Guru Nanak Dev Public School Kamla Nehru Nagar ਵਿਖੇ ਬਾਲ ਦਿਵਸ ਮੌਕੇ ਖੇਡ ਸਮਾਰੌਹ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

Bathinda News: Guru Nanak Dev Public School Kamla Nehru Nagar ਵਿਖੇ ਬਾਲ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਸਕੂਲ ਵੱਲੋਂ ਖੇਡ ਮੁਕਾਬਲੇ ਅਤੇ ਸੱਭਿਆਚਾਰਕ ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਸ.ਜੋਗਿੰਦਰ ਸਿੰਘ ਸਿੱਧੂ (ਪ੍ਰਧਾਨ) ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਸਵਾਗਤ ਨਾਲ ਹੋਈ। ਇਸ ਮੌਕੇ ਸ.ਕਰਨੈਲ ਸਿੰਘ ਚਾਹਲ (ਪ੍ਰਧਾਨ) , ਪ੍ਰਿੰਸੀਪਲ ਸ੍ਰੀਮਤੀ ਲਖਵੀਰ ਕੌਰ ਤੇ ਸਮੂਹ ਸਟਾਫ ਗੁਰੂ ਨਾਨਕ ਦੇਵ ਪਬਲਿਕ ਸ.ਸ.ਸਕੂਲ ਸਿਵਲ ਸਟੇਸ਼ਨ ਬਠਿੰਡਾ ਵੱਲੋਂ ਵੀ ਸਿ਼ਰਕਤ ਕੀਤੀ ਗਈ।

ਇਹ ਵੀ ਪੜ੍ਹੋ  ਪਸ਼ੂ ਪਾਲਣ ਇੱਕ ਐਸਾ ਕਿੱਤਾ ਹੈ ਜੋ ਰੋਜ਼ਾਨਾ ਕਰਦਾ ਹੈ ਆਮਦਨ ਪੈਦਾ : ਗੁਰਮੀਤ ਸਿੰਘ ਖੁੱਡੀਆਂ

ਇਸ ਮੌਕੇ ਸਕੂਲ ਦੇ ਪੁਰਾਣੇ ਵਿਦਿਆਰਥੀ ਐਵੀ ਸਰਾਂ ਪ੍ਰਸਿੱਧ ਪੰਜਾਬੀ ਗਾਇਕ ਅਤੇ ਫਿਲਮ ਮਿੳਜਿਕ ਕੰਪੋਜ਼ਰ ਹਰਕੀਰਤ ਸਿੰਘ ਆਰਚੀਟੈਕਟ , ਯਸ਼ਪਾਲ ਸਿੰਘ ਨਿੱਕੂ ਪ੍ਰਸਿੱਧ ਗਾਇਕ, ਨਵਪ੍ਰੀਤ ਸਿੰਘ , ਮਨਕੀਰਤ ਸਿੰਘ ਆਈ.ਸੀ.ਆਈ ਬੈਂਕ ਯੂਨਿਟ ਮੈਨੇਜਰ, ਕਰਨਦੀਪ ਸਿੰਘ ਚਾਰਟ ਅਕਾਊਂਟੈਂਟ ਨੂੰ ਸਕੂਲ ਦੀਆਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ।ਆਏ ਹੋਏ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਅਤੇ ਸਹਿਕਾਰਤਾ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪੇ੍ਰਰਿਤ ਕੀਤਾ ਤਾਂ ਜੋ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ।

ਇਹ ਵੀ ਪੜ੍ਹੋ  ਸੂਬਾ ਪੱਧਰੀ ਖੇਡਾਂ ਸਰਕਲ ਕਬੱਡੀ ਵਿੱਚ ਲੁਧਿਆਣਾ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

ਵਿਦਿਆਰਥੀਆਂ ਨੇ ਪੰਡਤ ਜਵਾਹਰ ਲਾਲ ਨਹਿਰੂ ਜੀ ਨੂੰ ਸਮਰਪਿਤ ਨਾਚ, ਗੀਤ ਅਤੇ ਭਾਸ਼ਣਾ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ।ਖੇਡ ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਖੇਡ ਜਜਬੇ ਅਤੇ ਟੀਮ ਵਰਕ ਦੀ ਅਸਲ ਭਾਵਨਾ ਜਤਾਈ ।ਸਕੂਲ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਜਸਦੀਪ ਕੌਰ ਮਾਨ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਕੋਸਿ਼ਸਾ ਦੀ ਪ੍ਰਸੰਸਾ ਕੀਤੀ ਅਤੇ ਸਭ ਨੂੰ ਵਧਾਈ ਦਿੱਤੀ ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

ਪਸ਼ੂ ਪਾਲਣ ਇੱਕ ਐਸਾ ਕਿੱਤਾ ਹੈ ਜੋ ਰੋਜ਼ਾਨਾ ਕਰਦਾ ਹੈ ਆਮਦਨ ਪੈਦਾ : ਗੁਰਮੀਤ ਸਿੰਘ ਖੁੱਡੀਆਂ

ਤਰਨਤਾਰਨ ਜਿਮਨੀ ਚੋਣ ਨਤੀਜੇ; ਸਿਮਰਨਜੀਤ ਸਿੰਘ ਮਾਨ ਵੱਲੋਂ ਪੰਥਕ ਏਕਤਾ ਦਾ ਸੱਦਾ

Leave a Reply

Your email address will not be published. Required fields are marked *