Mohali News: Mohali ‘ਚ ਦੀਵਾਲੀ ਦੀ ਰਾਤ ਮੌਕੇ ਏਅਰਪੋਰਟ ਰੋਡ ‘ਤੇ ਸਥਿਤ ਇੱਕ ਮੋਟਰ ਗੈਰਿਜ਼ ਨੂੰ ਸ਼ੱਕੀ ਹਾਲਾਤਾਂ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰੀਪੋਰਟਾਂ ਮੁਤਾਬਕ ਘਟਨਾ ਸਮੇਂ ਗੈਰਿਜ਼ ਵਿਚ ਖੜ੍ਹੀਆਂ ਕਈ ਮਹਿੰਗੀਆਂ ਗੱਡੀਆਂ ਅੱਗ ਦੀ ਚਪੇਟ ਵਿਚ ਆਉਣ ਕਾਰਨ ਸੜ ਕੇ ਸਵਾਹ ਹੋ ਗਈਆਂ।ਅੱਗ ਉੱਪਰ ਕਾਫ਼ੀ ਮੁਸੱਕਤ ਬਾਅਦ ਕਾਬੂ ਪਾਇਆ ਗਿਆ। ਦਸਿਆ ਜਾ ਰਿਹਾ ਕਿ ਮੋਟਰ ਗੈਰਿਜ਼ ਚਲਾਉਣ ਵਾਲੇ ਵਿਅਕਤੀ ਵੱਲੋਂ ਇਹ ਸੋੱਅਰੂਮ ਕਿਰਾਏ ਊੱਪਰ ਲਿਆ ਹੋਇਆ ਸੀ ਤੇ ਕਿਹਾ ਜਾ ਰਿਹਾ ਕਿ ਇਸ ਜਗ੍ਹਾਂ ਨੂੰ ਖਾਲੀ ਕਰਵਾਉਣ ਲਈ ਵਿਵਾਦ ਚੱਲ ਰਿਹਾ ਸੀ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਦੀਵਾਲੀ ਦੀ ਰਾਤ ਨੂੰ ਪੰਜਾਬ ‘ਚ ਪਰਾਲੀ ਨੂੰ ਅੱ*ਗ ਲੱਗਣ ਦੀਆਂ ਘਟਨਾਵਾਂ ‘ਚ ਰਿਕਾਰਡ ਤੋੜ ਵਾਧਾ!
ਊਧਰ, ਦੀਵਾਲੀ ਮੌਕੇ ਅੱਗ ਲੱਗਣ ਦੀ ਇੱਕ ਹੋਰ ਘਟਨਾ ਹਰਿਆਣਾ ਦੇ ਸੋਨੀਪਤ ਵਿਚ ਵੀ ਸਾਹਮਣੇ ਆਈ ਹੈ। ਸੂਚਨਾ ਮੁਤਾਬਕ ਇੰਡਸਟਰੀ ਇਲਾਕੇ ਵਿਚ ਇੱਕ ਫੈਕਟਰੀ ਨੁੰ ਅੱਗ ਲੱਗ ਗਈ। ਇਹ ਅੱਗ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਗਈ। ਜਿਸਦੇ ਕਾਰਨ ਇਸ ਫੈਕਟਰੀ ਦੇ ਨਾਲ ਲੱਗਦੀ ਇੱਕ ਹੋਰ ਫੈਕਟਰੀ ਨੁੰ ਵੀ ਅੱਗ ਪੈ ਗਈ।ਇਸਤੋਂ ਪਹਿਲਾਂ ਅੱਗ ‘ਤੇ ਕਾਬੂ ਪਾਇਆ ਜਾਂਦਾ, ਦੋਨੋਂ ਫੈਕਟਰੀਆਂ ਅੱਗ ਕਾਰਨ ਸੜ ਕੇ ਤਬਾਹ ਹੋ ਗਈਆਂ। ਦਸਿਆ ਜਾ ਰਿਹਾ ਕਿ ਇੱਕ ਫੈਕਟਰੀ ਵਿਚ ਪਾਣੀ ਸਟੋਰ ਕਰਨ ਵਾਲੀਆ ਬੋਤਲਾਂ ਬਣਾਈਆਂ ਜਾਂਦੀਆਂ ਸਨ ਤੇ ਜਦਕਿ ਦੂਜੀ ਵਿਚ ਘਰੇਲੂ ਸਮਾਨ ਤਿਆਰ ਕੀਤਾ ਜਾਂਦਾ ਸੀ। ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ 👉Bathinda ਦੀ Mall Road ‘ਤੇ ‘ਐਨਕਾਂ’ ਦੀ ਮਸ਼ਹੂਰ ਦੁਕਾਨ ਨੂੰ ਦੀਵਾਲੀ ਰਾਤ ਲੱਗੀ ਅੱਗ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
