Bathinda News : Bathinda ਦੀ Mall Road ‘ਤੇ ਸਥਿਤ ਮਸ਼ਹੂਰ ‘ਐਨਕਾਂ’ ਦੀ ਦੁਕਾਨ ਚੰਡੀਗੜ੍ਹ ਆਪਟੀਕਲਸ ਉੱਪਰ ਦੀਵਾਲੀ ਦੀ ਰਾਤ ਨੂੰ ਭਿਆਨਕ ਅੱਗ ਲੱਗਣ ਦੀ ਸੂਚਨਾ ਹੈ। ਇਸ ਅੱਗ ਲੱਗਣ ਦੀ ਘਟਨਾ ਕਾਰਨ ਦੁਕਾਨ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਜਿਸਦੇ ਕਾਰਨ ਦੁਕਾਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਹਾਲਾਕਿ ਚੰਗੀ ਗੱਲ ਇਹ ਰਹੀ ਕਿ ਇਹ ਘਟਨਾ ਦੇਰ ਰਾਤ ਵਾਪਰਨ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।ਮੁਢਲੀ ਜਾਣਕਾਰੀ ਮੁਤਾਬਕ ਇਹ ਘਟਨਾ ਬਿਜਲੀ ਤਾਰਾਂ ਦੇ ਸ਼ਾਰਟ-ਸਰਕਟ ਕਾਰਨ ਵਾਪਰੀ ਮੰਨੀ ਜਾ ਰਹੀ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਮਾਲ ਰੋਡ ‘ਤੇ ਸਥਿਤ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪੁੱਜੀਆਂ ਅਤੇ ਕਾਫ਼ੀ ਮੁਸ਼ੱਕਤ ਦੇ ਬਾਅਦ ਅੱਗ ਉੱਪਰ ਕਾਬੂ ਪਾਇਆ ਜਾ ਸਕਿਆ। ਇਸਤੋਂ ਇਲਾਵਾ ਜਾਣਕਾਰੀ ਮਿਲਣ ‘ਤੇ ਮੇਅਰ ਪਦਮਜੀਤ ਸਿੰਘ ਮਹਿਤਾ ਵੀ ਮੌਕੇ ‘ਤੇ ਪੁੱਜੇ ਤੇ ਦੁਕਾਨ ਮਾਲਕ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿਵਾਇਆ। ਦੁਕਾਨਦਾਰ ਮੁਤਾਬਕ ਇਸ ਅੱਗ ਦੀ ਘਟਨਾ ਕਾਰਨ ਇੱਥੇ ਪਏ ਸਾਰੇ ਸਮਾਨ ਤੋਂ ਇਲਾਵਾ ਛੱਤਾਂ ਊੱਪਰ ਕੀਤੀ ਫ਼ਾਲ-ਸੀਲਿੰਗ ਆਦਿ ਵੀ ਰਾਖ ਹੋ ਗਈ।
ਇਹ ਵੀ ਪੜ੍ਹੋ 👉Bathinda ‘ਚ ਦੀਵਾਲੀ ਦੀ ਤੜਕਸਾਰ ਵਾਪਰਿਆਂ ਵੱਡਾ ਹਾਦਸਾ; ਸੁੱਤੇ ਪਏ ਝੁੱਗੀ-ਝੋਪੜੀ ਵਾਲਿਆਂ ‘ਤੇ ਕਾਰ ਚੜ੍ਹੀ
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।
