America News: America ‘ਚ ਵਾਪਰੀ ਇੱਕ ਦਰਦਨਾਕ ਘਟਨਾ ਦੇ ਵਿੱਚ ਪੰਜਾਬੀ ਮੂਲ ਦੇ ਇੱਕ ਨੌਜਵਾਨ ਨੂੰ ਪੁਲਿਸ ਨੇ ਆਪਣੀ ਪਤਨੀ ਨੂੰ ਕਤਲ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਮੁਲਜਮ ਦਾ ਪਿਛੋਕੜ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਦੱਸਿਆ ਜਾ ਰਿਹਾ ਹੈ, ਜੋ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਵਿੱਚ ਪ੍ਰਵਾਰ ਨਾਲ ਰਹਿ ਰਿਹਾ ਸੀ। ਮੁਲਜਮ ਨੌਜਵਾਨ ਦੀ ਪਹਿਚਾਣ ਗੁਰਿੰਦਰ ਸਿੰਘ ਗਿੱਲ ਵਜੋਂ ਅਤੇ ਉਸ ਦੀ ਮ੍ਰਿਤਕ ਪਤਨੀ ਦਾ ਨਾਮ ਜੈਸਮੀਨ ਗਿੱਲ ਦੱਸਿਆ ਜਾ ਰਿਹਾ। ਸੂਚਨਾ ਮੁਤਾਬਕ ਅਮਰੀਕਾ ਦੇ ਸੈਕਰੀਮੈਂਟੋ ਵਿੱਚ ਰਹਿਣ ਵਾਲੇ ਇਸ ਜੋੜੇ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ। ਪ੍ਰੰਤੂ ਹੁਣ ਦੋਨਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜੋ ਕਿ ਤਲਾਕ ਤੱਕ ਪਹੁੰਚਿਆ ਹੋਇਆ ਸੀ। ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਜੈਸਮੀਨ ਗਿੱਲ ਲੰਘੀ 30 ਸਤੰਬਰ ਨੂੰ ਆਖਰੀ ਵਾਰ ਆਪਣੇ ਘਰ ਦੇ ਨਜ਼ਦੀਕ ਦੇਖੀ ਗਏ ਸੀ, ਉਸ ਤੋਂ ਬਾਅਦ ਉਸਦਾ ਕੋਈ ਥਹੁ ਪਤਾ ਨਹੀਂ ਲੱਗਿਆ। ਜਦ ਪੁਲਿਸ ਤੱਕ ਇਸਦੀ ਗੱਲ ਪਹੁੰਚੀ ਤਾਂ ਜੈਸਮੀਨ ਦੇ ਪਤੀ ਗੁਰਿੰਦਰ ਨੇ ਦਾਅਵਾ ਕੀਤਾ ਸੀ ਕਿ ਉਸਦੀ ਪਤਨੀ ਨੂੰ ਇੱਕ ਏਜੰਸੀ ਆਪਣੇ ਨਾਲ ਲੈ ਗਈ ਸੀ,ਜਿਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ । ਪ੍ਰੰਤੂ ਪੁਲਿਸ ਦੀ ਪੜਤਾਲ ਦੌਰਾਨ ਸ਼ੱਕ ਦੀ ਸੂਈ ਉਸ ਦੇ ਉੱਪਰ ਹੀ ਘੁੰਮੀ। ਇਸ ਦੌਰਾਨ 16 ਅਕਤੂਬਰ ਨੂੰ ਜੈਸਮੀਨ ਦੀ ਗਲੀ ਸੜੀ ਹੋਈ ਹਾਲਾਤ ਵਿੱਚ ਲਾਸ਼ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਗੁਰਿੰਦਰ ਗਿੱਲ ਨੂੰ ਹਿਰਾਸਤ ਵਿੱਚ ਲੈ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਡੁੰਘਾਈ ਦੇ ਨਾਲ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਜਲਦ ਹੀ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
- Home
- America ‘ਚ ਪੰਜਾਬੀ ਮੂਲ ਦਾ ਨੌਜਵਾਨ ਆਪਣੀ ਪਤਨੀ ਨੂੰ ਕ*ਤ*ਲ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ
Posted in
Uncategorized
America ‘ਚ ਪੰਜਾਬੀ ਮੂਲ ਦਾ ਨੌਜਵਾਨ ਆਪਣੀ ਪਤਨੀ ਨੂੰ ਕ*ਤ*ਲ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ
ਹੋਰ ਖ਼ਬਰਾਂ
ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿਚ ED ਨੇ ਅਮਰਦੀਪ ਗਰੇਵਾਲ ਨੂੰ ਦਿੱਲੀ Air Port ਤੋਂ ਹਿਰਾਸਤ ਵਿਚ ਲਿਆ!
