Bathinda ਦੇ ਰਤਨ ਲਾਟਰੀ ਸਟਾਲ ਤੋਂ ਖਰੀਦੀ ਟਿਕਟ’ਚੋਂ ਨਿਕਲਿਆਂ 43ਵਾਂ ਕਰੋੜਪਤੀ

ਹੁਣ ਮੁੜ ਨਿਕਲੀ 11 ਕਰੋੜ ਦੀ ਲਾਟਰੀ, ਪਰ ਕਰੋੜਪਤੀ ਬਣਨ ਵਾਲੇ ਦਾ ਹਾਲੇ ਤੱਕ ਕੋਈ ਥਹੁ-ਪਤਾ ਨਹੀਂ !
Bathinda News: ਪੰਜਾਬ ਸਰਕਾਰ ਵੱਲੋਂ ਚਲਾਈ ਜਾਂਦੀ ਲਾਟਰੀ ਦੇ ਦੀਵਾਲੀ ਬੰਪਰ ਦੇ 11 ਕਰੋੜ ਰੁਪਏ ਦਾ ਪਹਿਲਾ ਇਨਾਮ ਬਠਿੰਡਾ ਇਲਾਕੇ ‘ਚ ਨਿਕਲਿਆ ਹੈ। ਸ਼ਹਿਰ ਦੇ ਵੀਰ ਕਲੌਨੀ ਇਲਾਕੇ ਦੀ ਮਸ਼ਹੂਰ ਰਤਨ ਲਾਟਰੀ ਦੀ ਸਟਾਲ ਤੋਂ ਖਰੀਦੀ ਗਈ ਟਿਕਟ (ਨੰਬਰ ਏ-438586) ਨੂੰ ਇਹ ਇਨਾਮ ਨਿਕਲਿਆ ਹੈ ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਤਣ ਵਾਲੇ ਦਾ ਹਾਲੇ ਤੱਕ ਕੋਈ ਥਹੁ-ਪਤਾ ਨਹੀਂ ਲੱਗ ਰਿਹਾ।ਜਦ ਕਿ ਦੂਜੇ ਪਾਸੇ ਲਾਟਰੀ ਵਾਲੇ ਅੱਡੇ ਨੂੰ ਵਿਆਹ ਸਮਾਗਮ ਦੀ ਤਰ੍ਹਾਂ ਸਜਾਇਆ ਗਿਆ ਹੈ ਤੇ ਸਵੇਰ ਤੋਂ ਹੀ ਲੱਡੁ ਵੰਡੇ ਜਾ ਰਹੇ ਹਨ। ਲਾਟਰੀ ਸੰਚਾਲਕਾਂ ਨੂੰ ਇਸ ਗੱਲ ਦੀ ਖ਼ੁਸੀ ਹੈ ਕਿ ਪਹਿਲਾਂ ਇਨਾਮ ਉਨ੍ਹਾਂ ਦੇ ਅੱਡੇ ਤੋਂ ਖਰੀਦੀ ਟਿਕਟ ਨੂੰ ਨਿਕਲਿਆ ਹੈ, ਜਿਸਦਾ ਕਮਿਸ਼ਨ ਉਨ੍ਹਾਂ ਨੂੰ ਮਿਲਣਾ ਹੈ ਪ੍ਰੰਤੂ ਲਾਟਰੀ ਖਰੀਦਣ ਵਾਲੇ ਦਾ ਕੋਈ ਥਹੁ-ਪਤਾ ਨਾ ਲੱਗਣ ਕਾਰਨ ਪ੍ਰੇਸ਼ਾਨ ਵੀ ਦਿਖਾਈ ਦੇ ਰਹੇ ਹਨ।

ਰਤਨ ਲਾਟਰੀ ਦੇ ਪ੍ਰੋਪਾਈਟਰ ਊਮੇਸ਼ ਕੁਮਾਰ ਨੇ ਮੀਡੀਆ ਨੁੰ ਦਸਿਆ ਕਿ , ”ਉਨ੍ਹਾਂ ਦੇ ਸਟਾਲ ਤੋਂ ਖਰੀਦੀ ਟਿਕਟ ਨੂੰ ਪਹਿਲਾਂ ਇਨਾਮ ਨਿਕਲਣ ਦੀ ਬਹੁਤ ਖ਼ੁਸੀ ਹੈ ਤੇ ਇਸਦੇ ਚੱਲਦੇ ਹੀ ਸਟਾਲ ਨੂੰ ਦੁਲਹਨ ਵਾਂਗ ਸਜਾਉਣ ਤੋਂ ਇਲਾਵਾ ਇੱਥੇ ਲੱਡੁ ਵੰਡੇ ਜਾ ਰਹੇ ਹਨ ਅਤੇ ਭੰਗੜੇ ਪਾਏ ਜਾ ਰਹੇ ਹਨ। ” ਉਮੇਸ਼ ਨੇ ਅੱਗੇ ਦਸਿਆ ਕਿ ਕਰੀਬ 35-40 ਸਾਲਾਂ ਤੋਂ ਉਹ ਲਾਟਰੀ ਦਾ ਕੰਮ ਕਰਦੇ ਆ ਰਹੇ ਹਨ ਤੇ ਹੁਣ ਤੱਕ 43 ਵਿਅਕਤੀ ਉਨ੍ਹਾਂ ਦੇ ਸਟਾਲ ਤੋਂ ਟਿਕਟ ਖਰੀਦ ਕੇ ਕਰੋੜਪਤੀ ਬਣ ਚੁੱਕੇ ਹਨ, ਜਦਕਿ ਲੱਖਾਂ ਤੇ ਹਜ਼ਾਰਾਂ ਵਾਲਿਆਂ ਦੀ ਗਿਣਤੀ ਅਣਗਿਣਤ ਹੈ। ਉਮੇਸ਼ ਦੇ ਸਾਥੀ ਟਿੰਕੂ ਮੁਕੁਲ ਨੇ ਪੰਜਾਬੀ ਖਬਰਸਾਰ ਵੈਬਸਾਈਟ ਨੂੰ ਦਸਿਆ ਕਿ ਲਾਟਰੀ ਦੀ ਟਿਕਟ ਵੇਚਣ ਸਮੇਂ ਕਈ ਵਾਰ ਗ੍ਰਾਹਕ ਖੁਦ ਆਪਣਾ ਨੰਬਰ ਨਹੀਂ ਲਿਖਾਉਂਦਾ ਤੇ ਇਸ ਕੇਸ ਵਿਚ ਵੀ ਸ਼ਾਇਦ ਅਜਿਹਾ ਹੋਇਆ ਹੈ। ਉਨ੍ਹਾਂ ਉਮੀਦ ਜਤਾਈ ਕਿ ਜਲਦੀ ਹੀ ਕਰੋੜਪਤੀ ਬਣਨ ਜਾ ਰਿਹਾ ਸਖ਼ਸ ਆਪਣੀ ਲਾਟਰੀ ਦੀ ਟਿਕਟ ਲੈ ਕੇ ਇੱਥੇ ਪੁੱਜੇਗਾ।

 ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

ਹੋਰ ਖ਼ਬਰਾਂ

69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹਾਕੀ ਅੰਡਰ-14 ਲੜਕੀਆਂ ਦੇ ਮੁਕਾਬਲੇ ਸ਼ੁਰੂ

Bathinda Police ਵੱਲੋਂ 32 ਬੋਰ ਦੇ ਪਿਸਤੌਲ ਸਮੇਤ ‘ਸੱਪ’ ਗ੍ਰਿਫਤਾਰ!

Leave a Reply

Your email address will not be published. Required fields are marked *