇ ਬਠਿੰਡਾ ਵਿੱਚ ਜਸ਼ਨ ਮਨਾਏ ਗਏ—ਭਾਜਪਾ ਵਰਕਰਾਂ ਨੇ ਵਿਕਾਸ ਅਤੇ ਵਿਸ਼ਵਾਸ ਦੇ ਸੰਦੇਸ਼ ਨਾਲ ਗੂੰਜਿਆ

Leave a Reply

Your email address will not be published. Required fields are marked *